ਪਰਿਵਾਰ ਨਾਲ ਸ਼ਾਪਿੰਗ ਕਰਨ ਆਇਆ ਸੀ ਮੁੰਡਾ, ਭਰੇ ਬਜ਼ਾਰ ਪੈ ਗਿਆ ਘਸਮਾਣ, ਹੋ ਗਿਆ ਖੜਕਾ ਦੜਕਾ

ਇਹ ਮਾਮਲਾ ਫਗਵਾੜਾ ਤੋਂ ਸਾਹਮਣੇ ਆਇਆ ਹੈ, ਜਿੱਥੇ ਕੁਝ ਵਿਅਕਤੀਆਂ ਨੇ ਇਕ ਵਿਅਕਤੀ ਉੱਤੇ ਬਿਨਾ ਕਿਸੇ ਰੰ-ਜਿ-ਸ਼ ਤੋਂ ਹਵਾਈ ਫਾ-ਏ-ਰ ਕਰ ਦਿੱਤੇ ਗਏ। ਇਹ ਸਾਰਾ ਮਾਮਲਾ ਸੀ ਸੀ ਟੀ ਵੀ ਕੈਮਰੇ ਵਿਚ ਰਿਕਾਰਡ ਹੋ ਗਿਆ ਹੈ। ਇਹ ਸਾਰਾ ਮਾਮਲਾ ਪੁਲਿਸ ਦੀ ਨਿਗਰਾਨੀ ਵਿੱਚ ਲਿਆ ਦਿੱਤਾ ਗਿਆ ਹੈ। ਪੁਲੀਸ ਮਾਮਲੇ ਦੀ ਤਫਤੀਸ਼ ਕਰ ਰਹੀ ਹੈ। ਜਿਸ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਅਸ਼ੀਸ਼ ਸੂਦ ਨਾਮਕ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ

ਉਹ ਆਪਣੇ ਪਰਿਵਾਰ ਨੂੰ ਸ਼ਾਪਿੰਗ ਕਰਾਉਣ ਉਪਰੰਤ ਘਰ ਛੱਡ ਆਇਆ ਸੀ। ਜਿਸ ਤੋਂ ਬਾਅਦ ਉਹ ਆਪਣੀ ਠੀਕ ਕਰਾਉਣ ਲਈ ਦਿੱਤੀ ਐੱਲ ਸੀ ਡੀ ਨੂੰ ਚੁੱਕਣ ਲਈ ਦੁਕਾਨ ਤੇ ਚਲਾ ਸੀ। ਉਸ ਰਸਤੇ ਵਿੱਚ ਏਕਮ ਕੁਲੈਕਸ਼ਨ ਕੋਲ ਹਰਪ੍ਰੀਤ ਗਾਂਧੀ ਉਰਫ ਸਨੀ ਹੋਰਨਾਂ ਸਮੇਤ ਦਾਰੂ ਪੀ ਰਿਹਾ ਸੀ। ਰਾਤ ਦੇ 8:13 ਵਜੇ ਦੇ ਕਰੀਬ ਦੁਕਾਨ ਖੁੱਲੀ ਸੀ ਪਰ ਉਹ ਬਾਹਰ ਬੈਠੇ ਦਾ-ਰੂ ਪੀ ਰਹੇ ਸਨ। ਇਸ ਦੌਰਾਨ ਹਰਪ੍ਰੀਤ ਨੇ ਉਨ੍ਹਾਂ ਨੂੰ ਵੀ ਦਾ-ਰੂ ਪੀਣ ਲਈ ਕਿਹਾ ਪਰ ਉਹਨਾਂ ਨੇ ਜਵਾਬ ਦੇ ਦਿੱਤਾ,

