ਹੁਣੇ ਹੁਣੇ ਆਈ ਵੱਡੀ ਤਾਜ਼ਾ ਖਬਰ, ਸੁਖਪਾਲ ਖਹਿਰਾ ਨੂੰ ਕੀਤਾ ਗਿਆ ਗ੍ਰਿਫਤਾਰ

ਪੰਜਾਬ ਦੀ ਸਿਆਸਤ ਵਿੱਚ ਆਏ ਦਿਨੀਂ ਜਿਵੇਂ ਜਿਵੇਂ ਵੋਟਾਂ ਨੇੜੇ ਆ ਰਹੀਆਂ ਹਨ, ਤਿਵੇਂ ਤਿਵੇਂ ਹੀ ਵੱਡੇ ਵੱਡੇ ਧਮਾਕੇ ਹੁੰਦੇ ਜਾ ਰਹੇ ਹਨ। ਕਦੇ ਕੋਈ ਲੀਡਰ ਆਪਣੀ ਪਾਰਟੀ ਛੱਡ ਕੇ ਦੂਜੀ ਪਾਰਟੀ ਵਿੱਚ ਚਲਿਆ ਜਾਂਦਾ ਹੈ। ਕਦੇ ਕਿਸੇ ਵੱਡੇ ਲੀਡਰ ਨੂੰ ਪਾਰਟੀ ਦੁਆਰਾ ਸਾਈਡ ਲਾਈਨ ਕਰ ਦਿੱਤਾ ਜਾਂਦਾ ਹੈ। ਸਿਆਸਤ ਦੇ ਇਸ ਦੌਰ ਵਿਚ ਇਕ ਤੋਂ ਬਾਅਦ ਇਕ ਵੱਡੀ ਤਾਜ਼ਾ ਖਬਰ ਸਾਹਮਣੇ ਆ ਰਹੀ ਹੈ। ਹੁਣ ਤਾਜ਼ਾ ਖ਼ਬਰ ਭੁਲੱਥ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਜੇਤੂ ਰਹੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਬਾਰੇ ਆ ਰਹੀ ਹੈ।

ਪਤਾ ਲੱਗਾ ਹੈ ਕਿ ਸੁਖਪਾਲ ਖਹਿਰਾ ਨੂੰ ਈ ਡੀ ਦੁਆਰਾ ਗ੍ਰਿ-ਫ਼-ਤਾ-ਰ ਕੀਤਾ ਗਿਆ ਹੈ। ਸੁਖਪਾਲ ਖਹਿਰਾ ਦੇ ਘਰ ਤੇ ਈ.ਡੀ. ਦੁਆਰਾ ਪਹਿਲਾਂ ਰੇਡ ਵੀ ਕੀਤੀ ਗਈ ਸੀ। ਜੋ ਕਈ ਘੰਟੇ ਤਕ ਚਲਦੀ ਰਹੀ ਅਤੇ ਹੁਣ ਸੁਖਪਾਲ ਖਹਿਰਾ ਨੂੰ ਜਲੰਧਰ ਤੋਂ ਗ੍ਰਿ-ਫ਼-ਤਾ-ਰ ਕਰਨ ਦੀ ਖਬਰ ਮਿਲੀ ਹੈ। ਜਾਣਕਾਰੀ ਮੁਤਾਬਕ ਸੁਖਪਾਲ ਖਹਿਰਾ ਨੂੰ ਬਿਆਨ ਦਰਜ ਕਰਵਾਉਣ ਲਈ ਈ.ਡੀ. ਦੇ ਦਫਤਰ ਬੁਲਾਇਆ ਗਿਆ ਸੀ। ਜਿੱਥੇ ਉਹ ਆਪਣੇ ਬਿਆਨ ਦਰਜ ਕਰਵਾਉਣ ਗਏ ਤਾਂ ਉਨ੍ਹਾਂ ਨੂੰ ਗ੍ਰਿ-ਫ਼-ਤਾ-ਰ ਕਰ ਲਿਆ ਗਿਆ।

2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਸੁਖਪਾਲ ਖਹਿਰਾ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਭੁਲੱਥ ਹਲਕੇ ਤੋਂ ਚੋਣ ਲੜੇ ਸਨ। ਜਿਸ ਵਿੱਚ ਉਹ ਜੇਤੂ ਰਹੇ। ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੁਆਰਾ ਉਨ੍ਹਾਂ ਨੂੰ ਵਿਰੋਧੀ ਧਿਰ ਦਾ ਆਗੂ ਵੀ ਬਣਾਇਆ ਗਿਆ। ਕੁਝ ਸਮੇਂ ਬਾਅਦ ਹੀ ਆਮ ਆਦਮੀ ਪਾਰਟੀ ਨਾਲ ਸੁਖਪਾਲ ਖਹਿਰਾ ਦੀਆਂ ਦੂਰੀਆਂ ਵਧ ਗਈਆਂ ਅਤੇ ਉਹ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਵਿੱਚ ਚਲੇ ਗਏ। ਹੁਣ ਥੋੜ੍ਹਾ ਸਮਾਂ ਪਹਿਲਾਂ ਹੀ ਉਨ੍ਹਾਂ ਦੀ ਐਮ ਐਲ ਏ ਦੀ ਮੈਂਬਰੀ ਨੂੰ ਰੱਦ ਕਰ ਦਿੱਤਾ ਗਿਆ।

Leave a Reply

Your email address will not be published. Required fields are marked *