ਸਕੂਲ ਚ ਵੜ ਗਿਆ ਲੰਗੂਰ, ਦੇਖੋ ਪ੍ਰਾਥਨਾ ਚ ਖੜੀ ਵਿਦਿਆਰਥਣ ਨਾਲ ਕੀ ਕੀਤਾ

ਸੋਸ਼ਲ ਮੀਡੀਆ ਤੇ ਆਏ ਦਿਨ ਤਰ੍ਹਾਂ ਤਰ੍ਹਾਂ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਨ੍ਹਾਂ ਵੀਡੀਓਜ਼ ਨੂੰ ਦੇਖ ਕੇ ਕਈ ਵਾਰ ਇਨਸਾਨ ਹਸੀ ਨਾਲ ਲੋਟਪੋਟ ਹੋ ਜਾਂਦਾ ਹੈ। ਇਨ੍ਹਾਂ ਵੀਡੀਓਜ਼ ਦਾ ਨਾ ਤਾਂ ਕੋਈ ਸਿਰ ਪੈਰ ਹੁੰਦਾ ਹੈ ਅਤੇ ਨਾ ਹੀ ਕੋਈ ਮੂੰਹ ਪਰ ਹਾਸੇ ਤਮਾਸ਼ੇ ਵਾਲੀ ਇਹ ਵੀਡੀਓਜ਼ ਕਈ ਵਾਰ ਚਰਚਾ ਦਾ ਵਿਸ਼ਾ ਵੀ ਬਣ ਜਾਂਦੀਆਂ ਹਨ। ਅਜਿਹੀ ਹੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ। ਜਿਸ ਵਿੱਚ ਇੱਕ ਸਕੂਲ ਦਾ ਸੀਨ ਦਿਖਾਈ ਦਿੰਦਾ ਹੈ।

ਜਿੱਥੇ ਸਕੂਲ ਵਿੱਚ ਪ੍ਰਾਰਥਨਾ ਦੌਰਾਨ ਕਈ ਬੱਚੀਆਂ ਖਡ਼੍ਹੀਆਂ ਹਨ। ਲਾਈਨ ਵਿਚ ਖੜ੍ਹੀ ਸਭ ਤੋਂ ਅਖੀਰਲੀ ਵਿਦਿਆਰਥਣ ਉਸ ਸਮੇਂ ਅਚਾਨਕ ਡਿੱਗ ਜਾਂਦੀ ਹੈ। ਜਦੋਂ ਪਿੱਛੇ ਤੋਂ ਆ ਕੇ ਇਕ ਲੰਗੂਰ ਉਸ ਨੂੰ ਜ਼ੋਰ ਨਾਲ ਧੱਕਾ ਮਾਰਦਾ ਹੈ। ਇਸ ਲੰਗੂਰ ਨੂੰ ਵਿਦਿਆਰਥਣ ਦੁਆਰਾ ਛੇੜਿਆ ਵੀ ਨਹੀਂ ਗਿਆ ਪਰ ਫੇਰ ਵੀ ਇਸ ਲੰਗੂਰ ਨੇ ਆ ਕੇ ਇਸ ਵਿਦਿਆਰਥਣ ਤੇ ਛਾਲ ਲਗਾ ਦਿੱਤੀ। ਜਿਸ ਕਰਕੇ ਇਹ ਵਿਦਿਆਰਥਣ ਨੀਚੇ ਡਿੱਗ ਗਈ। ਅਜਿਹਾ ਹੋਣ ਤੋਂ ਬਾਅਦ ਬਾਕੀ ਬੱਚੀਆਂ ਉਸ ਵਿਦਿਆਰਥਣ ਵੱਲ ਦੇਖਦੀਆਂ ਹਨ।

ਕਈਆਂ ਨੂੰ ਸਮਝ ਨਹੀਂ ਆਉਂਦਾ ਕਿ ਇਸ ਵਿਦਿਆਰਥਣ ਨਾਲ ਆਖ਼ਿਰ ਹੋਇਆ ਕੀ ਹੈ। ਜਦ ਕਿ ਕਈ ਲੰਗੂਰ ਨੂੰ ਦੇਖ ਕੇ ਹੱਸਣ ਲੱਗ ਪੈਂਦੀਆਂ ਹਨ। ਇਸ ਵੀਡੀਓ ਬਾਰੇ ਸੋਸ਼ਲ ਮੀਡੀਆ ਤੇ ਤਰ੍ਹਾਂ ਤਰ੍ਹਾਂ ਦੇ ਹਾਸੋਹੀਣੇ ਕੁਮੈਂਟ ਕੀਤੇ ਜਾ ਰਹੇ ਹਨ। ਇਹ ਵੀਡੀਓ ਕਦੋਂ ਅਤੇ ਕਿਥੇ ਦੀ ਹੈ ਇਸ ਦੀ ਪੁਸ਼ਟੀ ਸਾਡੇ ਦੁਆਰਾ ਨਹੀਂ ਕੀਤੀ ਜਾਂਦੀ। ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਜ਼ਰੂਰ ਲਿਖਕੇ ਦੱਸੋ

Leave a Reply

Your email address will not be published. Required fields are marked *