ਮਨਾਲੀ ਘੁੰਮਣ ਗਏ ਮੁੰਡਿਆਂ ਨਾਲ ਵਾਪਰਿਆ ਅੱਤ ਦਾ ਭਾਣਾ, ਕਰੇਨ ਨਾਲ ਕਾਰ ਚੋਂ ਕੱਢੀਆਂ ਲਾਸ਼ਾਂ

ਕਈ ਵਾਰ ਦੇਖਿਆ ਜਾਂਦਾ ਹੈ ਕਿ ਲੋਕ ਵਾਹਨ ਚਲਾਉਂਦੇ ਸਮੇਂ ਵੱਡੀ ਅਣਗਹਿਲੀ ਵਰਤ ਜਾਂਦੇ ਹਨ। ਇਹ ਸਭ ਨੂੰ ਪਤਾ ਹੁੰਦਾ ਹੈ ਕਿ ਆਵਾਜਾਈ ਦੇ ਨਿਯਮਾਂ ਦੀ ਅਣਦੇਖੀ ਕਰਨਾ ਮੋਤ ਨੂੰ ਬੁਲਾਵਾ ਦੇਣਾ ਹੈ ਪਰ ਫੇਰ ਵੀ ਕਈ ਵਾਰ ਇਸ ਤੇ ਧਿਆਨ ਨਹੀਂ ਦਿੱਤਾ ਜਾਂਦਾ। ਵਾਹਨ ਚਾਲਕ ਦੀ ਇੱਕ ਗਲਤੀ ਉਸਦੀ ਅਤੇ ਹੋਰਾਂ ਦੀ ਜਾਨ ਜਾਣ ਦਾ ਕਾਰਨ ਬਣ ਜਾਂਦੀ ਹੈ। ਇਥੇ ਉਹ ਵੀ ਰਗੜਿਆ ਜਾਂਦਾ ਹੈ ਜਿਸ ਦਾ ਕੋਈ ਕਸੂਰ ਵੀ ਨਹੀਂ ਹੁੰਦਾ।

ਅਜਿਹਾ ਹੀ ਇੱਕ ਹਾਦਸਾ ਹਿਸਾਰ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਵਾਪਰਿਆ ਹੈ, ਜਿੱਥੇ ਇਕ ਟਰੈਕਟਰ-ਟਰਾਲੀ ਦੀ ਕਾਰ ਨਾਲ ਟੱਕਰ ਹੋ ਗਈ। ਜਿਸ ਕਾਰਨ ਕਾਰ ਵਿੱਚ ਸਵਾਰ 2 ਲੜਕਿਆਂ ਦੀ ਮੌਕੇ ਤੇ ਹੀ ਜਾਨ ਚਲੀ ਗਈ ਅਤੇ 2 ਗੰ-ਭੀ-ਰ ਰੂਪ ਵਿਚ ਜ਼-ਖ-ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਪੁਲਿਸ ਵੱਲੋਂ ਵੀ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀਪਕ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਉਨ੍ਹਾਂ ਦਾ ਭਤੀਜਾ ਆਪਣੇ 5 ਦੋਸਤਾਂ ਨਾਲ ਮਨਾਲੀ ਘੁੰਮਣ ਗਿਆ ਸੀ।

ਇਸ ਦੌਰਾਨ ਰਸਤੇ ਵਿੱਚ ਉਨ੍ਹਾਂ ਦੀ ਕਾਰ ਦੀ ਟਰੈਕਟਰ ਨਾਲ ਟੱਕਰ ਹੋ ਗਈ। ਜਿਸ ਕਾਰਨ ਇਹ ਹਾਦਸਾ ਵਾਪਰਿਆ। ਇਸ ਹਾਦਸੇ ਦੌਰਾਨ ਹੀ 2 ਦੋਸਤਾਂ ਦੀ ਮੋਤ ਹੋ ਗਈ ਅਤੇ 2 ਜ਼-ਖ-ਮੀ ਹੋ ਗਏ। ਉਨ੍ਹਾਂ ਨੇ ਦੱਸਿਆ ਕਿ 5 ਦੋਸਤ ਹਿਸਾਰ ਵਿੱਚ ਹੀ ਕੋਚਿੰਗ ਲੈ ਰਹੇ ਸਨ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ 5 ਦੋਸਤ ਘੁੰਮਣ ਲਈ ਸ਼ਿਮਲਾ ਗਏ ਸਨ। ਜਦੋਂ 5 ਦੋਸਤ ਆਪਣੇ ਘਰ ਨੂੰ ਆ ਰਹੇ ਸਨ ਤਾਂ ਇਸ ਦੌਰਾਨ ਇਨ੍ਹਾਂ ਦੀ ਟਰੈਕਟਰ ਟਰਾਲੀ ਨਾਲ ਪਿੱਛੋਂ ਟੱਕਰ ਹੋ ਗਈ।

ਜਿਸ ਕਾਰਨ 3 ਦੀ ਮੋਤ ਹੋ ਗਈ, ਜਿਨ੍ਹਾਂ ਵਿਚੋਂ 2 ਲੜਕੇ ਗੱਡੀ ਵਿੱਚ ਸਵਾਰ ਸਨ ਅਤੇ ਇਕ ਟਰਾਲੀ ਦੇ ਉਪਰ ਸਵਾਰ ਸੀ। ਜਦੋਂ ਦੋਨਾਂ ਵਾਹਨਾਂ ਦੀ ਟੱਕਰ ਹੋਈ ਤਾਂ ਟਰਾਲੀ ਉਪਰ ਸਵਾਰ ਵਿਅਕਤੀ ਥੱਲੇ ਡਿੱਗ ਗਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਦੌਰਾਨ 2 ਲੜਕੇ ਜ਼-ਖ-ਮੀ ਹੋ ਗਏ, ਜਿਨ੍ਹਾਂ ਨੂੰ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਅਤੇ ਇੱਕ ਠੀਕ ਠਾਕ ਹੈ, ਜਿਸ ਦੇ ਬਿਆਨ ਲਏ ਜਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮ੍ਰਿਤਕ ਦੇਹ ਦਾ ਪੋ ਸ ਟ ਮਾ ਰ ਟ ਮ ਕਰਵਾ ਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Leave a Reply

Your email address will not be published. Required fields are marked *