2 ਭੈਣਾਂ ਦੇ ਇਕਲੌਤੇ ਭਰਾ ਦੀ ਕਨੇਡਾ ਚ ਮੋਤ, ਛੋਟੀ ਭੈਣ ਕਰਾਵੇ ਰੋਂਦੀ ਮਾਂ ਨੂੰ ਚੁੱਪ

ਪੰਜਾਬ ਵਿਚ ਨੌਜਵਾਨ ਮੁੰਡੇ ਕੁੜੀਆ ਦਾ ਬਾਹਰਲੇ ਮੁਲਕ ਜਾਣ ਦਾ ਇਕੋ-ਇਕ ਕਾਰਨ ਹੈ ਕਿ ਬਾਹਰਲੇ ਮੁਲਕ ਜਾ ਕੇ ਕੰਮ ਕਾਰ ਕਰ ਕੇ ਆਪਣੇ ਆਉਣ ਵਾਲੇ ਭਵਿੱਖ ਨੂੰ ਸੁਖਮਈ ਕਰਨਾ। ਕਿਊਕਿ ਪੰਜਾਬ ਵਿੱਚ ਇੰਨਾ ਪੜ੍ਹਨ-ਲਿਖਣ ਦੇ ਬਾਵਯੂਦ ਵੀ, ਜਦੋਂ ਨੌਕਰੀ ਨਹੀਂ ਮਿਲਦੀ ਤਾਂ ਨੌਜਵਾਨਾਂ ਕੋਲ ਆਪਣੀ ਜਾਨ ਦੇਣ ਤੋਂ ਇਲਾਵਾ ਹੋਰ ਕੋਈ ਚਾਰਾ ਵੀ ਨਹੀਂ ਰਹਿੰਦਾ ਅਤੇ ਕਿੰਨੇ ਹੀ ਨੌਜਵਾਨ ਇਸ ਕਾਰਨ ਆਪਣੀ ਜਾਨ ਦੇ ਚੁੱਕੇ ਹਨ।

ਇਸ ਕਾਰਨ ਨੌਜਵਾਨ ਮੁੰਡੇ ਕੁੜੀਆਂ ਆਪਣੇ ਭਵਿੱਖ ਨੂੰ ਬਿਹਤਰ ਬਣਾਉਣ ਲਈ ਬਾਹਰਲੇ ਮੁਲਕ ਜਾਂਦੇ ਹਨ। ਇਸੇ ਤਰ੍ਹਾਂ ਹੀ ਇਕ ਹੋਰ ਨੌਜਵਾਨ ਆਪਣੇ ਆਉਣ ਵਾਲੇ ਭਵਿੱਖ ਨੂੰ ਸੁਖਮਈ ਬਣਾਉਣ ਲਈ ਕੈਨੇਡਾ ਗਿਆ ਸੀ। ਉਸ ਨੂੰ ਕੀ ਪਤਾ ਸੀ ਕਿ ਉਸ ਨਾਲ ਕੈਨੇਡਾ ਵਿੱਚ ਇਹ ਭਾਣਾ ਵਾਪਰ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਤਿੰਨ ਸਾਲ ਪਹਿਲਾਂ ਕੈਨੇਡਾ ਗਿਆ ਸੀ। ਜਿੱਥੇ ਉਸ ਦੀ ਅਟੈਕ ਕਾਰਨ ਜਾਨ ਚਲੀ ਗਈ। ਪਿੱਛੋਂ ਪੂਰੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ।

ਪਰਿਵਾਰ ਵੱਲੋਂ ਸਰਕਾਰ ਨੂੰ ਮੰਗ ਕੀਤੀ ਜਾ ਰਹੀ ਹੈ ਕਿ ਜਾਂ ਤਾਂ ਉਨ੍ਹਾਂ ਨੂੰ ਬਾਹਰ ਭੇਜਿਆ ਜਾਵੇ ਜਾਂ ਉਨ੍ਹਾਂ ਦੇ ਲੜਕੇ ਦੀ ਮ੍ਰਿਤਕ ਦੇਹ ਭਾਰਤ ਮੰਗਵਾਈ ਜਾਵੇ ਤਾਂ ਜੋ ਉਸ ਦਾ ਸਸਕਾਰ ਕਰ ਸਕਣ। ਮ੍ਰਿਤਕ ਦੇ ਪਿਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਲੜਕੇ ਨੂੰ 3 ਸਾਲ 8 ਮਹੀਨੇ ਹੋਏ ਹਨ, ਕਨੇਡਾ ਗਏ ਨੂੰ। ਉਨ੍ਹਾਂ ਨੂੰ ਕੱਲ 9 ਵਜੇ ਪੁਲਿਸ ਨੇ ਫ਼ੋਨ ਰਾਹੀਂ ਦੱਸਿਆ ਕਿ ਉਨ੍ਹਾਂ ਦੇ ਲੜਕੇ ਦੀ ਜਾਨ ਜਾ ਚੁੱਕੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਰਸੋਂ ਹੀ ਆਪਣੇ ਲੜਕੇ ਨਾਲ ਗੱਲ ਕੀਤੀ ਸੀ

