5 ਭੈਣਾਂ ਦੇ ਇੱਕਲੌਤੇ ਭਰਾ ਨੇ ਆਪਣੇ ਹੀ ਘਰ ਚ ਕਰਤਾ ਵੱਡਾ ਕਾਂਡ, ਮਾਂ ਨੇ ਰੋ ਰੋ ਦੱਸੀ ਸਾਰੀ ਕਹਾਣੀ

ਇਹ ਮਾਮਲਾ ਮੋਗਾ ਸ਼ਹਿਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਲੜਕੇ ਨੇ ਅਮਲ ਖਰੀਦਣ ਲਈ ਮਾਪਿਆਂ ਤੋਂ ਪੈਸੇ ਮੰਗੇ। ਜਦੋਂ ਮਾਪਿਆਂ ਨੇ ਪੈਸੇ ਦੇਣ ਤੋਂ ਜਵਾਬ ਦੇ ਦਿੱਤਾ ਤਾਂ ਉਸ ਨੇ ਪੂਰੇ ਘਰ ਨੂੰ ਅੱ-ਗ ਲਗਾ ਦਿੱਤੀ। ਪਰਿਵਾਰ ਨੇ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ। ਲੜਕੇ ਸੁਖਦੀਪ ਸਿੰਘ ਦੀ ਮਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਸੁਖਦੀਪ 5-6 ਸਾਲ ਤੋਂ ਅਮਲ ਦੀ ਵਰਤੋਂ ਕਰਦਾ ਆ ਰਿਹਾ ਹੈ। ਬੀਤੇ ਦਿਨੀਂ ਸੁਖਦੀਪ ਨੇ ਉਨ੍ਹਾਂ ਤੋਂ ਅਮਲ ਖਰੀਦਣ ਲਈ 2 ਵਾਰ ਪੈਸੇ ਮੰਗੇ।

ਇਸ ਤੋਂ ਬਾਅਦ ਜਦੋਂ ਉਸ ਨੇ ਤੀਜੀ ਵਾਰ ਪੈਸੇ ਮੰਗੇ ਤਾਂ ਉਨ੍ਹਾਂ ਨੇ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਸੁਖਦੀਪ ਨੇ ਉਨ੍ਹਾਂ ਨੂੰ ਘਰ ਸਮੇਤ ਅੱਗ ਲਾਉਣ ਦੀ ਧ-ਮ-ਕੀ ਦਿੱਤੀ। ਦੇਖਦੇ ਹੀ ਦੇਖਦੇ ਉਸ ਨੇ ਘਰ ਨੂੰ ਅੱਗ ਲਗਾ ਦਿੱਤੀ। ਪਰਿਵਾਰ ਨੇ ਭੱਜ ਕੇ ਆਪਣੀ ਜਾਨ ਬਚਾਈ। ਉਨ੍ਹਾਂ ਨੇ ਦੱਸਿਆ ਕਿ ਸੁਖਦੀਪ ਦੀ ਇਹ ਆਦਤ ਦਿਨ ਪ੍ਰਤੀ ਦਿਨ ਵੱਧਦੀ ਗਈ। ਉਹ ਪਿੰਡ ਦੇ ਹੀ ਕਿਸੇ ਵਿਅਕਤੀ ਤੋਂ ਅਮਲ ਖਰੀਦ ਕੇ ਲਿਆਉਂਦਾ ਸੀ। ਮਾਂ ਅਨੁਸਾਰ ਉਹ ਲੋਕਾਂ ਦੇ ਘਰਾਂ ਚ ਕੰਮ ਕਰਕੇ ਤੇ ਮੰਗ ਮੰਗ ਕੇ ਸੁਖਦੀਪ ਨੂੰ ਪੈਸੇ ਦਿੰਦੀ ਰਹੀ।

ਉਨ੍ਹਾਂ ਨੇ ਸੁਖਦੀਪ ਦਾ ਅਮਲ ਛੁਡਾਉਣ ਲਈ ਬਹੁਤ ਸਾਰੇ ਕੰਮ ਕੀਤੇ ਪਰ ਕੋਈ ਵੀ ਪੱਕਾ ਹੱਲ ਨਾ ਹੋਇਆ। ਸੁਖਦੀਪ ਦੀ ਨਾਨੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਧੀ ਦਾ ਇਹ ਹਾਲ ਉਨ੍ਹਾਂ ਤੋਂ ਦੇਖਿਆ ਨਹੀਂ ਜਾਂਦਾ। ਸੁਖਦੀਪ ਘਰ ਵਿੱਚ ਪਿਆ ਆਟਾ ਵੀ ਵੇਚ ਦਿੰਦਾ ਸੀ। ਉਨ੍ਹਾਂ ਨੇ ਦੱਸਿਆ ਕਿ ਸੁਖਦੀਪ 5 ਭੈਣਾਂ ਪਿੱਛੋਂ ਹੋਇਆ ਸੀ। ਜਿਸ ਨੂੰ ਬੜੇ ਲਾਡਾਂ ਅਤੇ ਚਾਵਾਂ ਨਾਲ ਪਾਲਿਆ ਸੀ। ਇੱਕ ਹੋਰ ਪਰਵਾਰਿਕ ਮੈਂਬਰ ਦਾ ਕਹਿਣਾ ਹੈ ਕਿ ਇਸ ਸਭ ਲਈ ਸਰਕਾਰ ਜ਼ਿੰਮੇਵਾਰ ਹੈ,

ਕਿਉਂਕਿ ਨਾ ਹੀ ਪੁਰਾਣੀ ਸਰਕਾਰ ਨੇ ਇਸ ਦਾ ਹੱਲ ਕੀਤਾ ਤੇ ਨਾ ਹੀ ਨਵੀਂ ਕਰ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਭ ਕੁਝ ਇਸ ਤਰ੍ਹਾਂ ਹੀ ਚੱਲਦਾ ਰਹਿਣਾ ਹੈ। ਲੜਕੇ ਦੇ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ 23 ਤਰੀਕ ਨੂੰ ਪੁਲਿਸ ਨੂੰ ਇਕ ਵੀਡੀਓ ਵੀ ਬਣਾ ਕੇ ਸਬੂਤ ਸਮੇਤ ਦ-ਰ-ਖਾ-ਸ-ਤ ਦਿੱਤੀ ਸੀ। ਜਿਸ ਵਿਚ ਸੁਖਦੀਪ ਅਮਲ ਵੇਚਣ ਵਾਲੇ ਦਾ ਨਾਮ ਵੀ ਲੈ ਰਿਹਾ ਸੀ ਪਰ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਪੁਲਿਸ ਪਿੰਡ ਵਿਚ ਆ ਕੇ ਚੱਕਰ ਲਗਾ ਕੇ ਚਲੀ ਗਈ ਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।

ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲਣ ਤੇ ਉਹ ਤੁਰੰਤ ਹੀ ਘਟਨਾ ਸਥਾਨ ਉਤੇ ਪਹੁੰਚੇ ਤੇ ਉਨ੍ਹਾਂ ਵੱਲੋਂ ਮੌਕਾ ਦੇਖਿਆ ਗਿਆ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਪਰਿਵਾਰ ਦੇ ਬਿਆਨ ਲੈਣ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *