ਇਹ ਹੈ ਦੁਨੀਆਂ ਦਾ ਸਭ ਤੋਂ ਕੀਮਤੀ ਫਲ, 20 ਲੱਖ ਰੁਪਏ ਦਾ ਮਿਲਦਾ ਹੈ ਸਿਰਫ 1 ਕਿਲੋ

ਸਾਡੇ ਮੁਲਕ ਵਿੱਚ ਕਿੰਨੇ ਹੀ ਕਿਸਮ ਦੇ ਫਲ ਪੈਦਾ ਹੁੰਦੇ ਹਨ। ਜਦੋਂ ਇਨ੍ਹਾਂ ਦੀ ਘਾਟ ਹੁੰਦੀ ਹੈ ਤਾਂ ਰੇਟ ਵਧ ਜਾਂਦਾ ਹੈ ਅਤੇ ਅਸੀਂ ਕਹਿੰਦੇ ਹਾਂ ਕਿ ਫਲ ਸਾਡੀ ਪਹੁੰਚ ਤੋਂ ਬਾਹਰ ਹੋ ਗਏ ਹਨ। ਇੱਕ ਅਜਿਹਾ ਫਲ਼ ਵੀ ਹੈ, ਜਿਸ ਦੀ ਕੀਮਤ ਸੋਨੇ ਦੀ ਕੀਮਤ ਨੂੰ ਵੀ ਮਾਤ ਪਾਉਂਦੀ ਹੈ। ਇਹ ਫਲ ਸਾਡੇ ਮੁਲਕ ਵਿੱਚ ਪੈਦਾ ਨਹੀਂ ਹੁੰਦਾ। ਇਸ ਦਾ ਨਾਮ ਯੂਬਰੀ ਖਰਬੂਜਾ ਹੈ ਅਤੇ ਇਸ ਦੀ ਕੀਮਤ 20 ਲੱਖ ਰੁਪਏ ਪ੍ਰਤੀ ਕਿਲੋ ਦੱਸੀ ਜਾਂਦੀ ਹੈ। ਖ਼ਰਬੂਜ਼ੇ ਤਾਂ ਸਾਡੇ ਮੁਲਕ ਵਿੱਚ ਵੀ ਹੁੰਦੇ ਹਨ

ਪਰ ਭਾਰਤੀ ਖਰਬੂਜੇ ਅਤੇ ਜਪਾਨੀ ਯੂਬਰੀ ਖ਼ਰਬੂਜ਼ੇ ਦੀ ਕੀਮਤ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਹੈ। ਸਾਡੇ ਮੁਲਕ ਵਿੱਚ ਇਸ ਫ਼ਲ ਦੇ ਅਨੁਕੂਲ ਮੌਸਮ ਨਹੀਂ ਹੈ। ਯੂਬਰੀ ਖ਼ਰਬੂਜ਼ਾ ਗਰੀਨ ਹਾਊਸ ਵਿੱਚ ਉਗਾਇਆ ਜਾਂਦਾ ਹੈ। ਜਿੰਨੀ ਇਸ ਇੱਕ ਕਿਲੋ ਫ਼ਲ ਦੀ ਕੀਮਤ ਹੈ ਉਨੀ ਕੀਮਤਾਂ ਨਾਲ ਸਾਡੇ ਮੁਲਕ ਵਿੱਚ ਘਰ ਖ਼ਰੀਦਿਆ ਜਾ ਸਕਦਾ ਹੈ। ਇੰਨੀ ਕੀਮਤ ਹੋਣ ਦੇ ਬਾਵਜੂਦ ਵੀ ਲੋਕ ਇਸ ਨੂੰ ਖਰੀਦਦੇ ਹਨ। ਆਮ ਤੌਰ ਤੇ ਹਰ ਫ਼ਲ ਜਾਂ ਸਬਜ਼ੀ ਸੂਰਜ ਦੀ ਰੋਸ਼ਨੀ ਵਿੱਚ ਹੀ ਉੱਗਦੀ ਹੈ।

ਯੂਬਰੀ ਖ਼ਰਬੂਜ਼ਾ ਜਾਪਾਨ ਵਿਚ ਵੀ ਬਹੁਤ ਜ਼ਿਆਦਾ ਮਾਤਰਾ ਵਿੱਚ ਨਹੀਂ ਹੁੰਦਾ। ਜਿਸ ਕਰਕੇ ਇਹ ਵਿਦੇਸ਼ਾਂ ਨੂੰ ਨਹੀਂ ਭੇਜਿਆ ਜਾ ਸਕਦਾ। ਜਿੱਥੇ ਇਸ ਫ਼ਲ ਦੀ ਕੀਮਤ ਦੁਨੀਆਂ ਭਰ ਵਿੱਚ ਸਭ ਤੋਂ ਵੱਧ ਹੈ, ਉੱਥੇ ਹੀ ਇਸ ਦੀ ਜਾਪਾਨ ਤੋਂ ਬਿਨਾ ਹੋਰ ਮੁਲਕਾਂ ਵਿੱਚ ਪੈਦਾਵਾਰ ਵੀ ਨਹੀਂ ਹੁੰਦੇ। ਸਾਡੇ ਮੁਲਕ ਵਿੱਚ ਤਾਂ ਕਿਸੇ ਵੀ ਫਲ ਦੀ ਕੀਮਤ 1500 ਜਾਂ 2000 ਤੋਂ ਵੱਧ ਨਹੀਂ ਹੋਵੇਗੀ।

Leave a Reply

Your email address will not be published. Required fields are marked *