ਬੋਰੀ ਚੋਂ ਲਾਸ਼ ਕੱਢਕੇ ਖਾ ਰਹੇ ਸੀ ਕੁੱਤੇ, ਘਰਵਾਲੀ ਨੇ ਹੀ ਮਾਰਕੇ ਬੋਰੀ ਚ ਪਾ ਕੇ ਸੁੱਟਤਾ ਪਤੀ

ਜੈਪੁਰ ਦੇ ਥਾਣਾ ਕਰਧਨੀ ਅਧੀਨ ਪੈਂਦੇ ਗੋਬਿੰਦ ਨਗਰ ਵਿੱਚ ਉਸ ਸਮੇਂ ਹੜਕੰਪ ਮਚ ਗਿਆ, ਜਦੋੰ ਕੁੱਤਿਆਂ ਨੇ ਬੋਰੀ ਵਿਚ ਪਈ ਇਕ ਆਦਮੀ ਦੀ ਮ੍ਰਿਤਕ ਦੇਹ ਬਾਹਰ ਕੱਢ ਲਈ। ਵੈਸੇ ਤਾਂ ਇਹ ਬੋਰੀ 2 ਦਿਨ ਤੋਂ ਪਈ ਸੀ ਅਤੇ ਲੋਕ ਸਮਝਦੇ ਰਹੇ ਕਿ ਇਸ ਵਿੱਚ ਕਿਸੇ ਪਸ਼ੂ ਦੀ ਮ੍ਰਿਤਕ ਦੇਹ ਹੋਵੇਗੀ। ਜਦੋਂ ਮੌਕੇ ਤੇ ਪੁਲਿਸ ਪਹੁੰਚੀ ਤਾਂ ਮਾਮਲੇ ਦੀ ਜਾਂਚ ਆਰੰਭ ਕਰ ਦਿੱਤੀ ਗਈ। ਮ੍ਰਿਤਕ ਦਾ ਚਿਹਰਾ ਬੇਪਛਾਣ ਕੀਤਾ ਹੋਇਆ ਸੀ। ਜਿਸ ਕਰਕੇ ਪੁਲਿਸ ਨੇ ਆਲੇ ਦੁਆਲੇ ਦੇ ਸੀ.ਸੀ.ਟੀ.ਵੀ. ਕੈਮਰਿਆਂ ਦਾ ਸਹਾਰਾ ਲਿਆ ਅਤੇ ਪਤਾ ਲੱਗਾ ਕਿ ਇਕ ਔਰਤ ਅਤੇ ਇਕ ਵਿਅਕਤੀ ਸਕੂਟੀ ਤੇ ਆ ਕੇ ਇਹ ਬੋਰੀ ਸੁੱਟ ਕੇ ਗਏ ਹਨ।

ਜਿਸ ਦੇ ਆਧਾਰ ਤੇ ਪੁਲਿਸ ਝੋਟਵਾੜਾ ਦੇ ਸੱਤਿਆ ਨਗਰ ਨਿਵਾਸੀ ਸ਼ਕਤੀ ਸਿੰਘ ਸ਼ੇਖਾਵਤ ਦੇ ਘਰ ਪਹੁੰਚ ਗਈ। ਪੁਲਿਸ ਨੂੰ ਘਰ ਵਿੱਚ ਸ਼ਕਤੀ ਸਿੰਘ ਦੀ ਪਤਨੀ ਮੰਜੂ ਮਿਲੀ। ਪੁਲਿਸ ਨੂੰ ਮੁਢਲੀ ਪੁੱਛ ਗਿੱਛ ਦੌਰਾਨ ਹੀ ਪਤਾ ਲੱਗ ਗਿਆ ਕਿ ਇਹ ਮ੍ਰਿਤਕ ਦੇਹ ਮੰਜੂ ਦੇ ਪਤੀ ਸ਼ਕਤੀ ਸਿੰਘ ਸ਼ੇਖਾਵਤ ਦੀ ਹੈ। ਸ਼ਕਤੀ ਸਿੰਘ ਅਤੇ ਮੰਜੂ ਦਾ ਵਿਆਹ 20 ਸਾਲ ਪਹਿਲਾਂ ਹੋਇਆ ਸੀ। ਇਨ੍ਹਾਂ ਦੀ 17 ਸਾਲ ਦੀ ਇੱਕ ਲੜਕੀ ਅਤੇ 12 ਸਾਲ ਦਾ ਇਕ ਲੜਕਾ ਹੈ। ਸ਼ਕਤੀ ਸਿੰਘ ਨੂੰ ਆਪਣੀ ਪਤਨੀ ਦੇ ਆਚਰਣ ਉੱਤੇ ਸ਼ੱਕ ਰਹਿੰਦਾ ਸੀ।

