ਹੁਣੇ ਹੁਣੇ ਅੰਮ੍ਰਿਤਸਰ ਤੋਂ ਆਈ ਵੱਡੀ ਮਾੜੀ ਖਬਰ, ਵੱਡੇ ਧਮਾਕਿਆਂ ਨਾਲ ਬਜਾਰ ਚ ਲੱਗੀ ਅੱਗ

ਅਣਗਹਿਲੀ ਇੱਕ ਅਜਿਹਾ ਸ਼ਬਦ ਹੈ, ਜਿਸ ਦੇ ਸਿੱਟੇ ਬਹੁਤ ਮਾੜੇ ਹੁੰਦੇ ਹਨ।  ਅਣਗਹਿਲੀ ਕਰਨ ਵਾਲੇ ਦਾ ਖ਼ੁਦ ਦਾ ਹੀ ਨਹੀਂ, ਸਗੋਂ ਦੂਸਰਿਆਂ ਦਾ ਵੀ ਨੁਕਸਾਨ ਹੁੰਦਾ ਹੈ।  ਇੱਕ ਛੋਟੀ ਜਿਹੀ ਅਣਗਹਿਲੀ ਕਰਕੇ ਕਈ ਵਾਰ ਵੱਡੀ ਗਿਣਤੀ ਵਿਚ ਜਾਨਾਂ ਚਲੀਆਂ ਜਾਂਦੀਆਂ ਹਨ। ਇਸ ਲਈ ਸੁਚੇਤ ਰਹਿਣ ਦੀ ਜ਼ਰੂਰਤ ਹੁੰਦੀ ਹੈ।  ਤਾਜ਼ਾ ਮਾਮਲਾ ਗੁਰੂ ਕੀ ਨਗਰੀ, ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ, ਜਿੱਥੇ ਬਸੰਤ ਇਨਕਲੇਵ ਇਲਾਕੇ ਵਿਚ ਉਸ ਸਮੇਂ ਹਾਹਾਕਾਰ ਮਚ ਗਈ,

ਜਦੋਂ ਲੋਕ ਬਾਜ਼ਾਰ ਵਿੱਚੋਂ ਚੀਕਾਂ ਮਾਰ ਦੂਰ ਦੂਰ ਭੱਜਣ ਲੱਗੇ। ਕਈ ਲੋਕਾਂ ਨੂੰ ਤਾਂ ਸਮਝ ਹੀ ਨਹੀਂ ਲੱਗੀ ਕਿ ਇਥੇ ਕੀ ਹੋ ਰਿਹਾ ਹੈ ਪਰ ਉਸ ਸਮੇਂ ਹਾਲਾਤ ਹੋਰ ਵੀ ਤਣਾਅਪੂਰਨ ਹੋ ਗਏ ਜਦੋਂ 2 ਵੱਡੇ ਧਮਾਕੇ ਲੋਕਾਂ ਦੇ ਕੰਨੀਂ ਪਏ। ਵਧੇਰੇ ਜਾਣਕਾਰੀ ਲਈ ਦੱਸ ਦਈਏ ਕਿ ਇੱਥੇ ਬਾਜ਼ਾਰ ਵਿਚ ਇਕ ਮਠਿਆਈ ਦੀ ਦੁਕਾਨ ਨੂੰ ਅੱਗ ਲੱਗ ਗਈ। ਅੱਗ ਵਧਦੀ ਵਧਦੀ ਇੰਨੀ ਜ਼ਿਆਦਾ ਵਧ ਗਈ ਕਿ ਲੋਕਾਂ ਨੂੰ ਆਪਣੀਆਂ ਦੁਕਾਨਾਂ ਛੱਡ ਕੇ ਜਾਨਾਂ ਬਚਾ ਕੇ ਭੱਜਣਾ ਪਿਆ।

ਇਸ ਅੱਗ ਦੇ ਲੱਗਣ ਦਾ ਕਾਰਨ ਸਵੀਟ ਸ਼ਾਪ ਵਿਚ ਹੋਏ ਸਿਲੰਡਰ ਧਮਾਕੇ ਨੂੰ ਦੱਸਿਆ ਜਾ ਰਿਹਾ ਹੈ। ਸਥਾਨਕ ਦੁਕਾਨਦਾਰਾਂ ਮੁਤਾਬਕ ਇਹ ਸਵੀਟ ਸ਼ਾਪ ਵਾਲਿਆਂ ਦੀ ਅਣਗਹਿਲੀ ਕਰਕੇ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਦੁਕਾਨ ਵਿਚ ਡੀਜ਼ਲ ਭੱਠੀਆਂ ਅਤੇ ਕੁਝ ਸਿਲੰਡਰ ਸਨ। ਜਦੋਂ ਇਕ ਸਿਲੰਡਰ ਨੂੰ ਅੱਗ ਲੱਗੀ ਤਾਂ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਕਾਬੂ ਨਾ ਪਾਇਆ ਜਾਣ ਤੇ ਸਵੀਟ ਸ਼ਾਪ ਵਾਲੇ ਦੁਕਾਨ ਛੱਡ ਕੇ ਭੱਜ ਗਏ।

ਇੱਥੇ ਡੀਜ਼ਲ ਬਾਹਰ ਇੱਕ ਸਕੂਟਰੀ ਉੱਤੇ ਵੀ ਡਿੱਗਾ, ਜਿਸ ਕਰਕੇ ਸਕੂਟਰੀ ਨੂੰ ਵੀ ਅੱਗ ਲੱਗ ਗਈ। ਅੱਗ ਇੰਨੀ ਜ਼ਿਆਦਾ ਭਿਆਨਕ ਸੀ ਕਿ ਅਸਮਾਨ ਤਕ ਇਸ ਦੀਆਂ ਲਾਟਾਂ ਅਤੇ ਧੂੰਆਂ ਉਡਦਾ ਦੇਖਿਆ ਜਾ ਸਕਦਾ ਹੈ। ਇਸ ਅੱਗ ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ 3 ਗੱਡੀਆਂ ਲੱਗੀਆਂ। ਫਾਇਰ ਬ੍ਰਿਗੇਡ ਦੀ ਮਿਹਨਤ ਸਦਕਾ ਹੁਣ ਸਥਿਤੀ ਕਾਬੂ ਵਿਚ ਹੈ। ਇਸ ਮੌਕੇ 5 ਤੋਂ 6 ਦੁਕਾਨਾਂ ਨੂੰ ਨੁਕਸਾਨ ਦੱਸਿਆ ਜਾ ਰਿਹਾ ਹੈ। ਫਿਲਹਾਲ ਕਿਸੇ ਕਿਸਮ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ ਪਰ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ।

Leave a Reply

Your email address will not be published. Required fields are marked *