ਪਰ ਕੱਲ ਉਨ੍ਹਾਂ ਨੂੰ ਇਹ ਮੰ ਦ ਭਾ ਗੀ ਸੂਚਨਾ ਮਿਲੀ। ਉਨ੍ਹਾਂ ਦੀ ਸਰਕਾਰ ਤੋਂ ਮੰਗ ਹੈ ਕਿ ਲੜਕੇ ਦੀ ਮ੍ਰਿਤਕ ਦੇਹ ਨੂੰ ਜਲਦ ਤੋਂ ਜਲਦ ਭਾਰਤ ਭੇਜਿਆ ਜਾਵੇ ਤਾਂ ਜੋ ਉਸ ਦਾ ਸਸਕਾਰ ਕੀਤਾ ਜਾ ਸਕੇ। ਮ੍ਰਿਤਕ ਲੜਕੇ ਦੇ ਮਾਮਾ ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਕੱਲ੍ਹ ਸਵੇਰੇ 9 ਵਜੇ ਪੁਲਿਸ ਨੇ ਫੋਨ ਰਾਹੀਂ ਸੂਚਨਾ ਦਿੱਤੀ ਉਨ੍ਹਾਂ ਦੇ ਲੜਕੇ ਦੀ ਮ੍ਰਿਤਕ ਦੇ ਕਮਰੇ ਵਿੱਚੋਂ ਮਿਲੀ ਹੈ। ਜਿਸ ਤੋਂ ਬਾਅਦ ਮ੍ਰਿਤਕ ਦੇਹ ਨੂੰ ਪੋ ਸ ਟ ਮਾ ਰ ਟ ਮ ਲਈ ਭੇਜ ਦਿੱਤਾ ਗਿਆ

ਪਰ ਅਜੇ ਤੱਕ ਪੋ ਸ ਮਾ ਰ ਟ ਮ ਦੀ ਰਿਪੋਰਟ ਨਹੀਂ ਮਿਲੀ। ਸੁਰਜੀਤ ਸਿੰਘ ਦਾ ਕਹਿਣਾ ਹੈ ਕਿ ਉਹ ਇਸ ਸਭ ਲਈ ਭਾਰਤ ਸਰਕਾਰ ਨੂੰ ਵੀ ਜ਼ਿੰਮੇਵਾਰ ਠਹਿਰਾ ਰਹੇ ਹਨ ਕਿਉਂਕਿ ਜੇਕਰ ਇਥੇ ਹੀ ਨੌਜਵਾਨਾਂ ਨੂੰ ਕੰਮ ਕਾਰ ਮਿਲੇ ਤਾਂ ਉਨ੍ਹਾਂ ਦਾ ਲੜਕਾ ਵੀ ਉੱਥੇ ਕਿਉਂ ਜਾਂਦਾ। ਉਨ੍ਹਾਂ ਦੀ ਕੈਨੇਡਾ ਸਰਕਾਰ ਨੂੰ ਮੰਗ ਕੀਤੀ ਜਾ ਰਹੀ ਹੈ ਕਿ ਜਾਂ ਤਾਂ ਉਨ੍ਹਾਂ ਦੇ ਲੜਕੇ ਦੀ ਮ੍ਰਿਤਕ ਦੇਹ ਇੰਡੀਆ ਭੇਜੀ ਜਾਵੇ ਜਾਂ ਉਨ੍ਹਾਂ ਨੂੰ ਉਥੇ ਜਾਣ ਦੀ ਇਜ਼ਾਜ਼ਤ ਦਿਤੀ ਜਾਵੇ ਤਾਂ ਜੋ ਲੜਕੇ ਦਾ ਅੰਤਿਮ ਸਸਕਾਰ ਕੀਤਾ ਜਾ ਸਕੇ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *