ਭੈਣਾਂ ਨੇ ਮੰਗੀ ਇਕਲੌਤੇ ਭਰਾ ਲਈ ਮੋਤ ਦੀ ਸਜ਼ਾ, ਨੂੰਹ ਪੁੱਤ ਖਾ ਗਏ ਬਜ਼ੁਰਗ ਮਾਂ ਨੂੰ?

ਤਾਜ਼ਾ ਮਾਮਲਾ ਨਕੋਦਰ ਤੋਂ ਸਾਹਮਣੇ ਆਇਆ ਹੈ, ਜਿਥੇ ਇਕ ਮਾਂ ਨੇ ਆਪਣੇ ਪੁੱਤ ਤੋਂ ਦੁਖੀ ਹੋ ਕੇ ਆਪਣੀ ਜਾਨ ਦੇ ਦਿੱਤੀ। ਮਿਲੀ ਜਾਣਕਾਰੀ ਅਨੁਸਾਰ ਇੱਕ ਰਾਤ ਪਹਿਲਾਂ ਪੁੱਤ ਵੱਲੋਂ ਆਪਣੀ ਮਾਂ ਨੂੰ ਘਰ ਖਾਲੀ ਕਰਨ ਦੀ ਧਮਕੀ ਦਿੱਤੀ ਗਈ ਸੀ। ਜਿਸ ਦੇ ਡਰ ਤੋਂ ਮਾਂ ਨੇ ਅਜਿਹਾ ਕਦਮ ਚੁੱਕ ਲਿਆ। ਮਾਂ ਦੀ ਮੋਤ ਪਿੱਛੋਂ ਧੀਆਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਪੁਲਿਸ ਵੱਲੋਂ ਵੀ ਮੌਕੇ ਤੇ ਪਹੁੰਚ ਕੇ ਮਾਮਲਾ ਦਰਜ ਕਰ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਮ੍ਰਿਤਕਾ ਜਗਿੰਦਰ ਕੌਰ ਉਮਰ 70 ਸਾਲ ਦੀ ਲੜਕੀ ਸਰਬਜੀਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਮਾਂ ਨੇ ਆਪਣੇ ਹੀ ਪੁੱਤ ਕਾਰਨ ਆਪਣੀ ਜਾਨ ਦੇ ਦਿੱਤੀ ਹੈ। ਸਰਬਜੀਤ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ਜ਼ਮੀਨ ਕਾਰਨ ਮਾਂ ਨੂੰ ਮਾਰਨ ਦੀਆਂ ਧਮਕੀਆਂ ਦਿੰਦਾ ਸੀ। ਜਿਸ ਕਾਰਨ ਉਨ੍ਹਾਂ ਦੀ ਮਾਂ ਨੇ ਇਹ ਕਦਮ ਚੁੱਕ ਲਿਆ। ਉਨ੍ਹਾਂ ਦਾ ਪਹਿਲਾ ਵੀ ਜ਼ਮੀਨੀ ਵਿਵਾਦ ਨੂੰ ਲੈ ਕੇ ਅਦਾਲਤ ਵਿਚ ਕੇਸ ਚੱਲ ਰਿਹਾ ਸੀ, ਪਰ ਉਨ੍ਹਾਂ ਦੀ ਕੋਈ ਵੀ ਸੁਣਵਾਈ ਨਹੀਂ ਹੋਈ।

ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਜ਼ਮੀਨੀ ਵਿਵਾਦ ਕਾਰਨ ਹੀ ਪਹਿਲਾਂ ਪਿਓ ਦੀ ਜਾਨ ਚਲੀ ਗਈ ਅਤੇ ਹੁਣ ਮਾਂ ਨੇ ਆਪਣੇ ਆਪ ਹੀ ਅਜਿਹਾ ਕਦਮ ਚੁੱਕ ਲਿਆ। ਮ੍ਰਿਤਕਾ ਦੀ ਦੂਜੀ ਲੜਕੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦਾ ਭਰਾ ਉਮੰਗਜੀਤ ਸਿੰਘ, ਭਰਜਾਈ ਕਸ਼ਮੀਰ ਕੌਰ, ਸੱਸ ਹਰਬੰਸ ਕੌਰ ਅਤੇ ਸਾਲਾ ਮਨਦੀਪ ਸਿੰਘ ਇਨ੍ਹਾਂ 4 ਨੇ ਮਿਲ ਕਿ ਉਨ੍ਹਾਂ ਦੀ ਮਾਂ ਨੂੰ ਅਜਿਹਾ ਕਦਮ ਚੁੱਕਣ ਲਈ ਮਜਬੂਰ ਕੀਤਾ। ਉਨ੍ਹਾਂ ਦੇ ਭਰਾ ਨੇ ਰਾਤ ਦੇ ਸਮੇਂ ਮਾਂ ਨੂੰ ਘਰ ਖਾਲੀ ਕਰਨ ਲਈ ਧਮਕੀ ਦਿੱਤੀ ਸੀ।

ਜਿਸ ਦੇ ਡਰ ਤੋਂ ਮਾਂ ਨੇ ਆਪਣੀ ਜਾਨ ਦੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਉਹ ਇਸ ਸਬੰਧ ਵਿੱਚ ਮਹਿਲਾ ਕਮਿਸ਼ਨ ਮਨੀਸ਼ਾ ਗੁਲਾਟੀ ਕੋਲ ਵੀ ਗਈਆਂ ਸਨ। ਜਿਨ੍ਹਾਂ ਵੱਲੋਂ 15 ਦਿਨ ਮੰਗੇ ਗਏ ਸੀ, ਪਰ ਅੱਜ ਤੱਕ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਵੱਲੋਂ ਇਨਸਾਫ ਲਈ ਗੁਹਾਰ ਲਗਾਈ ਜਾ ਰਹੀ ਹੈ। ਪੁਲਿਸ ਅਧਿਕਾਰੀ ਏ.ਐੱਸ.ਆਈ ਮੇਜਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਨ੍ਹਾਂ ਦਾ ਪੈਲ਼ੀ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਜਿਸ ਕਾਰਨ ਪਹਿਲਾ ਵੀ ਲੜਕਾ ਘਰ ਤੋਂ ਲੜ ਕੇ ਚਲਾ ਗਿਆ ਸੀ।

ਇਸ ਵਿਵਾਦ ਕਾਰਨ ਹੀ ਜਗਿੰਦਰ ਕੌਰ ਨੇ ਆਪਣੀ ਜਾਨ ਦੇ ਦਿੱਤੀ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ 3 ਵਿਅਕਤੀਆਂ ਨੂੰਹ, ਪੁੱਤ ਅਤੇ ਉਸ ਦਾ ਸਾਲੇ ਖਿਲਾਫ ਮੁਕੱਦਮਾ ਦਰਜ ਕਰਕੇ 306 ਆਈ.ਪੀ.ਸੀ ਦੇ ਤਹਿਤ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਵੱਲੋਂ ਦੋ ਸ਼ੀ ਆਂ ਨੂੰ ਫੜਨ ਲਈ ਛਾਪਾ ਵੀ ਮਾਰਿਆ ਗਿਆ ਪਰ ਉਹ ਘਰ ਤੋਂ ਫ਼ਰਾਰ ਹਨ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *