ਕਾਲਾ ਲਿਫ਼ਾਫ਼ਾ ਲੈ ਪਿੰਡ ਆਈਆਂ 2 ਔਰਤਾਂ, ਪੁਲਿਸ ਨੂੰ ਦੇਖ ਸੁੱਟਤਾ ਲਿਫ਼ਾਫ਼ਾ, ਜਦ ਖੋਲਕੇ ਦੇਖਿਆ ਤਾਂ ਉੱਡ ਗਏ ਹੋਸ਼

ਲਗਪਗ ਪਿਛਲੇ 5 ਸਾਲਾਂ ਤੋਂ ਅਮਲ ਦਾ ਮੁੱਦਾ ਹਮੇਸ਼ਾ ਪੰਜਾਬ ਵਿਚ ਚਰਚਾ ਚ ਰਿਹਾ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੀ ਪੰਜਾਬ ਵਿੱਚੋਂ ਅਮਲ ਨੂੰ ਖ਼ਤਮ ਕਰਨ ਦੀ ਸਹੁੰ ਖਾਣ ਤੇ ਬਣੀ ਸੀ ਪਰ ਜਦੋਂ ਕੈਪਟਨ ਅਮਰਿੰਦਰ ਸਿੰਘ ਦੇ ਵਾਅਦੇ ਖੋਖਲੇ ਸਾਬਿਤ ਹੋਏ ਅਤੇ ਅਮਲ ਪੰਜਾਬ ਦੀ ਜਵਾਨੀ ਨੂੰ ਉਸੇ ਤਰ੍ਹਾਂ ਖਾਂਦਾ ਰਿਹਾ ਤਾਂ ਪੰਜਾਬ ਦੇ ਲੋਕ ਉਨ੍ਹਾਂ ਦੀ ਕਾਂਗਰਸ ਪਾਰਟੀ ਦੇ ਹੀ ਖ਼ਿ-ਲਾ-ਫ਼ ਹੋ ਗਏ। ਜਿਸ ਤੋਂ ਬਾਅਦ ਬਾਕੀ ਦੇ ਕਾਂਗਰਸੀ ਆਗੂਆਂ ਨੇ ਵੀ ਕੈਪਟਨ ਦਾ ਸਾਥ ਛੱਡ ਦਿੱਤਾ।

ਕਾਂਗਰਸੀ ਹਾਈਕਮਾਨ ਨੇ ਵਿਰੋਧ ਵਧਦਾ ਦੇਖ ਕੈਪਟਨ ਨੂੰ ਖੁੱਡੇ ਲਾਈਨ ਲਗਾ ਕੇ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਐਲਾਨ ਦਿੱਤਾ। ਮੁੱਖ ਮੰਤਰੀ ਦੀ ਸਹੁੰ ਚੁੱਕਣ ਤੋਂ ਬਾਅਦ ਹੀ ਚਰਨਜੀਤ ਸਿੰਘ ਚੰਨੀ ਫੁੱਲ ਐਕਸ਼ਨ ਵਿਚ ਚੱਲ ਰਹੇ ਹਨ। ਉਨ੍ਹਾਂ ਦੇ ਮੰਤਰੀ ਅਤੇ ਅਫ਼ਸਰ ਵੀ ਹੁਣ ਉਨ੍ਹਾਂ ਵਾਂਗ ਹੀ ਕੰਮ ਕਰ ਰਹੇ ਹਨ। ਤਾਜ਼ਾ ਖ਼ਬਰ ਫ਼ਰੀਦਕੋਟ ਤੋਂ ਸਾਹਮਣੇ ਆਈ ਹੈ, ਜਿੱਥੇ ਪੁਲੀਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ, ਜਦੋਂ ਪੁਲੀਸ ਨੇ 2 ਔਰਤਾਂ ਨੂੰ ਕਾਬੂ ਕਰਕੇ ਵੱਡੀ ਮਾਤਰਾ ਵਿਚ ਅਮਲ ਵੀ ਕਾਬੂ ਕੀਤਾ।

ਸੀਨੀਅਰ ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਿਕ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਮਿਸ਼ਨ ਕਲੀਨ ਚਲਾਇਆ ਜਾ ਰਿਹਾ ਹੈ। ਇਸ ਮਿਸ਼ਨ ਅਧੀਨ ਮਾੜੇ ਅਨਸਰਾਂ ਤੇ ਲਗਾਮ ਕੱਸੀ ਜਾ ਰਹੀ ਹੈ। ਫ਼ਰੀਦਕੋਟ ਪੁਲੀਸ ਦੇ ਅਫ਼ਸਰਾਂ ਨੂੰ ਉਸ ਸਮੇਂ ਮਿਸ਼ਨ ਕਲੀਨ ਤਹਿਤ ਵੱਡੀ ਕਾਮਯਾਬੀ ਮਿਲੀ, ਜਦੋਂ ਉਹਨਾਂ ਨੇ 2 ਔਰਤਾਂ ਪਰਦੀਪ ਕੌਰ ਅਤੇ ਜਸਵੀਰ ਕੌਰ ਤੋਂ 22 ਹਜਾਰ 300 ਪਾ-ਬੰ-ਦੀ-ਸ਼ੁ-ਦਾ ਗੋ-ਲੀ-ਆਂ ਬਰਾਮਦ ਕੀਤੀਆਂ ਹਨ। ਇਸ ਸੰਬੰਧ ਵਿੱਚ ਉਨ੍ਹਾਂ ਨੇ ਮੁਕੱਦਮਾ ਨੰਬਰ 107 ਥਾਣਾ ਬਾਜਾਖਾਨਾ ਵਿੱਚ ਦਰਜ ਕੀਤਾ ਹੈ।

ਇਹ ਦੋਨੋਂ ਔਰਤਾਂ ਰਾਹੁਵਾਲ ਪਿੰਡ ਦੀਆਂ ਰਹਿਣ ਵਾਲੀਆਂ ਹਨ। ਜਿਨ੍ਹਾਂ ਤੇ ਪਹਿਲਾਂ ਵੀ ਐੱਨ ਡੀ ਪੀ ਐੱਸ ਦੇ ਮਾਮਲੇ ਦਰਜ ਹਨ। ਉਨ੍ਹਾਂ ਵੱਲੋਂ ਇਸ ਮਾਮਲੇ ਦੀ ਜਾਂਚ ਕਰਕੇ ਪਤਾ ਲਗਾਇਆ ਜਾਵੇਗਾ ਕਿ ਇਸ ਮਾਮਲੇ ਵਿੱਚ ਹੋਰ ਕਿਹੜੇ ਕਿਹੜੇ ਲੋਕ ਸ਼ਾਮਿਲ ਹਨ ਅਤੇ ਇਹ ਔਰਤਾਂ ਪਾ-ਬੰ-ਦੀ-ਸ਼ੁ-ਦਾ ਗੋ-ਲੀ-ਆਂ ਕਿੱਥੋਂ ਲਿਆਉਂਦੀਆਂ ਸਨ ਅਤੇ ਇਸ ਨੂੰ ਕਿੱਥੇ ਵੇਚਣਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਅਮਲ ਖਿ-ਲਾ-ਫ ਕਾਰਵਾਈ ਪੂਰੀ ਸਖਤੀ ਨਾਲ ਜਾਰੀ ਰੱਖਣਗੇ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *