ਅਕਾਲੀ ਆਗੂ ਨਾਲ ਪੈ ਗਿਆ ਕਿਸਾਨਾਂ ਦਾ ਜਬਰਦਸਤ ਪੇਚਾ, ਕਿਸਾਨ ਚੜੇ ਗੱਡੀ ਦੇ ਬੋਨਟ ਤੇ, ਭਜਾਈ ਕਾਰ

ਲਗਪਗ ਇਕ ਸਾਲ ਤੋਂ ਕਿਸਾਨ ਕੇਂਦਰ ਸਰਕਾਰ ਦੁਆਰਾ ਲਿਆਂਦੇ ਗਏ 3 ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲਗਾਤਾਰ ਦਿਨ ਰਾਤ ਸੰਘਰਸ਼ ਕਰ ਰਹੇ ਹਨ। ਸਰਦੀ ਗਰਮੀ ਮੀਂਹ ਹਨ੍ਹੇਰੀ ਤੂਫਾਨ ਵਿਚ ਵੀ ਕਿਸਾਨਾਂ ਨੇ ਸੰਘਰਸ਼ ਬੰਦ ਨਹੀਂ ਕੀਤਾ। ਕਿਸਾਨਾਂ ਦੀ ਇੱਕੋ ਮੰਗ ਹੈ ਕਿ ਕਿਸੇ ਤਰੀਕੇ ਇਹ ਕਾਨੂੰਨ ਰੱਦ ਕੀਤੇ ਜਾਣ। ਕੇਂਦਰ ਸਰਕਾਰ ਖੇਤੀ ਕਾਨੂੰਨਾਂ ਵਿੱਚ ਸੋਧ ਕਰਨ ਦੀ ਗੱਲ ਤਾਂ ਆਖ ਰਹੀ ਹੈ ਪਰ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ ਲਈ ਮੋਦੀ ਸਰਕਾਰ ਤਿਆਰ ਨਹੀਂ।

ਇਸ ਦੇ ਚੱਲਦੇ ਕਿਸਾਨਾਂ ਵੱਲੋਂ ਹੁਣ ਲੀਡਰਾਂ ਦਾ ਡਟ ਕੇ ਵਿਰੋਧ ਕੀਤਾ ਜਾਂਦਾ ਹੈ, ਜਿੱਥੇ ਵੀ ਕਿਤੇ ਲੀਡਰਾਂ ਦੀ ਮੀਟਿੰਗ ਹੁੰਦੀ ਹੈ ਤਾਂ ਕਿਸਾਨ ਇਕੱਠੇ ਹੋ ਕੇ ਉਥੇ ਪ੍ਰਦਰਸ਼ਨ ਕਰਦੇ ਹਨ। ਕਿਸਾਨਾਂ ਦਾ ਮੰਨਣਾ ਹੈ ਕਿ ਇਨ੍ਹਾਂ ਲੀਡਰਾਂ ਨੇ ਉਨ੍ਹਾਂ ਦੇ ਹੱਕ ਵਿਚ ਆਵਾਜ਼ ਬੁਲੰਦ ਨਹੀਂ ਕੀਤੀ। ਤਾਜ਼ਾ ਮਾਮਲਾ ਫ਼ਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ, ਜਿਥੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਫ਼ਿਰੋਜ਼ਪੁਰ ਫੇਰੀ ਦੌਰਾਨ ਇਕ ਵੱਡਾ ਹੰਗਾਮਾ ਹੋ ਗਿਆ।

ਇੱਥੇ ਹੰਗਾਮੇ ਦੌਰਾਨ ਅਕਾਲੀ ਆਗੂ ਨੋਨੀ ਮਾਨ ਦੀ ਗੱਡੀ ਤੇ ਕੁਝ ਕਿਸਾਨ ਬੋਨਟ ਉੱਤੇ ਚੜ੍ਹ ਗਏ। ਕਿਸਾਨ ਅਕਾਲੀ ਆਗੂ ਨਾਲ ਗੱਲਬਾਤ ਕਰਨਾ ਚਾਹੁੰਦੇ ਸਨ ਪਰ ਇਸ ਦੌਰਾਨ ਕਿਸਾਨਾਂ ਦੇ ਗੱਡੀ ਦੇ ਬੋਨਟ ਉੱਤੇ ਹੋਣ ਦੇ ਬਾਵਜੂਦ ਵੀ ਗੱਡੀ ਭਜਾ ਲਈ ਗਈ। ਜਿਸ ਤੋਂ ਬਾਅਦ ਕਿਸਾਨ ਭੜਕ ਗਏ ਅਤੇ ਗੱਡੀ ਦੇ ਪਿੱਛੇ ਭੱਜੇ ਅੱਗੇ ਟਰੈਫਿਕ ਹੋਣ ਕਾਰਨ ਗੱਡੀ ਰੋਕੀ ਗਈ ਤਾਂ ਭੜਕੇ ਕਿਸਾਨਾਂ ਨੇ ਗੱਡੀ ਦੇ ਸ਼ੀਸ਼ੇ ਭੰਨ ਦਿੱਤੇ।

ਇਸ ਹ-ਮ-ਲੇ ਦੌਰਾਨ ਬਚਾਅ ਲਈ ਨੋਨੀ ਮਾਨ ਦੇ ਗੰ-ਨ-ਮੈ-ਨ ਵਲੋਂ ਹਵਾਈ ਫਾਇਰ ਵੀ ਕੀਤੇ ਗਏ, ਜਦ ਕਿ ਹ-ਮ-ਲਾ-ਵ-ਰਾਂ ਵਲੋਂ ਗੰ-ਨ-ਮੈ-ਨ ਦੀ ਵਰਦੀ ਫਾੜਨ ਦਾ ਵੀ ਸਮਾਚਾਰ ਹੈ। ਜਾਮ ਖੁੱਲ੍ਹਣ ਤੋਂ ਬਾਅਦ ਅਕਾਲੀ ਆਗੂ ਗੱਡੀ ਭਜਾ ਕੇ ਲੈ ਗਏ ਅਤੇ ਕਿਸਾਨਾਂ ਵੱਲੋਂ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ। ਇਸ ਮੌਕੇ ਕਿਸਾਨਾਂ ਵੱਲੋਂ ਅਕਾਲੀ ਦਲ ਮੁਰਦਾਬਾਦ ਦੇ ਨਾਅਰੇ ਲਗਾਏ ਗਏ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *