ਵਾਰ ਵਾਰ ਫੋਨ ਕਰਨ ਤੇ ਵੀ ਨਹੀਂ ਆ ਰਿਹਾ 1 ਕਰੋੜ ਦੀ ਲਾਟਰੀ ਜਿੱਤਣ ਵਾਲਾ ਇਨਸਾਨ

ਅਸੀਂ ਲੋਕਾਂ ਨੂੰ ਆਮ ਹੀ ਕਹਿੰਦੇ ਸੁਣਦੇ ਹਾਂ ਕਿ ਸਾਡੀ ਤਾਂ ਕਿਸਮਤ ਹੀ ਭੈੜੀ ਹੈ। ਸਾਡੀ ਕਿਸਮਤ ਸਾਡੇ ਨਾਲ ਰੁੱਸ ਗਈ ਹੈ ਪਰ ਕਈ ਆਦਮੀ ਕਿਸਮਤ ਨਾਲ ਹੀ ਰੁੱਸੇ ਫਿਰਦੇ ਹਨ। ਉਨ੍ਹਾਂ ਦਾ ਕੀ ਕੀਤਾ ਜਾਵੇ। ਮਾਮਲਾ ਗਿੱਦੜਬਾਹਾ ਦਾ ਹੈ। ਜਿੱਥੇ ਕੋਈ ਵਿਅਕਤੀ ਬੱਸ ਸਟੈਂਡ ਤੇ ਲੱਗੇ ਲਾਟਰੀ ਸਟਾਲ ਤੋਂ 8 ਨਵੰਬਰ ਨੂੰ ਲਾਟਰੀ ਦੀ ਟਿਕਟ ਖ਼ਰੀਦ ਕੇ ਲੈ ਗਿਆ। ਇਹ ਦੀਵਾਲੀ ਬੰਪਰ ਦੀ ਟਿਕਟ ਸੀ। ਟਿਕਟ ਖ਼ਰੀਦਣ ਵਾਲੇ ਤੇ ਕਿਸਮਤ ਮਿਹਰਬਾਨ ਵੀ ਹੋ ਗਈ ਅਤੇ ਉਸ ਦਾ ਇਕ ਕਰੋੜ ਰੁਪਏ ਦਾ ਇਨਾਮ ਵੀ ਨਿਕਲ ਆਇਆ।

ਲਾਟਰੀ ਵਿਕ੍ਰੇਤਾ ਨੇ ਫੋਨ ਕਰ ਕੇ ਉਸ ਵਿਅਕਤੀ ਨੂੰ ਇਸ ਗੱਲ ਤੋਂ ਜਾਣੂ ਵੀ ਕਰਵਾ ਦਿੱਤਾ ਕਿ ਉਸ ਦੀ ਇੱਕ ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ ਪਰ ਇਸ ਦੇ ਬਾਵਜੂਦ ਵੀ ਉਪਰੋਕਤ ਵਿਅਕਤੀ ਹੁਣ ਤਕ ਲਾਟਰੀ ਵਿਕ੍ਰੇਤਾ ਕੋਲ ਨਹੀਂ ਪਹੁੰਚਿਆ। ਲਾਟਰੀ ਵਿਕ੍ਰੇਤਾ ਵਾਰ ਵਾਰ ਉਸ ਵਿਅਕਤੀ ਨੂੰ ਫੋਨ ਕਰ ਰਿਹਾ ਹੈ ਪਰ ਉਹ ਵਿਅਕਤੀ ਲਾਟਰੀ ਵਿਕ੍ਰੇਤਾ ਦਾ ਫੋਨ ਵੀ ਨਹੀਂ ਸੁਣਿਆ। ਇਸ ਦੇ ਪਿੱਛੇ ਕਾਰਨ ਕੀ ਹੈ। ਇਸ ਬਾਰੇ ਤਾਂ ਕੁਝ ਨਹੀਂ ਕਿਹਾ ਜਾ ਸਕਦਾ?

ਵੈਸੇ ਤਾਂ ਜੇਕਰ ਕਿਸੇ ਦੀ ਲਾਟਰੀ ਲੱਗਦੀ ਹੈ ਤਾਂ ਘਰ ਵਿੱਚ ਵਿਆਹ ਵਰਗਾ ਮਾਹੌਲ ਬਣ ਜਾਂਦਾ ਹੈ ਪਰ ਇਹ ਗੁੰਮਨਾਮ ਵਿਅਕਤੀ ਲਾਟਰੀ ਵਿਕ੍ਰੇਤਾ ਦਾ ਫੋਨ ਚੁੱਕਣਾ ਵੀ ਮੁਨਾਸਬ ਨਹੀਂ ਸਮਝਦਾ। ਮਾਇਆ ਉਸ ਵਿਅਕਤੀ ਨੂੰ ਲੱਭਦੀ ਫਿਰਦੀ ਹੈ ਪਰ ਵਿਅਕਤੀ ਲੱਭ ਨਹੀਂ ਰਿਹਾ। ਅਜਿਹੇ ਮਾਮਲੇ ਬਹੁਤ ਘੱਟ ਮਿਲਦੇ ਹਨ। ਇਲਾਕੇ ਵਿੱਚ ਇਹ ਗੱਲ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਲਾਟਰੀ ਵਿਜੇਤਾ ਕਿਉਂ ਸਾਹਮਣੇ ਨਹੀਂ ਆ ਰਿਹਾ?

Leave a Reply

Your email address will not be published. Required fields are marked *