ਤੇਜ਼ ਰਫਤਾਰ ਚੱਲਦੀ ਕਾਰ ਦਾ ਫਟ ਗਿਆ ਟਾਇਰ, ਪਤੀ ਪਤਨੀ ਤੇ ਭੈਣ ਸਮੇਤ 5 ਦੀ ਹੋਈ ਮੋਤ

ਲਾਪ੍ਰਵਾਹੀ ਨਾਲ ਕੀਤੀ ਗਈ ਡਰਾਈਵਿੰਗ ਅਕਸਰ ਹੀ ਹਾਦਸਿਆਂ ਦਾ ਕਾਰਨ ਬਣਦੀ ਹੈ। ਕਈ ਵਾਰ ਤਾਂ ਜ਼ਰਾ ਜਿੰਨੀ ਲਾਪਰਵਾਹੀ ਕਾਰਨ ਹੀ ਵੱਡਾ ਨੁਕਸਾਨ ਹੋ ਜਾਂਦਾ ਹੈ। ਜਿਸ ਦੀ ਭਰਪਾਈ ਕਰਨੀ ਵੀ ਸੰਭਵ ਨਹੀਂ ਹੁੰਦੀ। ਓਵਰ ਸਪੀਡ ਕਾਰਨ ਵੀ ਹਾਦਸੇ ਵਾਪਰਦੇ ਹਨ। ਜਿਸ ਕਰਕੇ ਟਰਾਂਸਪੋਰਟ ਵਿਭਾਗ ਵੱਲੋਂ ਸੀਮਤ ਸਪੀਡ ਦੇ ਅੰਦਰ ਹੀ ਗੱਡੀ ਚਲਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਦੀ ਉਲੰਘਣਾ ਕਰਨ ਤੇ ਚਲਾਨ ਕੀਤਾ ਜਾਂਦਾ ਹੈ। ਫੇਰ ਵੀ ਕਈ ਲੋਕ ਆਵਾਜਾਈ ਦੇ ਨਿਯਮਾਂ ਦੀ ਅਣਦੇਖੀ ਕਰਦੇ ਹਨ। ਹਾਲਾਂਕਿ ਇਸ ਨਾਲ ਸਾਡਾ ਆਪਣਾ ਹੀ ਨੁਕਸਾਨ ਹੁੰਦਾ ਹੈ।

ਤਾਜ਼ਾ ਮਾਮਲਾ ਰਾਜਸਥਾਨ ਜੈਸਲਮੇਰ ਜ਼ਿਲੇ ਵਿੱਚ ਪੈਂਦੇ ਰਾਮਗੜ੍ਹ ਤਨੋਟ ਰੋਡ ਤੋਂ ਸਾਹਮਣੇ ਆਇਆ ਹੈ, ਜਿੱਥੇ ਤੇਜ਼ ਰਫ਼ਤਾਰ ਨਾਲ ਆ ਰਹੇ ਇੱਕੋ ਪਰਿਵਾਰ ਦੇ 5 ਮੈਂਬਰ ਉਸ ਸਮੇਂ ਹਾ ਦ ਸੇ ਦਾ ਸ਼ਿ ਕਾ ਰ ਹੋ ਗਏ, ਜਦੋਂ ਅਚਾਨਕ ਕਾਰ ਦਾ ਟਾਇਰ ਫਟ ਗਿਆ। ਜਿਸ ਤੋਂ ਬਾਅਦ ਗੱਡੀ ਪਲਟੀਆਂ ਖਾ ਕੇ ਪੱਥਰਾਂ ਦੇ ਢੇਰ ਉੱਤੇ ਜਾ ਡਿੱਗੀ। ਇਸ ਦੌਰਾਨ ਕਾਰ ਵਿੱਚ ਸਵਾਰ ਪੰਜ ਮੈਂਬਰਾਂ ਦੀ ਜਾਨ ਚਲੀ ਗਈ।

ਮਿਲੀ ਜਾਣਕਾਰੀ ਅਨੁਸਾਰ ਹਨੂੰਮਾਨਗੜ੍ਹ ਜ਼ਿਲੇ ਦੇ ਰਹਿਣ ਵਾਲੇ ਇਕੋ ਪਰਿਵਾਰ ਦੇ 5 ਮੈਂਬਰ ਵਿਸ਼ਾਲ ਸਹਾਰਨ, ਉਨ੍ਹਾਂ ਦੀ ਪਤਨੀ ਦੀ ਰਿੰਕੂ ਵਾਸੀ ਸ਼੍ਰੀ ਨਗਰ, ਵੰਸ਼ਿਕਾ, ਅਰਜੀਤ ਉਰਫ ਮਨੀਸ਼ ਵਾਸੀ ਝਝਡਿਆਂ ਹਨੂੰਮਾਨਗੜ੍ਹ , ਅੰਜੂ ਵਾਸੀ ਪੀਲੀਬੰਗਾ ਹਨੁਮਾਨਗੜ , ਇਹ ਸਾਰੇ ਪਰਿਵਾਰਿਕ ਮੈਂਬਰ ਐਤਵਾਰ ਦੀ ਸਵੇਰ 7:13 ਵਜੇ ਜੈਸਲਮੇਰ ਤੋਂ ਤਨੋਟ ਮਾਤਾ ਦੇ ਮੰਦਿਰ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਸਨ। ਜਿਨ੍ਹਾਂ ਦੀ ਕਾਰ ਤੇਜ ਰਫ਼ਤਾਰ ਵਿੱਚ ਸੀ। ਅਚਾਨਕ ਰਾਮਗੜ੍ਹ ਤਨੋਟ ਰੋਡ ਉੱਤੇ ਕਾਰ ਦਾ ਟਾਇਰ ਫੱਟ ਗਿਆ,

ਜਿਸ ਕਾਰਨ ਕਾਰ ਪਲਟੀ ਖਾ ਕੇ ਜ਼ਮੀਨ ਉਤੇ ਪੱਥਰਾਂ ਦੇ ਢੇਰ ਉੱਤੇ ਜਾ ਡਿੱਗੀ। ਕਾਰ ਵਿੱਚ ਸਵਾਰ ਪੰਜ ਮੈਂਬਰਾਂ ਦੀ ਜਾਨ ਚਲੀ ਗਈ। ਦੱਸਿਆ ਜਾ ਰਿਹਾ ਹੈ ਕਿ ਰਿੰਕੂ ਅਤੇ ਉਸ ਦੀਆਂ 2 ਭੈਣਾਂ ਇਕੋ ਪਰਿਵਾਰ ਵਿੱਚ ਵਿਆਹੀਆ ਹੋਈਆ ਸਨ। ਦੋਨੋ ਭੈਣਾਂ ਦੀ ਮੋਤ ਤੋਂ ਬਾਅਦ ਤੀਸਰੀ ਭੈਣ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਵਿਸ਼ਾਲ ਅਤੇ ਰਿੰਕੂ ਦਾ 4 ਸਾਲ ਦਾ ਲੜਕਾ ਜੋ ਕਿ ਮਾਤਾ ਪਿਤਾ ਦੀ ਮੋਤ ਤੋਂ ਬਾਅਦ ਇਕੱਲਾ ਹੀ ਰਹਿ ਗਿਆ।

Leave a Reply

Your email address will not be published. Required fields are marked *