ਜਿਸ ਤੋਂ ਬਾਅਦ ਹਰਪ੍ਰੀਤ ਨੇ ਉਨ੍ਹਾਂ ਨੂੰ ਕੁਝ ਖਾਣ ਲਈ ਕਿਹਾ ਪਰ ਉਨ੍ਹਾਂ ਨੇ ਖਾਣ ਤੋਂ ਵੀ ਜਵਾਬ ਦੇ ਦਿੱਤਾ। ਅਸ਼ੀਸ਼ ਸੂਦ ਨੇ ਦੱਸਿਆ ਕਿ ਇਸ ਤੋਂ ਬਾਅਦ ਹਰਪ੍ਰੀਤ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਉਨ੍ਹਾਂ ਲਈ ਕੁਝ ਹੋਰ ਸ਼ਪੈਸ਼ਲ ਚੀਜ਼ ਮੰਗਵਾ ਰਿਹਾ ਹੈ। ਇਸ ਉਪਰੰਤ ਹੀ ਹਰਪ੍ਰੀਤ ਨੇ ਆਪਣੇ ਨੌਕਰ ਧਰਮਵੀਰ ਤੋਂ ਪ-ਸ-ਤੌ-ਲ ਮੰਗਵਾਈ। ਜਿਸ ਤੋਂ ਬਾਅਦ ਹਰਪ੍ਰੀਤ ਨੇ ਉਨ੍ਹਾਂ ਵੱਲ ਮੂੰਹ ਕਰਕੇ ਫਾਇਰ ਕਰ ਦਿੱਤੇ। ਇਹ ਸਭ ਦੇਖ ਉਨ੍ਹਾਂ ਦੀਆਂ ਅੱਖਾਂ ਅੱਗੇ ਹਨੇਰਾ ਆ ਗਿਆ ਅਤੇ ਉਨ੍ਹਾਂ ਨੂੰ ਕੁਝ ਵੀ ਪਤਾ ਨਾ ਲੱਗਾ।

ਆਸ਼ੀਸ਼ ਦਾ ਕਹਿਣਾ ਹੈ ਕਿ ਉਸ ਦੁਕਾਨ ਤੋਂ ਬਾਹਰ ਸੀ ਸੀ ਟੀ ਵੀ ਕੈਮਰੇ ਵੀ ਲੱਗੇ ਹਨ, ਜਿਨ੍ਹਾਂ ਵਿੱਚ ਇਸ ਘਟਨਾ ਨੂੰ ਦੇਖਿਆ ਜਾ ਸਕਦਾ ਹੈ। ਉਹਨਾਂ ਨੇ ਦੱਸਿਆ ਕਿ ਉਨ੍ਹਾਂ ਦੀ ਹਰਪ੍ਰੀਤ ਨਾਲ ਕੋਈ ਵੀ ਗੱਲ ਬਾਤ ਨਹੀਂ ਹੈ। ਉਨ੍ਹਾਂ ਵੱਲੋਂ ਇ-ਨ-ਸਾ-ਫ਼ ਦੀ ਮੰਗ ਕਰਦਿਆਂ ਹੋਇਆ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਐਸ ਐਸ ਪੀ ਕਪੂਰਥਲਾ ਤੇ ਪੂਰਾ ਭਰੋਸਾ ਹੈ, ਉਨ੍ਹਾਂ ਦੀ ਸੁਣਵਾਈ ਜ਼ਰੂਰ ਕੀਤੀ ਜਾਵੇਗੀ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਸ਼ੀਸ਼ ਸੂਦ ਉੱਤੇ ਹਰਪ੍ਰੀਤ ਗਾਂਧੀ ਨੇ ਹਵਾਈ ਫਾ-ਇ-ਰ ਕੀਤੇ।

ਉਹਨਾਂ ਨੇ ਮੌਕੇ ਤੇ ਪਹੁੰਚ ਕੇ ਪਰਚਾ ਦਰਜ ਕੀਤਾ। ਜਿਸ ਤੋਂ ਬਾਅਦ ਅਗਲੀ ਤਫਤੀਸ਼ ਕੀਤੀ ਜਾ ਰਹੀ ਹੈ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਘਟਨਾ 8:13 ਦੇ ਕਰੀਬ ਹੋਈ। ਉਨ੍ਹਾਂ ਵੱਲੋਂ ਮੌਕੇ ਤੇ ਜਾ ਕੇ ਡੀ ਵੀ ਆਰ ਅਤੇ ਹ-ਥਿ-ਆ-ਰ ਨੂੰ ਕ-ਬ-ਜ਼ੇ ਵਿਚ ਲੈ ਲਿਆ ਗਿਆ ਹੈ ਅਤੇ ਇਸ ਮਾਮਲੇ ਦੀ ਹਰ ਪਾਸੇ ਤੋਂ ਜਾਂਚ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *