ਮੁੰਡੇ ਨੇ ਪੁਲਿਸ ਵਾਲੇ ਦਾ ਫੜ ਲਿਆ ਗੁੱਟ, ਕਹਿੰਦਾ ਤੂੰ ਗਾਲ ਕਿਵੇਂ ਕੱਢੀ

ਅੱਜ ਕੱਲ੍ਹ ਨੌਜਵਾਨ ਪੜ੍ਹ ਲਿਖ ਗਏ ਹਨ। ਪੜ੍ਹੇ ਲਿਖੇ ਇਨ੍ਹਾਂ ਨੌਜਵਾਨਾਂ ਨੂੰ ਬਦਤਮੀਜ਼ੀ ਨਾਲ ਗੱਲ ਕਰਨਾ ਬਿਲਕੁਲ ਵੀ ਪਸੰਦ ਨਹੀਂ। ਕਈ ਵਾਰ ਜਦੋਂ ਕੋਈ ਮੁਲਾਜ਼ਮ ਜਾਂ ਅਫ਼ਸਰ ਆਪਣੀ ਪਹੁੰਚ ਦੀ ਗਲਤ ਵਰਤੋਂ ਕਰਦਾ ਹੈ ਤਾਂ ਫਿਰ ਉਸ ਦਾ ਇਲਾਜ ਆਮ ਜਨਤਾ ਕੋਲ ਸੋਸ਼ਲ ਮੀਡੀਆ ਹੀ ਰਹਿ ਜਾਂਦਾ ਹੈ, ਕਿਉਂਕਿ ਸਬੂਤ ਦੇ ਤੌਰ ਤੇ ਲੋਕ ਵੀਡੀਓ ਬਣਾ ਲੈਂਦੇ ਹਨ ਅਤੇ ਫੇਰ ਇਸ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤਾ ਜਾਂਦਾ ਹੈ। ਅਜਿਹੀ ਹੀ ਇੱਕ ਵੀਡੀਓ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ।

ਇਸ ਵੀਡੀਓ ਵਿੱਚ ਇਕ ਪੁਲੀਸ ਵਾਲਾ ਅਤੇ ਇਕ ਲੜਕਾ ਬ-ਹਿ-ਸ-ਦੇ ਦਿਖਾਈ ਦਿੰਦੇ ਹਨ। ਇਹ ਲੜਕਾ ਮੋਟਰਸਾਈਕਲ ਤੇ ਸਵਾਰ ਪੁਲੀਸ ਵਾਲੇ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ। ਲੜਕਾ ਟਰੈਫਿਕ ਪੁਲੀਸ ਵਾਲੇ ਤੋਂ ਉਸ ਨੂੰ ਗਾ-ਲ੍ਹ ਕੱਢਣ ਦੀ ਵਜ੍ਹਾ ਪੁੱਛਦਾ ਹੈ। ਇਸ ਦੌਰਾਨ ਇਕ ਹੋਰ ਟ੍ਰੈਫਿਕ ਪੁਲੀਸ ਵਾਲਾ ਇਨ੍ਹਾਂ ਲੜਕਿਆਂ ਦੀ ਵੀਡੀਓ ਬਣਾਉਂਦਾ ਹੈ। ਜਿਸ ਤੇ ਲੜਕਾ ਜਵਾਬ ਦਿੰਦਾ ਹੈ ਕਿ ਵੀਡਿਓ ਭਾਵੇਂ ਬਣਾ ਲਓ ਪਰ ਉਸ ਨੂੰ ਗਾ-ਲ੍ਹ ਕਿਉਂ ਕੱਢੀ, ਇਸ ਦਾ ਜਵਾਬ ਦੇਵੋ।

