ਖੁਫੀਆ ਜਾਣਕਾਰੀ ਮਿਲਣ ਤੇ ਪੁਲਿਸ ਨੇ ਮਾਰ ਦਿੱਤੀ ਰੇਡ, ਫੇਰ ਜੋ ਹੋਇਆ ਪੁਲਿਸ ਵਾਲੇ ਵੀ ਹੋਏ ਹੈਰਾਨ

ਲੁਧਿਆਣਾ ਤੋਂ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਅਰੋੜਾ ਪੈਲੇਸ ਨੇਡ਼ੇ ਤੋਂ ਜਸਪ੍ਰੀਤ ਸਿੰਘ ਨਾਮ ਦੇ ਬੰਦੇ ਨੂੰ ਕਾਬੂ ਕਰਕੇ ਉਸ ਤੋਂ 850 ਗਰਾਮ ਅਮਲ ਪਦਾਰਥ ਬਰਾਮਦ ਕੀਤਾ ਗਿਆ। ਇਸ ਵਿਅਕਤੀ ਤੇ ਪਹਿਲਾਂ ਵੀ ਐੱਨ.ਡੀ.ਪੀ.ਐੱਸ ਦਾ ਇਕ ਮਾਮਲਾ ਦਰਜ ਹੈ ਅਤੇ ਇਹ ਇਸ ਸਮੇਂ ਜ਼ਮਾਨਤ ਤੇ ਆਇਆ ਹੋਇਆ ਸੀ। ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਜਦੋਂ ਪੁਲਿਸ ਪਾਰਟੀ ਗਿੱਲ ਰੋਡ ਬਿਜਲੀ ਘਰ ਦੇ ਨੇੜੇ ਮੌਜੂਦ ਸੀ ਤਾਂ ਕਿਸੇ ਨੇ ਗੁਪਤ ਸੂਚਨਾ ਦਿੱਤੀ

ਕਿ ਦਾਣਾ ਮੰਡੀ ਨੇਡ਼ੇ ਅਰੋਡ਼ਾ ਪੈਲੇਸ ਵਿਖੇ ਜਸਪ੍ਰੀਤ ਸਿੰਘ ਨਾਮ ਦਾ ਵਿਅਕਤੀ ਅਮਲ ਪਦਾਰਥ ਦੀ ਸਪਲਾਈ ਕਰਨ ਲਈ ਆ ਰਿਹਾ ਹੈ। ਜਿਸ ਨੂੰ ਹਰਜੋਤ ਸਿੰਘ ਨਾਮ ਦੇ ਵਿਅਕਤੀ ਨੇ ਭੇਜਿਆ ਹੈ। ਇਹ ਦੋਵੇਂ ਹੀ ਮਿਲ ਕੇ ਇਹ ਧੰਦਾ ਕਰਦੇ ਹਨ। ਅਧਿਕਾਰੀ ਦਾ ਕਹਿਣਾ ਹੈ ਕਿ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਜਸਪ੍ਰੀਤ ਸਿੰਘ ਨੂੰ ਕਾਬੂ ਕਰ ਲਿਆ। ਜਦੋਂ ਡੀ.ਐਸ.ਪੀ ਦੀ ਮੌਜੂਦਗੀ ਵਿੱਚ ਜਸਪ੍ਰੀਤ ਸਿੰਘ ਦੇ ਪਿੱਠੂ ਬੈਗ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ 850 ਗ੍ਰਾਮ ਅਮਲ ਪਦਾਰਥ ਬਰਾਮਦ ਹੋਇਆ।

ਅਧਿਕਾਰੀ ਦੇ ਦੱਸਣ ਮੁਤਾਬਕ ਹਰਜੋਤ ਸਿੰਘ ਕਿਸੇ ਦੀ ਜਾਨ ਲੈਣ ਦੇ ਮਾਮਲੇ ਵਿੱਚ ਉਮਰ ਕੈਦ ਕੱਟ ਰਿਹਾ ਹੈ ਅਤੇ ਉਹ ਇਸ ਸਮੇਂ ਪੈਰੋਲ ਤੇ ਬਾਹਰ ਆਇਆ ਹੋਇਆ ਹੈ। ਜਸਪ੍ਰੀਤ ਸਿੰਘ ਤੇ ਪਹਿਲਾਂ ਵੀ ਇਕ ਐੱਨ.ਡੀ.ਪੀ.ਐੱਸ ਦਾ ਮਾਮਲਾ ਦਰਜ ਹੈ। ਜਿਸ ਵਿੱਚ ਉਹ ਜ਼ਮਾਨਤ ਤੇ ਬਾਹਰ ਆਇਆ ਹੋਇਆ ਹੈ। ਮੁੱਢਲੀ ਪੁੱਛ ਗਿੱਛ ਦੌਰਾਨ ਜਸਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਇਹ ਅਮਲ ਪਦਾਰਥ ਉਸਨੂੰ ਹਰਜੋਤ ਸਿੰਘ ਨੇ ਦਿਵਾਇਆ ਸੀ। ਅਧਿਕਾਰੀ ਦਾ ਕਹਿਣਾ ਹੈ

ਕਿ ਉਨ੍ਹਾਂ ਨੇ ਮਾਮਲਾ ਦਰਜ ਕਰ ਲਿਆ ਹੈ। ਜਸਪ੍ਰੀਤ ਸਿੰਘ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਜਸਪ੍ਰੀਤ ਸਿੰਘ ਖ਼ੁਦ ਵੀ ਅਮਲ ਦੀ ਵਰਤੋਂ ਕਰਦਾ ਹੈ ਅਤੇ ਕਈ ਸਾਲ ਤੋਂ ਇਸ ਧੰਦੇ ਨਾਲ ਜੁਡ਼ਿਆ ਹੋਇਆ ਹੈ। ਇਸ ਤਰਾਂ ਇਹ ਦੋਵੇਂ ਮਿਲ ਕੇ ਇਹ ਧੰਦਾ ਚਲਾਉਂਦੇ ਸਨ। ਹਰਜੋਤ ਸਿੰਘ ਵੱਖ ਵੱਖ ਬੰਦਿਆਂ ਤੋਂ ਜਸਪ੍ਰੀਤ ਸਿੰਘ ਨੂੰ ਅਮਲ ਪਦਾਰਥ ਦਿਵਾਉਂਦਾ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *