ਮਾਚਿਸ ਲੈਣ ਗਏ ਮੁੰਡੇ ਨਾਲ ਦੁਕਾਨਦਾਰ ਨੇ ਕਰਤਾ ਵੱਡਾ ਕਾਂਡ, ਦੁਕਾਨਦਾਰ ਨੇ ਇਟਾਂ ਤਲਵਾਰਾਂ ਮਾਰਕੇ ਮਾਰਤਾ ਮੁੰਡਾ

ਅੱਜ ਕੱਲ ਲੋਕਾਂ ਵਿਚਕਾਰ ਛੋਟੀ ਜਿਹੀ ਗੱਲ ਨੂੰ ਲੈ ਕੇ ਤੂੰ-ਤੂੰ ਮੈਂ-ਮੈਂ ਸ਼ੁਰੂ ਹੋ ਜਾਂਦੀ ਹੈ। ਦੇਖਦੇ ਹੀ ਦੇਖਦੇ ਮਾਮਲਾ ਮਰਨ ਮਰਾਉਣ ਤੱਕ ਪਹੁੰਚ ਜਾਂਦਾ ਹੈ। ਅਜਿਹਾ ਹੀ ਇਕ ਮਾਮਲਾ ਗੁਰੂ ਕਿ ਨਗਰੀ ਅਮ੍ਰਿਤਸਰ ਤੋਂ ਸਾਹਮਣੇ ਆਈ ਹੈ। ਜਿੱਥੇ ਕਿ ਦੋ ਧਿਰਾਂ ਵਿਚਕਾਰ ਆਪਸੀ ਝੜਪ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਗੁਰਪ੍ਰੀਤ ਨਾਮਕ ਲੜਕਾ ਮੁਹੱਲੇ ਦੇ ਦੁਕਾਨਦਾਰ ਕੋਲੋਂ ਕੋਈ ਸੌਦਾ ਲੈਣ ਗਿਆ ਸੀ। ਸੌਦੇ ਨੂੰ ਲੈ ਕੇ ਦੋਨਾਂ ਵਿਚਕਾਰ ਤੂੰ-ਤੂੰ ਮੈਂ-ਮੈਂ ਹੋ ਗਈ। ਇਸ ਦੌਰਾਨ ਦੁਕਾਨਦਾਰ ਨੇ ਆਪਣੇ ਪੂਰੇ ਪਰਿਵਾਰ ਨਾਲ ਮਿਲ ਕੇ ਲੜਕੇ ਦੀ ਜਾਨ ਲੈ ਲਈ।

ਪਰਿਵਾਰ ਵੱਲੋਂ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ ਗਈ। ਜਿਸ ਤੋਂ ਬਾਅਦ ਪੁਲਿਸ ਨੇ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।ਮ੍ਰਿਤਕ ਦੇ ਭਰਾ ਲਵਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਛੱਬਾ ਉਸ ਦੇ 2 ਲੜਕੇ ਭਾਨਾ, ਭਗਵਾਨ, ਦਾਦਾ-ਦਾਦੀ ਅਤੇ 3 ਅਣਪਛਾਤੇ ਵਿਅਕਤੀ ਉਨ੍ਹਾਂ ਦੇ ਘਰ ਤਲਵਾਰਾਂ ਲੈ ਕੇ ਆਏ। ਜਿਨ੍ਹਾਂ ਨੇ ਉਨ੍ਹਾਂ ਦੀ ਮਾ ਕੋਲ ਗੁਰਪ੍ਰੀਤ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਜਦੋਂ ਗੁਰਪ੍ਰੀਤ ਘਰ ਆਇਆ ਤਾਂ ਮਾਂ ਨੇ ਉਸ ਨੂੰ ਨੂੰ ਪੁੱਛਿਆ

