ਜਿਸ ਮੁੰਡੇ ਨਾਲ ਘਰੋਂ ਭੱਜਕੇ ਕਰਵਾਈ ਸੀ ਲਵ-ਮੈਰਿਜ, ਉਸ ਨੇ ਕਰ ਦਿੱਤਾ ਕੁੜੀ ਨਾਲ ਐਡਾ ਵੱਡਾ ਕਾਂਡ

ਇਹ ਮਾਮਲਾ ਬਰਨਾਲਾ ਤੋਂ ਸਾਹਮਣੇ ਆਇਆ ਹੈ, ਜਿਥੇ ਇੱਕ ਲੜਕੀ ਦੀ ਮੋਤ ਹੋ ਜਾਣ ਤੋਂ ਬਾਅਦ ਉਸ ਦੇ ਪਰਿਵਾਰ ਨੇ ਲੜਕੀ ਦੇ ਪਤੀ ਨੂੰ ਇਸ ਲਈ ਜ਼ਿੰਮੇਵਾਰ ਦੱਸਿਆ ਹੈ। ਜਾਣਕਾਰੀ ਲਈ ਦੱਸ ਦਈਏ ਕਿ ਇਸ ਲੜਕਾ ਲੜਕੀ ਨੇ ਆਪਣੀ ਮਰਜ਼ੀ ਨਾਲ ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਹੀ ਵਿਆਹ ਕਰਵਾਇਆ ਸੀ, ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕਾ ਦੇ ਪਿਤਾ ਤਰਸੇਮ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਉਨ੍ਹਾਂ ਦੀ ਲੜਕੀ ਨੀਸ਼ਾ ਰਾਣੀ ਨੇ ਅੱਜ ਤੋਂ 6 ਮਹੀਨੇ ਪਹਿਲਾਂ ਆਪਣੀ ਮਰਜ਼ੀ ਅਨੁਸਾਰ ਵਿਆਹ ਕਰਵਾਇਆ ਸੀ।

ਲੜਕਾ ਨਿਸ਼ਾ ਨੂੰ ਘਰੋਂ ਭਜਾ ਕੇ ਲੈ ਗਿਆ ਸੀ। ਇਸ ਸਬੰਧ ਵਿੱਚ ਉਹਨਾਂ ਨੇ ਏ ਐੱਸ ਆਈ ਸਤਵਿੰਦਰ ਪਾਲ ਕੋਲ ਦਰਖਾਸਤ ਦਿੱਤੀ ਸੀ। ਅੱਜ ਉਨ੍ਹਾਂ ਨੂੰ ਕਿਸੇ ਨੇ ਫੋਨ ਰਾਹੀਂ ਸੂਚਨਾ ਦਿੱਤੀ ਕਿ ਉਨ੍ਹਾਂ ਦੀ ਲੜਕੀ ਦੀ ਜਾਨ ਲੈ ਲਈ ਗਈ ਹੈ। ਉਹ ਤੁਰੰਤ ਹੀ ਲੜਕੀ ਦੇ ਸਹੁਰੇ ਪਹੁੰਚੇ, ਜਿੱਥੇ ਪੁਲਿਸ ਵੀ ਖੜੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਲੜਕੀ ਦੇ ਸਰੀਰ ਉੱਤੇ ਸੱ-ਟਾਂ ਦੇ ਨਿ-ਸ਼ਾ-ਨ ਸਨ ਅਤੇ ਬਾਹਾਂ ਵੀ ਬੰਨੀਆਂ ਹੋਈਆ ਸੀ। ਉਨ੍ਹਾਂ ਵੱਲੋਂ ਪ੍ਰਸ਼ਾਸ਼ਨ ਤੋਂ ਇਨਸਾਫ਼ ਲਈ ਗੁਹਾਰ ਲਗਾਈ ਜਾ ਰਹੀ ਹੈ।