ਇਹ ਲੜਕਾ ਪੁਲੀਸ ਵਾਲੇ ਦਾ ਗੁੱਟ ਫੜ ਕੇ ਉਸ ਨੂੰ ਕਹਿੰਦਾ ਹੈ ਕਿ ਉਹ ਮੋਟਰਸਾਈਕਲ ਖੜ੍ਹਾਏ ਅਤੇ ਜਵਾਬ ਦੇਵੇ। ਟਰੈਫਿਕ ਪੁਲੀਸ ਵਾਲਾ ਲੜਕੇ ਤੋਂ ਆਪਣਾ ਗੁੱਟ ਛੁਡਾ ਲੈਂਦਾ ਹੈ ਅਤੇ ਲੜਕੇ ਨੂੰ ਕਹਿੰਦਾ ਹੈ ਕਿ ਉਹ ਬੰਦਿਆਂ ਵਾਂਗੂੰ ਆਖ ਰਿਹਾ ਹੈ ਕਿ ਲੜਕਾ ਪਿੱਛੇ ਹਟ ਜਾਵੇ ਪਰ ਲੜਕਾ ਪਿੱਛੇ ਹਟਣ ਲਈ ਤਿਆਰ ਨਹੀਂ। ਉਹ ਇੱਕ ਹੀ ਗੱਲ ਨੂੰ ਵਾਰ ਵਾਰ ਪੁੱਛ ਰਿਹਾ ਹੈ ਕਿ ਪੁਲੀਸ ਮੁਲਾਜ਼ਮ ਨੇ ਉਸ ਨੂੰ ਗਾ-ਲ ਕਿਵੇਂ ਕੱਢੀ। ਲੜਕਾ ਮੋਟਰਸਾਈਕਲ ਉੱਤੇ ਪੈਰ ਰੱਖ ਕੇ ਪੁਲੀਸ ਵਾਲੇ ਨੂੰ ਕਹਿੰਦਾ ਹੈ ਕਿ ਉਹ ਮੋਟਰਸਾਈਕਲ ਭਾਵੇਂ ਜਿੱਥੇ ਮਰਜ਼ੀ ਲੈ ਜਾਵੇ ਪਰ ਉਹ ਗਾਲ੍ਹ ਬਰਦਾਸ਼ਤ ਨਹੀਂ ਕਰੇਗਾ।

ਕਿਉਂਕਿ ਉਹ ਤਾਂ ਆਪਣੇ ਪਿਉ ਤੋਂ ਵੀ ਗਾ-ਲ੍ਹ ਨਹੀਂ ਸੁਣਦਾ। ਇਸ 30 ਸਕਿੰਟ ਦੀ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਕੀਤਾ ਜਾ ਰਿਹਾ ਹੈ। ਲੋਕ ਇਸ ਤੇ ਤਰ੍ਹਾਂ ਤਰ੍ਹਾਂ ਦੇ ਪ੍ਰਤੀਕਰਮ ਦੇ ਰਹੇ ਹਨ। ਇਹ ਕੋਈ ਪਹਿਲੀ ਵੀਡੀਓ ਨਹੀਂ ਹੈ। ਜਿਸ ਵਿਚ ਪੁਲੀਸ ਦੀ ਕਾਰਵਾਈ ਤੇ ਸਵਾਲ ਕੀਤਾ ਗਿਆ ਹੋਵੇ। ਇਸ ਤੋਂ ਪਹਿਲਾਂ ਵੀ ਅਜਿਹੀਆਂ ਕਈ ਵੀਡੀਓਜ਼ ਵਾਇਰਲ ਹੋਈਆਂ ਹਨ। ਇਹ ਵੀਡੀਓ ਨਵੀਂ ਹੈ ਜਾਂ ਪੁਰਾਣੀ। ਇਸ ਦੇ ਬਾਰੇ ਸਾਡੇ ਦੁਆਰਾ ਕਿਸੇ ਵੀ ਪ੍ਰਕਾਰ ਦੀ ਪੁਸ਼ਟੀ ਨਹੀਂ ਕੀਤੀ ਜਾਂਦੀ। ਪੁਲਿਸ ਵਾਲੇ ਨੇ ਲੜਕੇ ਨੂੰ ਕੀ ਕਿਹਾ ਜੋ ਲੜਕਾ ਇੰਨਾ ਭੜਕ ਗਿਆ, ਇਹ ਤਾਂ ਜਾਂਚ ਦਾ ਵਿਸ਼ਾ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵਾਇਰਲ ਵੀਡੀਓ

Leave a Reply

Your email address will not be published. Required fields are marked *