ਲਓ ਜੀ CM ਚੰਨੀ ਨੇ ਕਰਤਾ ਇੱਕ ਹੋਰ ਵੱਡਾ ਐਲਾਨ, ਸਾਰੇ ਪੰਜਾਬ ਚ ਛਾਈ ਖੁਸ਼ੀ ਦੀ ਲਹਿਰ

ਜਿਸ ਦਿਨ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅਹੁਦਾ ਸੰਭਾਲਿਆ ਹੈ, ਉਸ ਦਿਨ ਤੋਂ ਹੀ ਉਹ ਕੋਈ ਨਾ ਕੋਈ ਲੋਕ ਹਿੱਤ ਵਿੱਚ ਫੈਸਲਾ ਲੈ ਰਹੇ ਹਨ। ਪਿਛਲੇ ਦਿਨੀਂ ਉਨ੍ਹਾਂ ਨੇ ਬਿਜਲੀ ਦੇ ਰੇਟਾਂ ਵਿੱਚ ਕਮੀ ਕੀਤੀ ਹੈ। ਹੁਣ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਉਨ੍ਹਾ ਨੇ ਦੱਸਿਆ ਹੈ ਕਿ ਪੰਜਾਬ ਕੈਬਨਿਟ ਨੇ 36 ਹਜ਼ਾਰ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਐਲਾਨ ਕੀਤਾ ਹੈ। ਜਿਸ ਦੀ ਡਿਟੇਲ ਵਿਧਾਨ ਸਭਾ ਵਿੱਚ ਬਿਲ ਰਾਹੀਂ ਪੇਸ਼ ਕਰ ਦਿੱਤੀ ਜਾਵੇਗੀ। ਅਗਲਾ ਫ਼ੈਸਲਾ ਸਰਕਾਰ ਵੱਲੋਂ ਘੱਟ ਤੋਂ ਘੱਟ ਮਜ਼ਦੂਰੀ ਦੇ ਸੰਬੰਧ ਵਿਚ ਲਿਆ ਗਿਆ।

ਸਰਕਾਰ ਵੱਲੋਂ ਡੀ ਸੀ ਰੇਟਾਂ ਵਿੱਚ ਵਾਧਾ ਕੀਤਾ ਗਿਆ ਹੈ। ਜਿਸ ਅਧੀਨ ਘੱਟ ਤੋਂ ਘੱਟ ਮਜ਼ਦੂਰੀ 415 ਰੁਪਏ 89 ਪੈਸੇ ਪ੍ਰਤੀ ਦਿਨ ਹੋਵੇਗੀ। ਇਸ ਤੋਂ ਘੱਟ ਮਜ਼ਦੂਰ ਨੂੰ ਮਜ਼ਦੂਰੀ ਨਹੀਂ ਦਿੱਤੀ ਜਾਵੇਗੀ। ਇਸ ਦਾ ਮਜ਼ਦੂਰ ਵਰਗ ਨੂੰ ਲਾਭ ਹੋਵੇਗਾ। ਇਹ ਫ਼ੈਸਲਾ ਮਾਰਚ 2020 ਤੋਂ ਲਾਗੂ ਸਮਝਿਆ ਜਾਵੇਗਾ। ਅਗਲਾ ਫੈਸਲਾ ਕੈਬਨਿਟ ਵੱਲੋਂ ਰੇਤੇ ਦੇ ਸੰਬੰਧ ਵਿਚ ਲਿਆ ਗਿਆ ਹੈ। ਪਹਿਲਾਂ ਸਰਕਾਰ ਨੇ ਰੇਤੇ ਦਾ ਰੇਟ 9 ਰੁਪਏ ਕਰ ਦਿੱਤਾ ਸੀ ਪਰ ਹੁਣ ਨਵੇਂ ਫ਼ੈਸਲੇ ਮੁਤਾਬਕ ਇਸ ਰੇਟ ਵਿਚ ਹੋਰ ਕਮੀ ਕਰ ਦਿੱਤੀ ਗਈ ਹੈ।

ਹੁਣ ਰੇਤੇ ਦਾ ਰੇਟ 5 ਰੁਪਏ 50 ਪੈਸੇ ਹੋਵੇਗਾ। ਇਹ ਰੇਟ ਖੱਡ ਉੱਤੇ ਲਿਆ ਜਾਵੇਗਾ। ਜਿਸ ਵਿਚ ਰੇਤ ਦੀ ਭਰਾਈ, ਕਿਸਾਨਾਂ ਦੇ ਪੈਸੇ ਅਤੇ ਠੇਕੇਦਾਰ ਦੇ ਪੈਸੇ ਵੀ ਸ਼ਾਮਲ ਹੋਣਗੇ। ਇਕ ਹੋਰ ਫੈਸਲੇ ਮੁਤਾਬਕ ਕੋਈ ਵੀ ਜ਼ਮੀਨ ਮਾਲਕ ਆਪਣੀ ਜ਼ਮੀਨ ਵਿੱਚੋਂ 3 ਫੁੱਟ ਤੱਕ ਮਿੱਟੀ ਚੁੱਕਵਾ ਸਕੇਗਾ। ਭੱਠਾ ਮਾਲਕ ਮਾਈਨਿੰਗ ਪਾਲਿਸੀ ਤੋਂ ਬਾਹਰ ਹੋਣਗੇ। ਮੁੱਖ ਮੰਤਰੀ ਨੇ ਜਾਣਕਾਰੀ ਦਿੱਤੀ ਹੈ ਕਿ ਐਡਵੋਕੇਟ ਜਨਰਲ ਦਾ ਅਸਤੀਫ਼ਾ ਪ੍ਰਵਾਨ ਕਰ ਲਿਆ ਗਿਆ ਹੈ ਅਤੇ

ਜਲਦੀ ਹੀ ਨਵਾਂ ਐਡਵੋਕੇਟ ਜਨਰਲ ਲਗਾ ਦਿੱਤਾ ਜਾਵੇਗਾ। ਡੀ ਜੀ ਪੀ ਦੇ ਸਬੰਧ ਵਿੱਚ ਉਨ੍ਹਾਂ ਵੱਲੋਂ ਪੈਨਲ ਭੇਜ ਦਿੱਤਾ ਗਿਆ ਹੈ ਅਤੇ ਸਮਾਂ ਆਉਣ ਤੇ ਨਵਾਂ ਡੀ ਜੀ ਪੀ ਨਿਯੁਕਤ ਹੋਵੇਗਾ। ਬਿਜਲੀ ਸਮਝੌਤੇ ਬਾਰੇ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਜਲਦੀ ਹੀ ਇਸ ਸੰਬੰਧੀ ਵੀ ਵਿਧਾਨ ਸਭਾ ਵਿੱਚ ਬਿੱਲ ਲਿਆਂਦਾ ਜਾ ਰਿਹਾ ਹੈ। ਇਸ ਤੋਂ ਬਿਨਾਂ ਕਿਸਾਨ ਮਸਲੇ ਸਬੰਧੀ ਅਤੇ ਬੀ ਐੱਸ ਐੱਫ ਵਾਲੇ ਮਸਲੇ ਸੰਬੰਧੀ ਵੀ ਮਤਾ ਪਾਸ ਕੀਤਾ ਜਾ ਰਿਹਾ ਹੈ।

Leave a Reply

Your email address will not be published. Required fields are marked *