ਮ੍ਰਿਤਕਾ ਦੇ ਪਰਿਵਾਰਿਕ ਮੈਂਬਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੜਕੀ ਨੂੰ 6 ਮਹੀਨੇ ਪਹਿਲਾਂ ਲੜਕਾ ਘਰੋਂ ਭਜਾ ਕੇ ਲੈ ਗਿਆ ਸੀ। ਜਿਸ ਤੋਂ ਬਾਅਦ ਦੋਨਾਂ ਨੇ ਪ੍ਰੇਮ ਵਿਆਹ ਕਰਵਾ ਲਿਆ ਸੀ। ਉਸ ਤੋਂ ਬਾਅਦ ਉਨ੍ਹਾਂ ਨੇ ਲੜਕੀ ਨਾਲ ਕੋਈ ਵੀ ਰਿਸ਼ਤਾ ਨਹੀਂ ਰੱਖਿਆ ਪਰ ਲੜਕਾ ਲੜਕੀ ਨੂੰ ਕਈ ਵਾਰ ਉਸ ਦੇ ਭਰਾ ਦੇ ਘਰ ਛੱਡ ਦਿੰਦਾ ਸੀ ਕਿ ਜਾਂ ਤਾਂ ਉਸ ਨੂੰ ਪੈਸੇ ਦੇ ਦਿਓ, ਨਹੀਂ ਲੜਕੀ ਨੂੰ ਇੱਥੇ ਹੀ ਰੱਖ ਲਵੋ। ਅੱਜ ਉਨ੍ਹਾਂ ਨੂੰ ਸ਼ਾਮ ਸਮੇਂ ਲੜਕੀ ਦੇ ਸਹੁਰਿਆਂ ਦੇ ਮੁਹੱਲਾ ਵਾਸੀਆਂ ਨੇ ਸੂਚਨਾ ਦਿੱਤੀ ਕਿ ਉਥੇ ਪੁਲਿਸ ਖੜੀ ਹੈ, ਉਨ੍ਹਾਂ ਦੀ ਲੜਕੀ ਨਾਲ ਕੋਈ ਵਾਰਦਾਤ ਹੋ ਗਈ ਹੈ।

ਜਿਸ ਤੋਂ ਬਾਅਦ ਉਹ ਤੁਰੰਤ ਹੀ ਘਟਨਾ ਸਥਾਨ ਉਤੇ ਪਹੁੰਚੇ। ਉਨ੍ਹਾਂ ਦੇਖਿਆ ਕਿ ਲੜਕੀ ਦੀ ਜਾਨ ਜਾ ਚੁੱਕੀ ਸੀ। ਜਿਸ ਦੀਆਂ ਬਾਹਾਂ ਬੰਨ੍ਹੀਆਂ ਹੋਈਆਂ ਸਨ। ਇਕ ਲੱਤ ਤੇ ਬਾਂਹ ਤੋੜੀ ਹੋਈ ਸੀ। ਸਰੀਰ ਤੇ ਸੱ-ਟਾਂ ਦੇ ਨਿ-ਸ਼ਾ-ਨ ਵੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਲੜਕੇ ਨੇ 2 ਜਾਨਾਂ ਲਈਆਂ ਹਨ, ਕਿਉੰਕਿ ਲੜਕੀ 5 ਮਹੀਨੇ ਦੀ ਗਰਭਵਤੀ ਸੀ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਸ ਖ਼ ਤ ਤੋਂ ਸ ਖ਼ ਤ ਕਾਰਵਾਈ ਦੀ ਮੰਗ ਕੀਤੀ ਹੈ।

ਐਸ ਐਚ ਓ ਜਗਦੇਵ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਇੱਕ ਲੜਕੀ ਦੀ ਖਿੱਚ ਧੂਹ ਕੀਤੀ ਗਈ ਹੈ। ਮੌਕੇ ਤੇ ਪਹੁੰਚ ਕੇ ਦੇਖਿਆ ਲੜਕੀ ਦੀ ਜਾਨ ਲੈ ਲਈ ਗਈ ਸੀ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਲਏ ਜਾਣਗੇ। ਬਿਆਨ ਦਰਜ ਕਰਨ ਤੋਂ ਬਾਅਦ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਲੜਕਾ ਘਰ ਤੋਂ ਫ਼-ਰਾ-ਰ ਹੈ, ਜਿਸ ਨੂੰ ਜਲਦ ਤੋਂ ਜਲਦ ਫੜ ਲਿਆ ਜਾਵੇਗਾ। ਕਾਰਵਾਈ ਜਲਦੀ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *