ਇੰਜਨੀਅਰਿੰਗ ਕਰਕੇ ਵੀ ਨਾ ਮਿਲੀ ਨੌਕਰੀ ਤਾਂ ਮੁੰਡਿਆਂ ਨੇ ਸ਼ੁਰੂ ਕਰਤਾ ਆਹ ਗੰਦਾ ਕੰਮ

ਨਸ਼ਿਆਂ ਵਿਰੁੱਧ ਚਲ ਰਹੀ ਮੁਹਿੰਮ ਦੇ ਚਲਦਿਆਂ ਆਏ ਦਿਨ ਕੋਈ ਨਾ ਕੋਈ ਮਾੜਾ ਅਨਸਰ ਪੁਲਿਸ ਪ੍ਰਸ਼ਾਸਨ ਦੇ ਅੜਿੱਕੇ ਆ ਹੀ ਜਾਂਦਾ ਹੈ। ਹਰ ਰੋਜ਼ ਕਿੰਨੇ ਹੀ ਅਮਲ ਦੀ ਵਿਕਰੀ ਕਰਨ ਵਾਲੇ ਅਨਸਰ ਪੁਲਿਸ ਦੇ ਧੱਕੇ ਚੜਦੇ ਹਨ। ਉਹ ਤਾਂ ਤੁਸੀਂ ਹਰ ਰੋਜ਼ ਆ ਰਹੀਆਂ ਖਬਰਾਂ ਤੋਂ ਅੰਦਾਜ਼ਾ ਲਗਾ ਸਕਦੇ ਹੋ। ਇਸੇ ਤਰ੍ਹਾਂ ਲੁਧਿਆਣਾ ਪੁਲਿਸ ਨੂੰ ਵੀ ਉਸ ਸਮੇਂ ਵੱਡੀ ਕਾਮਯਾਬੀ ਹੱਥ ਲੱਗੀ, ਜਦੋਂ ਉਨ੍ਹਾਂ ਵੱਲੋਂ ਅਮਲ ਸਮੇਤ 3 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ।

ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਸ਼ਿਆਂ ਵਿਰੁੱਧ ਮੁਹਿੰਮ ਦੇ ਚਲਦਿਆਂ ਲੁਧਿਆਣਾ ਪੁਲਿਸ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ, ਜਦੋਂ ਉਨ੍ਹਾਂ ਨੇ ਇੱਕ ਕੁਇੰਟਲ ਅਮਲ ਸਮੇਤ 3 ਸਮਗਲਰਾਂ ਨੂੰ ਫੜਿਆ। ਉਨ੍ਹਾਂ ਨੇ ਦੱਸਿਆ ਕਿ ਇਹ 3 ਵਿਅਕਤੀ 2 ਵੱਖ-ਵੱਖ ਗੱਡੀਆਂ ਵਿੱਚ ਝਾਰਖੰਡ ਤੋਂ ਮਾਲ ਲੈ ਕੇ ਆਉਂਦੇ ਹਨ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਦੀਆਂ ਗੱਡੀਆਂ ਉਨ੍ਹਾਂ ਕੋਲ਼ ਅਲੱਗ ਅਲੱਗ ਸਮੇਂ ਤੇ ਪਹੁੰਚੀਆਂ, ਜਿਸ ਕਰਕੇ ਇਨਾਂ ਉਤੇ 2 ਪਰਚੇ ਨੰਬਰ 230 ਅਤੇ 231 ਕੀਤੇ ਗਏ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਦੇ ਨਾਮ ਮਨਦੀਪ ਸਿੰਘ ਏਲੀਅਸ ਬੱਗਾ ਵਾਸੀ ਜਲਾਲਾਬਾਦ ਰੋਡ ਥਾਣਾ ਅਜੀਤਵਾਲ ਜਿਲਾ ਮੋਗਾ, ਅਮਨਜੋਤ ਵਾਸੀ ਦੇਹੜਕਾ ਜਗਰਾਉਂ ਅਤੇ ਰਵਿੰਦਰ ਸਿੰਘ ਰਵੀ ਵਾਸੀ ਥਾਣਾ ਮਹਿਣਾ ਪਿੰਡ ਕਪੂਰਾ। ਮਨਦੀਪ ਅਤੇ ਅਮਨਜੋਤ ਦੋਨੋ ਟਰੱਕ ਮਾਲਕ ਵੀ ਹਨ। ਜਿਨ੍ਹਾਂ ਤੋਂ ਮੁੱਢਲੀ ਪੁੱਛ ਗਿੱਛ ਦੌਰਾਨ ਪਤਾ ਲੱਗਾ ਕਿ ਇਹ 3 ਤਕਰੀਬਨ ਡੇਢ ਸਾਲ ਤੋਂ ਇਹ ਕੰਮ ਕਰਦੇ ਆ ਰਹੇ ਹਨ। ਜਿਨ੍ਹਾਂ ਨੇ ਦੱਸਿਆ ਕਿ ਇਹ ਉਥੋਂ ਮਾਲ ਲਿਆ ਕੇ ਇੱਥੇ ਦੁੱਗਣੇ ਰੇਟਾਂ ਵਿੱਚ ਵੇਚਦੇ ਹਨ।

ਇਹ ਮਾਲ 22 ਸੌ ਰੁਪਏ ਵਿੱਚ ਝਾਰਖੰਡ ਤੋਂ ਲੈ ਕੇ ਆਉਂਦੇ ਹਨ ਅਤੇ 5000, ਦੁੱਗਣੇ ਰੇਟਾਂ ਵਿੱਚ ਵੇਚਦੇ ਹਨ। ਉਨ੍ਹਾਂ ਵੱਲੋਂ ਦੌਰਾਨੇ ਤਫਤੀਸ਼ ਪਤਾ ਕੀਤਾ ਜਾਵੇਗਾ, ਕਿ ਇਨ੍ਹਾਂ ਨੇ ਕਿੱਥੇ ਸਪਲਾਈ ਕਰਨੀ ਸੀ ਅਤੇ ਇਨ੍ਹਾਂ ਵੱਲੋਂ ਜਿਸ ਜਗ੍ਹਾ ਤੇ ਪਹਿਲਾਂ ਸਪਲਾਈ ਕੀਤੀ ਗਈ ਸੀ। ਉੱਥੇ ਵੀ ਦੁਬਾਰਾ ਤਫਤੀਸ਼ ਕੀਤੀ ਜਾਵੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਸੀ.ਆਈ.ਏ ਟੀਮ ਨੇ ਬਹੁਤ ਹੀ ਵਧੀਆ ਕੰਮ ਕੀਤਾ। ਜਿਸ ਕਰਕੇ ਉਨ੍ਹਾਂ ਨੂੰ ਇਨਾਮ ਵੀ ਦਿੱਤਾ ਜਾਵੇਗਾ। ਹੇਠਾਂ ਦੇਖੋ ਇਸ ਮਾਮਲੇ ਨਾਲ ਵੀਡੀਓ ਰਿਪੋਰਟ

Leave a Reply

Your email address will not be published. Required fields are marked *