15 ਸਾਲਾ ਮੁੰਡੇ ਨਾਲ ਬਦਮਾਸ਼ਾਂ ਨੇ ਕੀਤੀ ਮਾੜੀ ਕਰਤੂਤ, ਪਰਿਵਾਰ ਚੀਕ ਚੀਕ ਮੰਗੇ ਇਨਸਾਫ

ਜਲੰਧਰ ਤੋਂ ਇੱਕ ਪਰਿਵਾਰ ਨੇ ਮੀਡੀਆ ਰਾਹੀਂ ਇਨਸਾਫ਼ ਦੀ ਗੁਹਾਰ ਲਗਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ 15-16 ਸਾਲ ਦੇ ਮੁੰਡੇ ਵੰਸ਼ ਨੂੰ 4 ਨੌਜਵਾਨ ਗੱਡੀ ਵਿਚ ਸ਼ਰ੍ਹੇਆਮ ਚੁੱਕ ਕੇ ਲੈ ਗਏ। ਉਸ ਨੂੰ ਪਿ-ਸ਼ਾ-ਬ ਪਿਲਾਇਆ ਗਿਆ। ਉਸ ਦੇ ਸਿਰ ਵਿਚ ਸੱ-ਟਾਂ ਲਗਾਈਆਂ ਗਈਆਂ। ਜਿਸ ਕਾਰਨ ਉਸ ਦੇ 7 ਟਾਂਕੇ ਲੱਗੇ ਹਨ ਪਰ ਪੁਲਸ ਕੋਈ ਸੁਣਵਾਈ ਨਹੀਂ ਕਰ ਰਹੀ। ਇਕ ਵਿਅਕਤੀ ਦੇ ਦੱਸਣ ਮੁਤਾਬਕ ਲੜਕੇ ਵੰਸ਼ ਨੇ ਇੰ-ਸ-ਟਾ-ਗ੍ਰਾ-ਮ ਤੋਂ ਚੁੱਕ ਕੇ ਕੁੜੀਆਂ ਦੀਆਂ ਫੋਟੋਆਂ ਆਪਣੇ ਮੋਬਾਇਲ ਰਾਹੀਂ ਸੋਸ਼ਲ ਮੀਡੀਆ ਤੇ ਪਾ ਦਿੱਤੀਆਂ।

ਇਨ੍ਹਾਂ ਫੋਟੋਆਂ ਨੂੰ 15 ਹਜ਼ਾਰ ਲਾਇਕ ਆ ਗਏ। ਇਸ ਤੋਂ ਬਾਅਦ ਕੁੜੀਆਂ ਉਸ ਦੇ ਘਰ ਆ ਗਈਆਂ ਅਤੇ ਵੰਸ਼ ਦੀ ਖਿੱਚ ਧੂਹ ਕੀਤੀ। ਵੰਸ਼ ਦੁਆਰਾ ਮੁ-ਆ-ਫੀ ਮੰਗਣ ਅਤੇ ਆਈ.ਡੀ. ਡਿਲੀਟ ਕਰਨ ਤੋਂ ਬਾਅਦ ਮਾਮਲਾ ਨਿਪਟ ਗਿਆ। ਇਕ ਹਫ਼ਤੇ ਬਾਅਦ ਕੁਝ ਮੁੰਡੇ ਕਾਰ ਤੇ ਆ ਕੇ ਵੰਸ਼ ਨੂੰ ਕਰਿਆਨੇ ਦੀ ਦੁਕਾਨ ਤੇ ਕੰਮ ਕਰਦੇ ਨੂੰ ਚੁੱਕ ਕੇ ਲੈ ਗਏ। ਇਸ ਵਿਅਕਤੀ ਦਾ ਕਹਿਣਾ ਹੈ ਕਿ ਵੰਸ਼ ਨੂੰ ਪਿ-ਸ਼ਾ-ਬ ਪਿਲਾਇਆ ਗਿਆ।

ਉਸ ਦਾ ਸਿਰ ਪਾੜ ਦਿੱਤਾ। ਉਸ ਦੇ 7 ਟਾਂਕੇ ਲੱਗੇ ਹਨ। ਉਨ੍ਹਾਂ ਨੇ ਪੁਲਿਸ ਨੂੰ 4 ਤਰੀਖ਼ ਨੂੰ ਦਰਖਾਸਤ ਦਿੱਤੀ ਸੀ ਪਰ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ, ਸਗੋਂ ਉਲਟਾ ਉਨ੍ਹਾਂ ਤੇ ਪਰਚਾ ਕਰ ਦਿੱਤਾ ਹੈ। ਇਸ ਵਿਅਕਤੀ ਦੇ ਦੱਸਣ ਮੁਤਾਬਕ ਕਾਰ ਵਾਲਾ ਡੀ.ਐੱਸ.ਪੀ. ਦਾ ਮੁੰਡੇ ਹੈ। ਜਦ ਕਿ ਕੁੜੀ ਦਾ ਪਿਤਾ ਜੇ-ਲ੍ਹ ਸੁਪਰਡੈਂਟ ਹੈ। ਉਨ੍ਹਾਂ ਕੋਲ ਵੀਡੀਓ ਹੈ। ਜਿਸ ਵਿੱਚ ਵੰਸ਼ ਨੂੰ ਕਾਰ ਵਿੱਚ ਚੁੱਕ ਕੇ ਲਿਜਾਇਆ ਜਾ ਰਿਹਾ ਹੈ। ਇਸ ਤੋਂ ਬਿਨਾਂ ਸਿਵਲ ਹਸਪਤਾਲ ਤੋਂ ਉਸ ਦੀ ਐਮ ਐਲ ਆਰ ਵੀ ਕਟਵਾਈ ਗਈ ਹੈ।

ਇਸ ਦੇ ਬਾਵਜੂਦ ਵੀ ਪੁਲਿਸ ਉਨ੍ਹਾਂ ਤੋਂ ਸਬੂਤ ਮੰਗ ਰਹੀ ਹੈ। ਉਨ੍ਹਾਂ ਤੇ ਇੱਟਾਂ ਵੱਟੇ ਵਰਸਾਉਣ ਦਾ ਦੋਸ਼ ਲਗਾ ਕੇ ਪਰਚਾ ਕਰ ਦਿੱਤਾ ਗਿਆ ਹੈ। ਇਕ ਹੋਰ ਵਿਅਕਤੀ ਦਾ ਕਹਿਣਾ ਹੈ ਕਿ ਉਨ੍ਹਾਂ ਨਾਲ ਧੱਕਾ ਹੋ ਰਿਹਾ ਹੈ। ਪੁਲਿਸ ਦੁਆਰਾ ਸੁਣਵਾਈ ਨਾ ਕਰਨ ਕਰਕੇ ਉਨ੍ਹਾਂ ਨੇ ਮਾਮਲਾ ਮੀਡੀਆ ਵਿੱਚ ਲਿਆਂਦਾ ਹੈ। ਜੇਕਰ ਉਨ੍ਹਾ ਦੀ ਫੇਰ ਵੀ ਸੁਣਵਾਈ ਨਾ ਹੋਈ ਤਾਂ ਉਹ ਪੁਲਿਸ ਕਮਿਸ਼ਨਰ ਦੇ ਦਫ਼ਤਰ ਅੱਗੇ ਅਣਮਿਥੇ ਸਮੇਂ ਲਈ ਧਰਨਾ ਲਗਾ ਦੇਣਗੇ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *