ਕਨੇਡਾ ਚ ਲਾਪਤਾ ਹੋਈ ਬਜ਼ੁਰਗ ਪੰਜਾਬੀ ਬੇਬੇ, ਪੁਲਿਸ ਕਰ ਰਹੀ ਭਾਲ, ਮੰਗੀ ਮਦਦ

ਇਹ ਮਾਮਲਾ ਕੈਨੇਡਾ ਦੇ ਸ਼ਹਿਰ ਮਿਸੀਸਾਗਾ ਤੋਂ ਸਾਹਮਣੇ ਆਇਆ ਹੈ, ਜਿੱਥੇ ਪੰਜਾਬੀ ਮੂਲ ਦੀ ਇਕ ਬਜ਼ੁਰਗ ਔਰਤ ਦਾ ਕੋਈ ਥਹੁ ਪਤਾ ਨਹੀਂ ਲੱਗ ਰਿਹਾ। ਲਾਪਤਾ ਹੋਈ ਬਜ਼ੁਰਗ ਔਰਤ ਹਰਜਿੰਦਰ ਕੌਰ ਸਿੱਧੂ ਦੀ ਉਮਰ 86 ਸਾਲ ਦੱਸੀ ਜਾਂਦੀ ਹੈ। ਪਰਿਵਾਰ ਨੇ ਉਨ੍ਹਾਂ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਜਦੋਂ ਗੱਲ ਨਾ ਬਣੀ ਤਾਂ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ। ਅਜੇ ਤਕ ਪੀਲ ਰੀਜਨਲ ਪੁਲਿਸ ਨੂੰ ਵੀ ਕੋਈ ਸਫ਼ਲਤਾ ਹਾਸਲ ਨਹੀਂ ਹੋਈ।

ਪਰਿਵਾਰ ਬੜੀ ਬੇਸਬਰੀ ਨਾਲ ਹਰਜਿੰਦਰ ਕੌਰ ਦੇ ਘਰ ਵਾਪਸ ਆਉਣ ਦੀ ਉਡੀਕ ਕਰ ਰਿਹਾ ਹੈ ਪਰ ਦੂਜੇ ਪਾਸੇ ਪੁਲਿਸ ਆਮ ਲੋਕਾਂ ਤੋਂ ਵੀ ਸਹਿਯੋਗ ਦੀ ਮੰਗ ਕਰ ਰਹੀ ਹੈ। ਪੁਲਿਸ ਨੇ ਆਮ ਲੋਕਾਂ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਲਾਪਤਾ ਹੋਈ ਹਰਜਿੰਦਰ ਕੌਰ ਸਿੱਧੂ ਦਾ ਕੱਦ 5 ਫੁੱਟ 8 ਇੰਚ ਅਤੇ ਸਰੀਰ ਪਤਲਾ ਹੈ। ਉਨ੍ਹਾਂ ਦੇ ਕੱਪੜਿਆਂ ਦਾ ਰੰਗ ਨੀਲਾ ਹੈ। ਜੇਕਰ ਕਿਸੇ ਨੂੰ ਹਰਜਿੰਦਰ ਕੌਰ ਬਾਰੇ ਕੋਈ ਜਾਣਕਾਰੀ ਹੈ ਤਾਂ ਤੁਰੰਤ ਪੁਲਿਸ ਨਾਲ ਸੰਪਰਕ ਕੀਤਾ ਜਾਵੇ ਤਾਂ ਕਿ ਉਸ ਨੂੰ ਉਸ ਦੇ ਪਰਿਵਾਰ ਨਾਲ ਮਿਲਾਇਆ ਜਾ ਸਕੇ।

ਹਰਜਿੰਦਰ ਕੌਰ ਸਿੱਧੂ ਨੂੰ ਬੁੱਧਵਾਰ ਵਾਲੇ ਦਿਨ ਦੁਪਹਿਰ ਡੇਢ ਵਜੇ ਤੋਂ ਬਾਅਦ ਨਹੀਂ ਦੇਖਿਆ ਗਿਆ। ਉਸ ਸਮੇਂ ਉਹ ਰੂਸੋ ਕੋਟ ਅਤੇ ਅਲੋਰਾ ਡਰਾਈਵ ਇਲਾਕੇ ਵਿਚ ਮੌਜੂਦ ਸੀ। ਇਸ ਤੋਂ ਬਿਨਾਂ ਪੁਲਿਸ 32 ਸਾਲ ਦੀ ਇੱਕ ਹੋਰ ਔਰਤ ਨੂੰ ਵੀ ਲੱਭ ਰਹੀ ਹੈ। ਜਿਸ ਦਾ ਨਾਮ ਰੇਸ਼ਮਾਂ ਹੈਰੀਪੌਲ ਹੈ ਅਤੇ ਉਹ 5 ਨਵੰਬਰ ਤੋਂ ਲਾਪਤਾ ਹੈ। ਰੇਸ਼ਮਾ ਹੈਰੀਪੌਲ ਦਾ ਕੱਦ 5 ਫੁੱਟ 4 ਇੰਜ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਵੀ ਜਨਤਾ ਤੋਂ ਸਹਿਯੋਗ ਦੀ ਮੰਗ ਕੀਤੀ ਹੈ।

Leave a Reply

Your email address will not be published. Required fields are marked *