ਜਿਸ ਕਰਕੇ ਉਹ ਦਾ-ਰੂ ਦੀ ਲੋਰ ਵਿੱਚ ਉਸ ਦੀ ਖਿੱਚ ਧੂਹ ਵੀ ਕਰਦਾ ਸੀ। ਆਪਣੇ ਪਤੀ ਤੋਂ ਖਹਿੜਾ ਛੁਡਾਉਣ ਲਈ ਮੰਜੂ ਇਕ ਮਹੀਨੇ ਤੋਂ ਕੋਸ਼ਿਸ਼ ਕਰ ਰਹੀ ਸੀ। ਇਸ ਸੰਬੰਧ ਵਿਚ ਉਸ ਨੇ ਆਪਣੇ ਧਰਮ ਦੇ ਭਰਾ ਪੰਕਜ ਸ਼ਰਮਾ ਨਾਲ ਵੀ ਸਲਾਹ ਕੀਤੀ, ਜਿਹੜਾ ਕਿ ਜੋਧਪੁਰ ਦਾ ਰਹਿਣ ਵਾਲਾ ਹੈ ਅਤੇ ਕੰਮ ਦੇ ਸਿਲਸਿਲੇ ਵਿੱਚ ਜੈਪੁਰ ਆਇਆ ਹੋਇਆ ਹੈ। ਇਨ੍ਹਾਂ ਦੋਵਾਂ ਨੇ ਯੋਜਨਾ ਬਣਾ ਲਈ। ਜਦੋਂ ਦਾ-ਰੂ ਦੀ ਲੋਰ ਵਿੱਚ ਸ਼ਕਤੀ ਸਿੰਘ ਸ਼ੇਖਾਵਤ ਘਰ ਆਇਆ ਤਾਂ ਮੰਜੂ ਨੇ ਆਪਣੇ ਪਤੀ ਨੂੰ ਕਾਬੂ ਕਰ ਲਿਆ ਅਤੇ ਉਸ ਦੇ ਧਰਮ ਦੇ ਬਣੇ ਭਰਾ ਪੰਕਜ ਸ਼ਰਮਾ ਨੇ ਰੱਸੀ ਨਾਲ ਸ਼ਕਤੀ ਸਿੰਘ ਦਾ ਗਲਾ ਘੁੱਟ ਦਿੱਤਾ।

ਇਸ ਤੋਂ ਬਾਅਦ ਇਨ੍ਹਾਂ ਨੇ ਮ੍ਰਿਤਕ ਦੇਹ ਨੂੰ ਇਕ ਸੂਟਕੇਸ ਵਿੱਚ ਪਾ ਕੇ ਘਰ ਵਿਚ ਹੀ ਰੱਖ ਦਿੱਤਾ। ਇਸ ਦਿਨ ਸ਼ਕਤੀ ਸਿੰਘ ਦੀ ਬੇਟੀ ਦਾ ਜਨਮ ਦਿਨ ਸੀ। 2 ਦਿਨ ਮ੍ਰਿਤਕ ਦੇਹ ਸੂਟ ਵਿੱਚ ਇਨ੍ਹਾਂ ਦੇ ਘਰ ਹੀ ਪਈ ਰਹੀ। ਤੀਸਰੇ ਦਿਨ ਇਨ੍ਹਾਂ ਨੇ ਮ੍ਰਿਤਕ ਦੇਹ ਨੂੰ ਇੱਕ ਬੋਰੀ ਵਿੱਚ ਪਾ ਕੇ ਸਕੂਟੀ ਤੇ ਲਿਜਾ ਕੇ ਬਾਹਰ ਦੂਰ ਸੁੱਟ ਦਿੱਤਾ। ਜਿਸ ਨੂੰ ਪਹਿਲਾਂ ਤਾਂ ਲੋਕ ਕਿਸੇ ਪਸ਼ੂ ਦੀ ਮ੍ਰਿਤਕ ਦੇਹ ਸਮਝਦੇ ਰਹੇ ਪਰ ਜਦੋਂ ਕੁੱਤਿਆਂ ਨੇ ਬੋਰੀ ਫਾੜ ਦਿੱਤੀ ਤਾਂ

ਮਾਮਲਾ ਪੁਲਿਸ ਦੇ ਧਿਆਨ ਵਿਚ ਆ ਗਿਆ ਅਤੇ ਜਾਂਚ ਕਰਦੀ ਹੋਈ ਪੁਲਿਸ ਦੋਸ਼ੀਆਂ ਤੱਕ ਪਹੁੰਚ ਗਈ। ਕੁਝ ਸਮਾਂ ਪਹਿਲਾਂ ਮੰਜੂ ਆਪਣੇ ਕਿਸੇ ਦੋਸਤ ਨਾਲ ਮਾਊਂਟ ਅਬੂ ਗਈ ਸੀ। ਜਿਸ ਕਰ ਕੇ ਸ਼ਕਤੀ ਸਿੰਘ ਨੂੰ ਆਪਣੀ ਪਤਨੀ ਦੇ ਆਚਰਣ ਉੱਤੇ ਸ਼ੱਕ ਸੀ। ਇਹੀ ਸ਼ੱਕ ਉਸ ਦੀ ਜਾਨ ਜਾਣ ਦਾ ਕਾਰਨ ਬਣ ਗਿਆ। ਮੰਜੂ ਦੀ ਕਰਤੂਤ ਨੇ ਉਸ ਦਾ ਘਰ ਉਜਾੜਕੇ ਰੱਖ ਦਿੱਤਾ, ਹੁਣ ਉਸ ਨੂੰ ਆਪਣੇ ਕੀਤੇ ਦੀ ਸ-ਜ਼ਾ ਭੁਗਤਣੀ ਹੋਵੇਗੀ।

Leave a Reply

Your email address will not be published. Required fields are marked *