ਟਰਾਲੇ ਨੇ ਮਾਰੀ ਮੋਟਰਸਾਈਕਲ ਵਾਲੇ ਬਜ਼ੁਰਗ ਨੂੰ ਟੱਕਰ, ਥਾਂ ਤੇ ਹੀ ਹੋਈ ਮੋਤ, ਡਰਾਈਵਰ ਭੱਜਿਆ ਮੌਕੇ ਤੋਂ

ਹਰ ਆਦਮੀ ਇੱਕ ਦੂਜੇ ਤੋਂ ਕਾਹਲ਼ਾ ਹੈ। ਕਈ ਵਾਰ ਇਸ ਕਾਹਲ਼ੀ ਵਿਚ ਆਦਮੀ ਜਾਂ ਤਾਂ ਆਪਣਾ ਨੁਕਸਾਨ ਕਰਵਾ ਬੈਠਦਾ ਹੈ ਜਾਂ ਦੂਜੇ ਦਾ ਨੁਕਸਾਨ ਕਰ ਦਿੰਦਾ ਹੈ। ਇਸ ਲਈ ਠਰ੍ਹੰਮੇ ਤੋਂ ਕੰਮ ਲੈਣਾ ਚਾਹੀਦਾ ਹੈ। ਟਰੈਫਿਕ ਪੁਲਿਸ ਦੁਆਰਾ ਥਾਂ ਥਾਂ ਤੇ ਲਿਖ ਕੇ ਲਗਾਇਆ ਜਾਂਦਾ ਹੈ। ਕਦੇ ਵੀ ਨਾ ਪਹੁੰਚਣ ਨਾਲੋਂ ਦੇਰੀ ਨਾਲ ਪਹੁੰਚਣ ਵਿੱਚ ਹੀ ਭਲਾਈ ਹੈ। ਕਈ ਲੋਕ ਉਦਾਹਰਨ ਦਿੰਦੇ ਹਨ, ਜਾਨ ਹੈ ਤਾਂ ਜਹਾਨ ਹੈ। ਇਸ ਲਈ ਗੱਡੀ ਚਲਾਉਂਦੇ ਸਮੇਂ ਲਾਪਰਵਾਹੀ ਨਹੀਂ ਕਰਨੀ ਚਾਹੀਦੀ।

ਬਠਿੰਡਾ ਡੱਬਵਾਲੀ ਨੈਸ਼ਨਲ ਹਾਈਵੇ ਤੇ ਸੰਗਤ ਮੰਡੀ ਪੁਲਿਸ ਸਟੇਸ਼ਨ ਅਧੀਨ ਪੈਂਦੇ ਪਿੰਡ ਮਛਾਣਾ ਨੇੜੇ ਇਕ ਮੋਟਰਸਾਈਕਲ ਸਵਾਰ ਦੀ ਟਰਾਲੇ ਦੀ ਲਪੇਟ ਵਿਚ ਆ ਜਾਣ ਕਾਰਨ ਜਾਨ ਜਾਣ ਦੀ ਖ਼ਬਰ ਮੀਡੀਆ ਦੀ ਸੁਰਖ਼ੀ ਬਣੀ ਹੈ। ਮਾਮਲਾ ਪੁਲਿਸ ਦੇ ਵਿਚਾਰ ਅਧੀਨ ਹੈ। ਮਿਲੀ ਜਾਣਕਾਰੀ ਮੁਤਾਬਕ ਪਿੰਡ ਪੱਕਾ ਕਲਾਂ ਦਾ ਰਹਿਣ ਵਾਲਾ ਇੱਕ ਬਜ਼ੁਰਗ ਵਿਅਕਤੀ ਮੰਦਰ ਸਿੰਘ ਪੁੱਤਰ ਕਰਤਾਰ ਸਿੰਘ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਸੰਗਤ ਮੰਡੀ ਨੂੰ ਜਾ ਰਿਹਾ ਸੀ।

ਜਦੋਂ ਉਹ ਪਿੰਡ ਮਛਾਣਾ ਨੇੜੇ ਪਹੁੰਚਿਆ ਤਾਂ ਇਕ ਤੇਜ਼ ਰਫਤਾਰ ਟਰਾਲੇ ਨੇ ਉਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਹਾਦਸੇ ਕਾਰਨ ਬਜ਼ੁਰਗ ਮੰਦਰ ਸਿੰਘ ਘਟਨਾ ਸਥਾਨ ਤੇ ਅੱਖਾਂ ਮੀਟ ਗਿਆ। ਟਰਾਲਾ ਚਾਲਕ ਮੋਟਰਸਾਈਕਲ ਸਵਾਰ ਨੂੰ ਸਾਂਭਣ ਦੀ ਬਜਾਏ ਮੌਕੇ ਤੋਂ ਦੌੜ ਗਿਆ। ਮਾਮਲੇ ਦੀ ਇਤਲਾਹ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚ ਗਈ। ਸੰਗਤ ਸਹਾਰਾ ਕਲੱਬ ਦੀ ਐਂਬੂਲੈਂਸ ਦੁਆਰਾ ਮੰਦਰ ਸਿੰਘ ਦੀ ਮ੍ਰਿਤਕ ਦੇਹ ਨੂੰ ਸਰਕਾਰੀ ਹਸਪਤਾਲ ਬਠਿੰਡਾ ਲਿਜਾਇਆ ਗਿਆ ਹੈ।

ਜਿੱਥੇ ਮ੍ਰਿਤਕ ਦੇਹ ਦਾ ਪੋ ਸ ਟ ਮਾ ਰ ਟ ਮ ਕਰਵਾਇਆ ਜਾਵੇਗਾ। ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਟਰਾਲਾ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ।  ਇਸ ਟਰਾਲਾ ਚਾਲਕ ਵਰਗੇ ਹੋਰ ਵੀ ਅਨੇਕਾਂ ਵਿਅਕਤੀ ਹਨ ਜੋ ਕਿਸੇ ਦੀ ਮਦਦ ਕਰਨ ਦੀ ਬਜਾਏ ਘਟਨਾ ਸਥਾਨ ਤੋਂ ਦੌੜ ਜਾਂਦੇ ਹਨ। ਜੇਕਰ ਅਜਿਹੇ ਸਮੇਂ ਕਿਸੇ ਦੀ ਮਦਦ ਕੀਤੀ ਜਾਵੇ ਤਾਂ ਉਸ ਦੀ ਕੀਮਤੀ ਜਾਨ ਬਚਾਈ ਜਾ ਸਕਦੀ ਹੈ।

Leave a Reply

Your email address will not be published. Required fields are marked *