ਗੋਦੀ ਚ ਬੱਚੇ ਨੂੰ ਚੁੱਕ ਫੁੱਟ ਫੁੱਟ ਰੋਈ ਪਤਨੀ, ਬੱਸ ਨੇ ਹਾਈਵੇ ਤੇ ਕੁਚਲਿਆ ਵਿਆਹਿਆ ਮੁੰਡਾ

ਹਰ ਰੋਜ਼ ਕਿੰਨੇ ਹੀ ਹਾਦਸੇ ਵਾਪਰਦੇ ਹਨ। ਇਨ੍ਹਾਂ ਹਾਦਸਿਆਂ ਵਿੱਚ ਕਿੰਨੀਆਂ ਹੀ ਜਾਨਾਂ ਅਜਾਈਂ ਜਾਂਦੀਆਂ ਹਨ ਅਤੇ ਕਿੰਨੇ ਵਿਅਕਤੀਆਂ ਦੇ ਸੱ-ਟਾਂ ਲੱਗਦੀਆਂ ਹਨ। ਕਈ ਵਾਰ ਤਾਂ ਅਜਿਹਾ ਵੀ ਹੁੰਦਾ ਹੈ ਕਿ ਮੌਕੇ ਤੇ ਐਂਮਬੂਲੈਂਸ ਹੀ ਨਹੀਂ ਮਿਲਦੀ। ਜਿਸ ਕਰਕੇ ਵਿਅਕਤੀ ਡਾਕਟਰੀ ਸਹਾਇਤਾ ਤੋਂ ਵੀ ਵਾਂਝਾ ਰਹਿ ਜਾਂਦਾ ਹੈ। ਸਿਵਲ ਹਸਪਤਾਲ ਸ਼ਾਹਕੋਟ ਵਿਚ ਇਕ ਵਿਅਕਤੀ ਨੂੰ ਮ੍ਰਿਤਕ ਹਾਲਤ ਵਿੱਚ ਹੀ ਹਸਪਤਾਲ ਲਿਆਂਦਾ ਗਿਆ। ਉਹ ਸਰਕਾਰੀ ਬੱਸ ਦੀ ਲਪੇਟ ਵਿੱਚ ਆ ਗਿਆ ਸੀ।

ਪੁਲਿਸ ਨੇ ਬੱਸ ਨੂੰ ਕਾਬੂ ਕਰ ਲਿਆ ਹੈ, ਜਦ ਕਿ ਡਰਾਈਵਰ ਮੌਕੇ ਤੋਂ ਦੌੜ ਗਿਆ ਹੈ। ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ। ਮ੍ਰਿਤਕ ਦੇਹ ਮੋ-ਰ-ਚ-ਰੀ ਵਿਚ ਰਖਵਾ ਦਿੱਤੀ ਗਈ ਹੈ। ਸ਼ਾਹਕੋਟ ਹਸਪਤਾਲ ਤੋਂ ਮਹਿਲਾ ਡਾਕਟਰ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਰਾਤ ਦੀ ਡਿਊਟੀ ਹੈ। ਉਨ੍ਹਾਂ ਕੋਲ 6-20 ਵਜੇ ਹਾ-ਦ-ਸਾ-ਗ੍ਰ-ਸ-ਤ ਇਕ ਵਿਅਕਤੀ ਨੂੰ ਲਿਆਂਦਾ ਗਿਆ। ਜਿਸ ਦਾ ਦੇ-ਹਾਂ-ਤ ਹੋ ਚੁੱਕਾ ਸੀ। ਮ੍ਰਿਤਕ ਦਾ ਨਾਮ ਵਿਜੇ ਪੁੱਤਰ ਬਲਵਿੰਦਰ ਵਾਸੀ ਫੁੱਲ ਪਿੰਡ ਦੱਸਿਆ ਜਾ ਰਿਹਾ ਹੈ।

ਉਨ੍ਹਾਂ ਨੇ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆ ਕੇ ਮ੍ਰਿਤਕ ਦੇਹ ਪੁਲਿਸ ਨੂੰ ਸੌਂਪ ਦਿੱਤੀ ਹੈ।ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਟਰੱਕ ਯੂਨੀਅਨ ਅਤੇ ਪੈਟਰੋਲ ਪੰਪ ਨੇੜੇ ਹਾਦਸਾ ਵਾਪਰਨ ਦੀ ਇਤਲਾਹ ਮਿਲੀ ਸੀ। ਅਧਿਕਾਰੀ ਦੇ ਦੱਸਣ ਮੁਤਾਬਕ ਥਾਣਾ ਲੋਹੀਆਂ ਦੇ ਪਿੰਡ ਫੁੱਲ ਦਾ 27-28 ਸਾਲਾ ਨੌਜਵਾਨ ਵਿਜੇ ਪੁੱਤਰ ਬਲਵਿੰਦਰ ਆਪਣੇ ਸਹੁਰੇ ਪਿੰਡ ਢੰਡੋਵਾਲ ਆਇਆ ਹੋਇਆ ਸੀ। ਉਹ ਇਕ ਪਾਰਟੀ ਤੋਂ ਬਾਅਦ ਆਪਣੇ ਪਿੰਡ ਵਾਪਸ ਜਾ ਰਿਹਾ ਸੀ ਕਿ ਰਸਤੇ ਵਿੱਚ ਸਰਕਾਰੀ ਬੱਸ ਦੀ ਲਪੇਟ ਵਿੱਚ ਆ ਗਿਆ।

ਪਨਬੱਸ ਨਾਲ ਟਕਰਾਉਣ ਕਰਕੇ ਉਸ ਦੀ ਜਾਨ ਚਲੀ ਗਈ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬੱਸ ਨੂੰ ਕਾਬੂ ਕਰ ਲਿਆ ਹੈ ਅਤੇ ਡਰਾਈਵਰ ਨੂੰ ਵੀ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ਮ੍ਰਿਤਕ ਦੇਹ ਨੂੰ ਮੋਰਚਰੀ ਵਿਚ ਰਖਵਾ ਦਿੱਤਾ ਗਿਆ ਹੈ ਪੁਲਿਸ ਵੱਲੋਂ ਜਾਂਚ ਜਾਰੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *