ਟੋਲ ਪਲਾਜਾ ਤੇ ਪਰਚੀ ਕੱਟਣ ਵਾਲੀ ਕੁੜੀ ਦੇ ਕੈਬਿਨ ਚ ਆ ਵੜੀ ਬਰਾਤੀਆਂ ਨਾਲ ਭਰੀ ਬੱਸ

ਗੁਜਰਾਤ ਦੇ ਸੋਨਗਡ਼੍ਹ ਸਥਿਤ ਮਾਡਲ ਟਾਊਨ ਵਿੱਚ ਟੋਲ ਪਲਾਜ਼ੇ ਤੇ ਬਰਾਤੀਆਂ ਦੀ ਇੱਕ ਬੱਸ ਚੜ੍ਹ ਜਾਣ ਦੀ ਖ਼ਬਰ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਨਾਲ ਫੈਲ ਰਹੀ ਹੈ। ਇਹ ਸਾਰੀ ਘਟਨਾ ਸੀ.ਸੀ.ਟੀ.ਵੀ ਵਿੱਚ ਕੈਦ ਹੋ ਗਈ ਹੈ। ਘਟਨਾ 11 ਵਜੇ ਦੀ ਹੈ। ਸੀ.ਸੀ.ਟੀ.ਵੀ ਵਿਚ ਸਾਫ ਦੇਖਿਆ ਜਾ ਰਿਹਾ ਹੈ ਕਿ ਇਕ ਬੱਸ ਬਹੁਤ ਤੇਜ਼ ਰਫ਼ਤਾਰ ਨਾਲ ਆ ਰਹੀ। ਦੂਜੇ ਪਾਸੇ ਟੋਲ ਪਲਾਜ਼ਾ ਦੇ ਇਕ ਕੈਬਿਨ ਵਿਚ ਇਕ ਔਰਤ ਆਪਣਾ ਕੰਮ ਕਰਦੀ ਦਿਖਾਈ ਦਿੰਦੀ ਹੈ।

ਜਦੋਂ ਇਹ ਮਹਿਲਾ ਕਰਮਚਾਰੀ ਦੀ ਨਜ਼ਰ ਬੇਕਾਬੂ ਹੋਈ ਬੱਸ ਵੱਲ ਜਾਂਦੀ ਹੈ ਤਾਂ ਉਹ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕਰਦੀ ਹੈ ਪਰ ਇੰਨੇ ਵਿੱਚ ਬਸ ਕੈਬਿਨ ਤੇ ਚੜ੍ਹ ਜਾਂਦੀ ਹੈ। ਇਸ ਤੋਂ ਬਾਅਦ ਇੱਥੇ ਕੁੱਝ ਨਜ਼ਰ ਨਹੀਂ ਆਉਂਦਾ। ਸੀ.ਸੀ.ਟੀ.ਵੀ ਵਿੱਚ ਵੀ ਧੂੜ ਹੀ ਦਿਖਾਈ ਦਿੰਦੀ ਹੈ। ਪਲਾਂ ਵਿੱਚ ਹੀ ਉਥੇ ਘਸਮਾਣ ਪੈ ਗਿਆ। ਬਚਾਓ ਬਚਾਓ ਦੀਆਂ ਆਵਾਜ਼ਾਂ ਆਉਣ ਲੱਗੀਆਂ। ਇਸ ਹਾਦਸੇ ਵਿੱਚ ਟੋਲ ਪਲਾਜ਼ਾ ਦੇ ਕਈ ਮੁਲਾਜ਼ਮਾਂ ਦੇ ਸੱਟਾਂ ਲੱਗੀਆਂ ਹਨ।

ਇਨ੍ਹਾਂ ਵਿਅਕਤੀਆਂ ਨੂੰ ਸੋਨਗੜ੍ਹ ਦੇ ਵੱਖ ਵੱਖ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ। ਜਿਨ੍ਹਾਂ ਵਿੱਚੋਂ 4 ਦੀ ਹਾਲਤ ਖ਼ਰਾਬ ਦੱਸੀ ਜਾਂਦੀ ਹੈ। ਇਸ ਬੱਸ ਵਿੱਚ 40 ਬਰਾਤੀ ਸਵਾਰ ਸਨ ਅਤੇ ਇਹ ਬੱਸ ਗੁਜਰਾਤ ਤੋਂ ਸੂਰਤ ਵੱਲ ਵਾਪਸ ਆ ਰਹੀ ਸੀ। ਕਿਸੇ ਕਾਰਨ ਡਰਾਈਵਰ ਦਾ ਬੱਸ ਤੇ ਕਾਬੂ ਨਹੀਂ ਰਿਹਾ ਅਤੇ ਬੱਸ ਹਾ ਦ ਸਾ ਗ੍ਰ ਸ ਤ ਹੋ ਗਈ। ਬੱਸ ਵਿੱਚ ਸਵਾਰ ਬਰਾਤੀਆਂ ਦੇ ਵੀ ਸੱਟਾਂ ਲੱਗੀਆਂ ਹਨ। ਮਾਮਲਾ ਪੁਲੀਸ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

Leave a Reply

Your email address will not be published. Required fields are marked *