ਦੁਕਾਨ ਚ ਆਏ 3 ਮੁੰਡੇ ਕਰ ਗਏ ਵੱਡਾ ਕਾਂਡ, ਸੁੱਕ ਗਏ ਸਾਹ ਜਦ ਕਾਊਂਟਰ ਤੇ ਰੱਖ ਦਿੱਤੀ ਆਹ ਚੀਜ਼

ਅੱਜ ਕਲ  ਚੋਰੀ ਦੀਆ ਵਾਰਦਾਤਾ ਆਮ ਹੀ ਹੋ ਗਈਆਂ ਹਨ ਨੌਜਵਾਨ ਪ ਸ ਤੌ ਲ ਦੀ ਨੋਕ ਤੇ ਦਿਨ-ਦਿਹਾੜੇ ਹੀ ਚੋਰੀਆਂ ਕਰ ਲੈਂਦੇ ਹਨ। ਅਜਿਹਾ ਹੀ ਇਕ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ, ਜਿੱਥੇ 2 ਅਣਪਛਾਤੇ ਨੌਜਵਾਨਾਂ ਵੱਲੋਂ ਮੋਬਾਈਲ ਖਰੀਦਣ ਦੇ ਬਹਾਨੇ 2 ਮੋਬਾਈਲਾਂ ਦੀ ਚੋਰੀ ਕੀਤੀ ਗਈ। ਇਹ ਸਾਰਾ ਮਾਮਲਾ ਸੀ.ਸੀ.ਟੀ.ਵੀ ਕੈਮਰੇ ਵਿਚ ਰਿਕਾਰਡ ਹੋ ਗਿਆ। ਦੁਕਾਨਦਾਰ ਵੱਲੋਂ ਇਹ ਸਾਰੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ।

ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਦੁਕਾਨਦਾਰ ਨਿਤਿਨ ਅਗਰਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 4-30 ਵਜੇ ਉਹ ਦੁਕਾਨ ਵਿਚ ਇਕੱਲੇ ਸੀ। ਇਸ ਦੌਰਾਨ 2 ਅਣਪਛਾਤੇ ਲੜਕੇ ਉਨ੍ਹਾਂ ਦੀ ਦੁਕਾਨ ਤੇ ਓਪੋ ਦੇ ਮੋਬਾਈਲ ਖਰੀਦਣ ਬਹਾਨੇ ਆਏ। ਉਨ੍ਹਾਂ ਨੇ ਓਪੋ ਦੇ ਸਭ ਤੋਂ ਉਪਰਲੇ ਮਾਡਲ ਦਿਖਾਉਣ ਲਈ ਕਿਹਾ। ਉਨ੍ਹਾਂ ਨੇ 30 ਹਜ਼ਾਰ ਰੁਪਏ ਵਾਲਾ ਓ ਪੋ ਦਾ ਮੁਬਾਈਲ ਦਿਖਾਇਆ।

ਇਸ ਤੋਂ ਬਾਅਦ ਲੜਕਿਆਂ ਨੇ ਉਸੇ ਤਰ੍ਹਾਂ ਦਾ ਇੱਕ ਹੋਰ ਮੁਬਾਇਲ ਦਿਖਾਉਣ ਲਈ ਕਿਹਾ, ਪਰ ਉਨ੍ਹਾਂ ਨੇ ਕਿਹਾ ਕਿ ਇਕੋ ਜਿਹਾ ਤਾਂ ਨਹੀਂ ਮਿਲੇਗਾ ਪਰ ਕੰਪਨੀ ਅਲੱਗ ਹੋਵੇਗੀ। ਇਸ ਦੌਰਾਨ ਲੜਕਿਆਂ ਨੇ ਉਨ੍ਹਾਂ ਦੀ ਕਿਸੇ ਕਮਲ ਨਾਮਕ ਵਿਅਕਤੀ ਨਾਲ ਗੱਲ ਕਰਵਾਈ। ਇਸ ਉਪਰੰਤ ਹੀ ਲੜਕਿਆਂ ਨੇ ਪ ਸ ਤੌ ਲ ਦੀ ਨੋਕ ਤੇ, ਕਾਊਂਟਰ ਨੂੰ ਇਕ ਪਾਸੇ ਕੀਤਾ ਅਤੇ ਉਨ੍ਹਾਂ ਤੋਂ ਮੋਬਾਇਲ ਚੋਰੀ ਕਰਕੇ ਚਲੇ ਗਏ। ਨਿਤਿਨ ਅਗਰਵਾਲ ਦਾ ਕਹਿਣਾ ਹੈ

ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਅਤੇ ਨਾ ਹੀ ਉਹ ਉਨ੍ਹਾਂ ਨੂੰ ਜਾਣਦੇ ਹਨ। ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਨਿਤਿਨ ਅੱਗਰਵਾਲ ਦੀ ਮੋਬਾਇਲ ਦੀ ਦੁਕਾਨ ਉੱਤੇ ਦੋ ਨੌਜਵਾਨ ਆਏ, ਜਿਨ੍ਹਾਂ ਵੱਲੋਂ ਪਹਿਲਾਂ ਤਾਂ ਗੱਲਬਾਤ ਕੀਤੀ ਗਈ। ਅੱਧੇ ਘੰਟੇ ਬਾਅਦ ਉਨ੍ਹਾਂ ਨੇ ਮੋਬਾਇਲ ਦੇਖਣ ਦੇ ਬਹਾਨੇ ਚੋਰੀ ਕੀਤੀ। ਇਸ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਦੌਰਾਨੇ ਤਫਦੀਸ਼ ਉਨ੍ਹਾਂ ਨੂੰ ਪਤਾ ਲੱਗਾ ਕਿ ਇਸ ਦਾ ਕਮਲ ਨਾਮਕ ਵਿਅਕਤੀ ਨਾਲ ਲੈਣ ਦੇਣ ਨੂੰ ਲੈ ਕੇ ਪੁਰਾਣਾ ਮਸਲਾ ਚੱਲ ਰਿਹਾ ਹੈ।

ਉਨ੍ਹਾਂ ਵੱਲੋਂ ਜ਼ੋ ਰਿ ਵਾ ਲ ਵ ਰ ਦਿਖਾਈ ਗਈ। ਉਹ ਲਾਇਸੰਸੀ ਲੱਗ ਰਹੀ ਹੈ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਕਿਸੇ ਨੂੰ ਰਿ ਵਾ ਲ ਵ ਰ ਦਿਖਾ ਕੇ ਅਜਿਹਾ ਕੰਮ ਕਰਨਾ ਬਿਲਕੁਲ ਗਲਤ ਹੈ। ਇਸ ਕਾਰਨ ਇਸ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *