ਰੱਬ ਇਹੋ ਜਿਹੀ ਮਾੜੀ ਔਲਾਦ ਕਿਸੇ ਮਾਂ ਪਿਓ ਨੂੰ ਨਾ ਦੇਵੇ, ਆਪਣੀ ਹੀ ਮਾਂ ਮਾਰਤੀ ਪਾਪੀ ਨੇ

ਅਮਲ ਦੀ ਲੋਰ ਵਿੱਚ ਆਦਮੀ ਕਿਸੇ ਦੀ ਨਹੀਂ ਸੁਣਦਾ। ਉਹ ਸਭ ਰਿਸ਼ਤੇ ਨਾਤੇ ਭੁੱਲ ਜਾਂਦਾ ਹੈ। ਅਜਿਹਾ ਆਦਮੀ ਕਿਸੇ ਦੀ ਜਾਨ ਵੀ ਲੈ ਸਕਦਾ ਹੈ। ਸਮਰਾਲਾ ਦੇ ਪਿੰਡ ਪੂਨੀਆ ਵਿੱਚ ਜਗਜੀਵਨ ਰਾਮ ਨਾਮ ਦੇ ਲੜਕੇ ਨੇ ਦਾਰੂ ਦੀ ਲੋਰ ਵਿੱਚ ਡੰਡਿਆਂ ਦਾ ਵਾਰ ਕਰ ਕੇ ਆਪਣੀ ਮਾਂ ਭਿੰਦਰ ਕੌਰ ਨੂੰ ਸਦਾ ਦੀ ਨੀਂਦ ਦੇ ਦਿੱਤੀ। ਪੁਲਿਸ ਨੇ ਜਗਜੀਵਨ ਦੇ ਛੋਟੇ ਭਰਾ ਦਲਵੀਰ ਸਿੰਘ ਦੇ ਬਿਆਨਾਂ ਦੇ ਆਧਾਰ ਤੇ 302 ਦਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਗਜੀਵਨ ਦੇ ਛੋਟੇ ਭਰਾ ਸੋਨੀ ਨੇ ਦੱਸਿਆ ਹੈ ਕਿ ਜਗਜੀਵਨ ਨੇ ਡੰਡਿਆਂ ਦਾ ਵਾਰ ਕਰਕੇ ਉਸ ਦੀ ਮਾਂ ਭਿੰਦਰ ਕੌਰ ਦੀ ਜਾਨ ਲਈ ਹੈ। ਜਗਜੀਵਨ ਪਹਿਲਾਂ ਵੀ ਉਸ ਦੀ ਖਿੱਚ ਧੂਹ ਕਰਦਾ ਸੀ। ਸੋਨੀ ਦੇ ਦੱਸਣ ਮੁਤਾਬਕ ਉਸ ਨੂੰ ਸਵੇਰੇ 6 ਵਜੇ ਮਾਮਲੇ ਬਾਰੇ ਪਤਾ ਲੱਗਾ। ਉਸ ਨੇ ਕਾਰਵਾਈ ਦੀ ਮੰਗ ਕੀਤੀ ਹੈ। ਪਿੰਡ ਦੇ ਇਕ ਵਿਅਕਤੀ ਹਰਵਿੰਦਰ ਸਿੰਘ ਨੇ ਦੱਸਿਆ ਹੈ ਕਿ ਜਗਜੀਵਨ ਅਤੇ ਉਸ ਦਾ ਪਿਤਾ ਦੋਵੇਂ ਹੀ ਦਾਰੂ ਪੀਣ ਦੇ ਆਦੀ ਹਨ। ਉਨ੍ਹਾਂ ਨੂੰ 6 ਵਜੇ ਘਟਨਾ ਦੀ ਜਾਣਕਾਰੀ ਮਿਲੀ।

ਉਨ੍ਹਾਂ ਨੇ ਦੇਖਿਆ ਕਿ ਮਿ੍ਤਕ ਦੇਹ ਬਾਹਰ ਪਈ ਸੀ ਅਤੇ ਪਿਤਾ ਪੁੱਤਰ ਦੋਵੇਂ ਹੀ ਦਾਰੂ ਦੀ ਲੋਰ ਵਿੱਚ ਅੰਦਰ ਪਏ ਸਨ। 6-30 ਵਜੇ ਪੁਲਿਸ ਪਿੰਡ ਪੂਨੀਆ ਪਹੁੰਚ ਗਈ। ਹਰਵਿੰਦਰ ਸਿੰਘ ਦੇ ਦੱਸਣ ਮੁਤਾਬਕ ਮ੍ਰਿਤਕਾ ਦੇ 2 ਪੁੱਤਰ ਅਤੇ 2 ਧੀਆਂ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਪਿੰਡ ਪੂਨੀਆ ਵਿੱਚ ਭਿੰਦਰ ਕੌਰ ਪਤਨੀ ਰਾਮ ਸਿੰਘ ਦੀ ਜਾਨ ਲੈ ਲਈ ਗਈ ਹੈ। ਉਸ ਦੀ ਉਮਰ ਲਗਪਗ 65 ਸਾਲ ਸੀ। ਮ੍ਰਿਤਕਾ ਆਪਣੇ ਪੁੱਤਰ ਜਗਜੀਵਨ ਨਾਲ ਰਹਿ ਰਹੀ ਸੀ।

ਜਗਜੀਵਨ ਦਾਰੂ ਪੀਣ ਦਾ ਆਦੀ ਹੈ। ਜਿਸ ਕਰਕੇ ਉਸ ਦੀ ਪਤਨੀ ਵੀ ਨਰਾਜ ਹੋ ਕੇ ਪੇਕੇ ਗਈ ਹੋਈ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮ੍ਰਿਤਕਾ ਦੇ ਛੋਟੇ ਪੁੱਤਰ ਦਲਵੀਰ ਸਿੰਘ ਨੇ ਬਿਆਨ ਦਿੱਤੇ ਹਨ ਕਿ ਉਸਦੇ ਵੱਡੇ ਭਰਾ ਜਗਜੀਵਨ ਨੇ ਉਨ੍ਹਾਂ ਦੀ ਮਾਤਾ ਦੀ ਡੰਡਿਆਂ ਦਾ ਵਾਰ ਕਰਕੇ ਜਾਨ ਲੈ ਲਈ ਹੈ । ਪੁਲਿਸ ਨੇ ਦਲਬੀਰ ਸਿੰਘ ਦੇ ਬਿਆਨਾਂ ਦੇ ਆਧਾਰ ਤੇ 302 ਦਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *