ਹੁਣੇ ਹੁਣੇ ਰਾਖੀ ਸਾਵੰਤ ਬਾਰੇ ਆਈ ਵੱਡੀ ਖਬਰ, ਕੰਗਨਾ ਨੇ ਰੁਆਈ ਰਾਖੀ, ਪਹੁੰਚੀ ਹਸਪਤਾਲ

ਕਿਸਾਨੀ ਅੰਦੋਲਨ ਦੌਰਾਨ ਆਪਣੇ ਵਿਵਾਦਮਈ ਬਿਆਨਾਂ ਕਰਕੇ ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਚਰਚਾ ਦਾ ਵਿਸ਼ਾ ਰਹੀ ਹੈ। ਉਸ ਦੇ ਤਿੱਖੇ ਬੋਲ ਪੰਜਾਬੀਆਂ ਨੂੰ ਸੂਲਾਂ ਵਾਂਗ ਚੁਭਦੇ ਰਹੇ ਹਨ। ਹੁਣ ਮੁਲਕ ਦੀ ਆਜ਼ਾਦੀ ਬਾਰੇ ਕੰਗਨਾ ਦੇ ਦਿੱਤੇ ਗਏ ਬਿਆਨ ਨੇ ਅਲੱਗ ਹੀ ਚਰਚਾ ਛੇੜ ਦਿੱਤੀ ਹੈ। ਜਿਸ ਤੋਂ ਬਾਅਦ ਲੋਕ ਕੰਗਨਾ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹਨ। ਹੁਣ ਇਸ ਵਿ-ਵਾ-ਦ ਤੇ ਰਾਖੀ ਸਾਵੰਤ ਨੇ ਵੀ ਆਪਣਾ ਪ੍ਰਤੀਕਰਮ ਦਿੱਤਾ ਹੈ। ਰਾਖੀ ਸਾਵੰਤ ਨੇ ਕੰਗਨਾ ਦੀ ਇਕ ਐਡੀਟਿਡ ਵੀਡੀਓ ਆਪਣੇ ਸੋਸ਼ਲ ਮੀਡੀਆ ਖਾਤੇ ਤੇ ਸਾਂਝੀ ਕੀਤੀ ਹੈ।

ਜਿਸ ਤੇ ਰਾਖੀ ਨੇ ਲਿਖਿਆ- ਦੇਸ਼ ਕੀ ਗੱਦਾਰ ਹੈ ਦੀਦੀ। ਇਸ ਤੋਂ ਬਾਅਦ ਹੀ ਰਾਖੀ ਸਾਵੰਤ ਨੇ ਕੁਝ ਮਿੰਟ ਪਹਿਲਾਂ ਹੀ ਆਪਣੇ ਸੋਸ਼ਲ ਮੀਡੀਆ ਤੇ ਇਕ ਹੋਰ ਵੀਡੀਓ ਸਾਂਝੀ ਕੀਤੀ ਹੈ। ਜੋ ਖੁਦ ਰਾਖੀ ਦੀ ਹੈ, ਇਸ ਵੀਡੀਓ ਵਿੱਚ ਰਾਖੀ ਨੇ ਦੱਸਿਆ ਕਿ ਉਹ ਹਸਪਤਾਲ ਵਿੱਚ ਦਾਖ਼ਲ ਹੈ, ਉਸ ਨੂੰ ਬੁਖਾਰ ਹੈ। ਉਹ ਸਦਮੇ ਵਿਚ ਹੈ ਕਿ ਇਕ ਪਦਮ ਸ਼੍ਰੀ ਐਵਾਰਡ ਲੈਣ ਵਾਲੀ ਅਭਿਨੇਤਰੀ ਨੇ ਮੁਲਕ ਦੀ ਆਜ਼ਾਦੀ ਨੂੰ ਲੈ ਕੇ ਅਜਿਹੇ ਬਿਆਨ ਦਿੱਤੇ ਹਨ। ਜਿਸ ਵਿਚ ਉਸ ਅਭਿਨੇਤਰੀ ਨੇ ਕਿਹਾ ਕਿ ਆਜ਼ਾਦੀ ਤਾਂ ਹੁਣ 2014 ਵਿੱਚ ਮਿਲੀ ਹੈ।

ਜਦਕਿ ਪਹਿਲੀ ਵਾਲੀ ਅਸਲੀ ਆਜ਼ਾਦੀ ਤਾਂ ਭੀਖ ਵਿਚ ਮਿਲੀ ਸੀ। ਉਨ੍ਹਾਂ ਕਿਹਾ ਕਿ ਦੇਸ਼ ਲਈ ਕਿੰਨੇ ਹੀ ਜਵਾਨਾਂ ਨੇ ਆਪਣਾ ਬਲੀਦਾਨ ਦਿੱਤਾ ਹੈ। ਕੀ ਉਨ੍ਹਾਂ ਦਾ ਦਿੱਤਾ ਗਿਆ ਬਲੀਦਾਨ ਵਿਅਰਥ ਹੈ। ਜੋ ਆਜ਼ਾਦੀ ਨੂੰ ਲੈ ਕੇ ਅਜਿਹੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਅਜਿਹੀਆਂ ਖ਼ਬਰਾਂ ਨਾਲ ਰਾਖੀ ਦਾ ਦਿਲ ਦੁਖਦਾ ਹੈ। ਦੇਸ਼ ਦੀ ਆਜ਼ਾਦੀ ਨੂੰ ਲੈ ਕੇ ਕੰਗਨਾ ਵੱਲੋਂ ਦਿੱਤੇ ਗਏ ਬਿਆਨ ਨਾਲ ਉਨ੍ਹਾਂ ਨੂੰ ਵੱਡਾ ਝਟਕਾ ਲੱਗਾ ਹੈ। ਜਿਸ ਕਰਕੇ ਉਹ ਬੀਮਾਰ ਹੋ ਗਈ ਅਤੇ ਹਸਪਤਾਲ ਪਹੁੰਚ ਗਈ।

ਰਾਖੀ ਨੇ ਕਿਹਾ ਕਿ ਉਨ੍ਹਾਂ ਨੇ ਅਜਿਹਾ ਕਰਨ ਵਾਲੇ ਨੂੰ ਮੂੰਹ ਤੋੜ ਜਵਾਬ ਦੇ ਦਿੱਤਾ ਹੈ। ਰਾਖੀ ਨੇ ਕਿਹਾ ਕਿ ਕੁਝ ਲੋਕ ਉਨ੍ਹਾਂ ਨੂੰ ਕਹਿੰਦੇ ਹਨ ਕਿ ਉਹ ਕਲਾਕਾਰ ਹਨ, ਇਸ ਲਈ ਕਲਾਕਾਰ ਹੀ ਰਹਿਣ। ਉਨ੍ਹਾਂ ਦਾ ਇਸ ਸਭ ਨਾਲ ਕੀ ਲੈਣਾ ਦੇਣਾ ਹੈ। ਜਿਸ ਦੇ ਜਵਾਬ ਵਿਚ ਰਾਖੀ ਨੇ ਕਿਹਾ ਕਿ ਉਹ ਵੀ ਭਾਰਤ ਦੇ ਨਾਗਰਿਕ ਹਨ। ਇਸ ਵੀਡੀਓ ਵਿੱਚ ਰਾਖੀ ਸਾਵੰਤ ਗੱਲ ਕਰਦੀ ਕਰਦੀ ਰੋ ਵੀ ਪੈਂਦੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ

 

View this post on Instagram

 

A post shared by Rakhi Sawant (@rakhisawant2511)

Leave a Reply

Your email address will not be published. Required fields are marked *