ਕਿ ਉਸ ਨੇ ਅਜਿਹਾ ਕੀ ਕੀਤਾ ਕਿ ਦੁਕਾਨਦਾਰ ਉਸ ਨੂੰ ਮਾਰਨ ਨੂੰ ਫਿਰਦੇ ਹਨ। ਇਸ ਸੰਬਧੀ ਉਨ੍ਹਾਂ ਦਾ ਭਰਾ ਦੁਕਾਨ ਤੋਂ ਪੁੱਛਣ ਹੀ ਗਿਆ ਤਾਂ ਦੁਕਾਨਦਾਰ ਉਸ ਦੇ 2 ਮੁੰਡੇ, ਦਾਦਾ ਦਾਦੀ ਅਤੇ 4 ਅਣਪਛਾਤੇ ਵਿਅਕਤੀਆਂ ਨੇ ਰਲ ਕੇ ਉਨ੍ਹਾਂ ਦੇ ਭਰਾ ਦੇ ਸਿਰ ਵਿੱਚ ਇੱਟਾਂ ਮਾਰੀਆਂ, ਨੱਕ ਦੀ ਹੱਡੀ ਤੋੜ ਦਿੱਤੀ ਅਤੇ ਦਿਲ ਵਿੱਚ ਕ੍ਰਿਪਾਨਾ ਮਾਰੀਆਂ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਜਾਨ ਚਲੀ ਗਈ। ਉਨ੍ਹਾਂ ਨੇ ਪੁਲਿਸ ਦਰਖਾਸਤ ਦਿੱਤੀ,ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਫੜ ਲਿਆ ਗਿਆ ਜਦ ਕਿ ਦਾਦਾ-ਦਾਦੀ ਅਤੇ ਤਿੰਨ ਅਣਪਛਾਤੇ ਵਿਅਕਤੀਆਂ ਵਿੱਚੋਂ ਕੋਈ ਵੀ ਕਾਬੂ ਨਹੀਂ ਕੀਤਾ ਗਿਆ।

ਪਰਿਵਾਰਿਕ ਮੈਂਬਰ ਲੜਕੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦਾ ਲੜਕਾ ਦੁਕਾਨ ਤੇ ਮਾਚਿਸ ਦੀਆਂ ਡੱਬੀਆਂ ਲੈ ਕੇ ਆਇਆ ਸੀ। ਜਦੋਂ ਉਹ ਦੁਕਾਨ ਤੇ ਡੱਬੀਆਂ ਨੂੰ ਇਹ ਕਹਿ ਕੇ ਵਾਪਸ ਕਰਨ ਗਿਆ ਕਿ ਇਹ ਗਿੱਲੀਆਂ ਹਨ ਤਾਂ ਦੁਕਾਨਦਾਰ ਉਸ ਨੂੰ ਅ ਪ ਸ਼ ਬ ਦ ਬੋਲਣ ਲੱਗਾ। ਇਸ ਦੌਰਾਨ ਦੋਨਾਂ ਵਿਚਕਾਰ ਤੂੰ-ਤੂੰ ਮੈਂ-ਮੈਂ ਸ਼ੁਰੂ ਹੋ ਗਈ। ਦੁਕਾਨਦਾਰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਮਿਲ ਕੇ ਉਨ੍ਹਾਂ ਦੇ ਲੜਕੇ ਦੇ ਦਿਲ ਵਿੱਚ ਕ੍ਰਿ ਪਾ ਨਾ ਮਾਰੀਆਂ ਅਤੇ ਨੱਕ ਦੀ ਹੱਡੀ ਤੋੜ ਦਿੱਤੀ ਜਿਸ ਕਾਰਨ ਲੜਕੇ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ।

ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੋਰੂ ਉਮਰ 19 ਸਾਲ ਲੜਕੇ ਦੀ ਕਿਸੇ ਲੜਾਈ ਝਗੜੇ ਦੌਰਾਨ ਜਾਨ ਚਲੀ ਗਈ। ਉਨ੍ਹਾਂ ਵੱਲੋਂ ਇਸ ਮਾਮਲੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਅਨੁਸਾਰ ਰਾਤ ਦੇ ਸਮੇਂ ਲੜਕੇ ਦੀ ਦੁਕਾਨਦਾਰ ਨਾਲ ਸੌਦੇ ਨੂੰ ਲੈ ਕੇ ਤੂੰ-ਤੂੰ ਮੈਂ-ਮੈਂ ਹੋ ਗਈ। ਜਿਸ ਤੋਂ ਬਾਅਦ ਦੋਹਾਂ ਧਿਰਾਂ ਵਿਚਕਾਰ ਖਿੱਚ-ਧੂਹ ਦੌਰਾਨ ਲੜਕੇ ਦੀ ਜਾਨ ਚਲੀ ਗਈ। ਮ੍ਰਿਤਕ ਦੀ ਮਾਂ ਇੰਦਰਜੀਤ ਕੌਰ ਦੇ ਬਿਆਨ ਦਰਜ ਕਰਕੇ ਪਰਚਾ ਦਰਜ ਕੀਤਾ ਜਾਵੇਗਾ। ਜਿਸ ਤੋਂ ਬਾਅਦ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *