ਨਿਹੰਗ ਸਿੰਘ ਨੇ ਫੇਰ ਪੁਲਿਸ ਤੇ ਚੁੱਕ ਲਈ ਤਲਵਾਰ, ਜਦ ਕਰਨ ਲੱਗਾ ਵਾਰ ਤਾਂ ਦੇਖੋ ਫੇਰ ਕੀ ਹੋਇਆ

ਪਟਿਆਲਾ ਵਿਖੇ ਜਦੋਂ ਇਕ ਨਿਹੰਗ ਸਿੰਘ ਨੇ ਮਿਆਨ ਵਿਚੋਂ ਕਿਰਪਾਨ ਕੱਢ ਲਈ ਤਾਂ ਲੋਕਾਂ ਨੂੰ ਉਹ ਵੇਲਾ ਯਾਦ ਆ ਗਿਆ ਜਦੋਂ ਨਿਹੰਗ ਸਿੰਘਾਂ ਨੇ ਸਬਜ਼ੀ ਮੰਡੀ ਵਿੱਚ ਇਕ ਪੁਲਿਸ ਵਾਲੇ ਦਾ ਗੁੱਟ ਅਲੱਗ ਕਰ ਦਿੱਤਾ ਸੀ। ਅਸਲ ਵਿੱਚ ਇੱਥੇ 2 ਆਟੋ ਚਾਲਕਾਂ ਦਾ ਆਪਸ ਵਿਚ ਸਵਾਰੀਆਂ ਪਿੱਛੇ ਵਿਵਾਦ ