22 ਸਾਲਾ ਭਾਰਤੀ ਕੁੜੀ ਦੀ ਅਮਰੀਕਾ ਚ ਹੋਈ ਮੋਤ, ਗਾਣੇ ਸੁਣਨਾ ਪਿਆ ਮਹਿੰਗਾ

ਅਮਰੀਕਾ ਦੇ ਹਿਊਸਟਨ ਸ਼ਹਿਰ ਵਿੱਚ ਇਕ ਮਿਊਜ਼ਿਕ ਪ੍ਰੋਗਰਾਮ ਵਿੱਚ ਪਈ ਭਾਜੜ ਕਾਰਨ ਲਗਭਗ 300 ਵਿਅਕਤੀਆਂ ਦੇ ਸੱਟਾਂ ਲੱਗਣ ਅਤੇ ਕਈਆਂ ਦੀ ਜਾਨ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਪ੍ਰੋਗਰਾਮ ਪਿਛਲੇ ਹਫਤੇ ਆਯੋਜਿਤ ਕੀਤਾ ਗਿਆ ਸੀ। ਜਿਸ ਵਿੱਚ ਪ੍ਰਸਿੱਧ ਰੈਪਰ ਅਤੇ ਗਾਇਕ ਟਰੈਵੇਸਕਾਟ ਨੇ ਪ੍ਰੋਗਰਾਮ ਪੇਸ਼ ਕੀਤਾ ਸੀ। ਇਸ ਪ੍ਰੋਗਰਾਮ ਵਿਚ ਲਗਭਗ 50 ਹਜ਼ਾਰ ਦਰਸ਼ਕ ਪਹੁੰਚੇ ਹੋਏ ਸਨ।

ਕੁਝ ਵਿਅਕਤੀਆਂ ਦੁਆਰਾ ਆਪਸ ਵਿੱਚ ਬਹਿਸਣ ਕਾਰਨ ਮਾਹੌਲ ਖ਼ਰਾਬ ਹੋ ਗਿਆ ਅਤੇ ਭਾਜੜ ਪੈ ਗਈ। ਇਸ ਭਾਜੜ੍ ਵਿੱਚ ਕਈ ਲੋਕ ਥੱਲੇ ਡਿੱਗ ਪਏ ਅਤੇ ਭੀੜ ਦੇ ਪੈਰਾਂ ਥੱਲੇ ਆ ਕੇ ਹੀ ਉਨ੍ਹਾਂ ਦੇ ਸੱਟਾਂ ਲੱਗੀਆਂ ਹਨ। ਕਈਆਂ ਦੀਆਂ ਜਾਨਾਂ ਚਲੀਆਂ ਗਈਆਂ। ਜਿਨ੍ਹਾਂ ਵਿੱਚ 22 ਸਾਲਾ ਭਾਰਤੀ ਸ਼ਹਾਨੀ ਵੀ ਸ਼ਾਮਲ ਹੈ। ਭਾਰਤੀ ਸ਼ਹਾਨੀ ਟੈਕਸਸ ਦੀ ਏ.ਐਂਡ.ਐਮ ਯੂਨੀਵਰਸਿਟੀ ਵਿੱਚ ਇਲੈਕਟ੍ਰਾਨਿਕਸ ਇੰਜਨੀਅਰਿੰਗ ਦੀ ਪੜ੍ਹਾਈ ਕਰ ਰਹੀ ਸੀ।

ਉਸ ਦੀ ਪੜ੍ਹਾਈ ਪੂਰੀ ਹੋਣ ਵਿੱਚ ਬਹੁਤ ਥੋੜ੍ਹਾ ਸਮਾਂ ਰਹਿੰਦਾ ਸੀ। ਉਹ ਆਪਣੀ ਭੈਣ ਨਮਰਤਾ ਅਤੇ ਚਚੇਰੇ ਭਰਾ ਮੋਹਿਤ ਬਿਲਾਨੀ ਨਾਲ ਇਹ ਮਿਊਜ਼ਿਕ ਸ਼ੋਅ ਦੇਖਣ ਗਈ ਸੀ। ਸ਼ੋਅ ਦੌਰਾਨ ਭਾਜੜ ਪੈ ਜਾਣ ਕਰਕੇ ਉਹ ਆਪਣੀ ਭੈਣ ਅਤੇ ਕਜ਼ਨ ਨਾਲੋਂ ਵਿਛੜ ਗਈ। ਭਾਜੜ ਦੌਰਾਨ ਨਮਰਤਾ ਅਤੇ ਮੋਹਿਤ ਦੇ ਮੋਬਾਈਲ ਵੀ ਡਿੱਗ ਪਏ ਜਿਸ ਕਰਕੇ ਇਨ੍ਹਾਂ ਦਾ ਭਾਰਤੀ ਨਾਲ ਮੇਲ ਨਹੀਂ ਹੋ ਸਕਿਆ। ਸੱਟਾਂ ਲੱਗਣ ਤੋਂ ਬਾਅਦ ਭਾਰਤੀ ਨੂੰ ਚੁੱਕ ਕੇ ਕਿਸੇ ਨੇ ਹਿਊਸਟਨ ਦੇ ਮੈਥੋਡਿਸਟ ਹਸਪਤਾਲ ਵਿਚ ਭਰਤੀ ਕਰਵਾ ਦਿੱਤਾ।

ਨਮਰਤਾ ਅਤੇ ਮੋਹਿਤ ਨੂੰ ਪਤਾ ਲੱਗਾ ਕਿ ਮੈਥੋਡਿਸਟ ਹਸਪਤਾਲ ਵਿਚ ਕਿਸੇ ਲੜਕੀ ਨੂੰ ਸੱਟਾਂ ਲੱਗਣ ਕਾਰਨ ਭਰਤੀ ਕੀਤਾ ਗਿਆ ਹੈ। ਜਦੋਂ ਭਾਰਤੀ ਨੂੰ ਉਸ ਦੇ ਪਰਿਵਾਰ ਵਾਲੇ ਮਿਲੇ ਤਾਂ ਉਸ ਸਮੇਂ ਉਹ ਵੈਂਟੀਲੇਟਰ ਤੇ ਸੀ। ਪਰਿਵਾਰ ਤੋਂ ਭਾਰਤ ਦੀ ਹਾਲਤ ਦੇਖੀ ਨਹੀਂ ਸੀ ਜਾ ਰਹੀ। ਅਖ਼ੀਰ ਹਸਪਤਾਲ ਵਿੱਚ ਹੀ ਭਾਰਤੀ ਅੱਖਾਂ ਮੀਟ ਗਈ। ਭਾਵੇਂ ਗਾਇਕ ਦੁਆਰਾ ਮ੍ਰਿਤਕਾਂ ਦੇ ਅੰਤਮ ਸੰਸਕਾਰ ਦਾ ਖਰਚਾ ਦੇਣ ਦੀ ਗੱਲ ਆਖੀ ਗਈ ਹੈ ਪਰ ਮ੍ਰਿਤਕਾਂ ਦੇ ਪਰਿਵਾਰ ਵਾਲੇ ਵੱਡੀ ਰਕਮ ਮੁਆਵਜ਼ੇ ਵਜੋਂ ਮੰਗ ਰਹੇ ਹਨ।

Leave a Reply

Your email address will not be published. Required fields are marked *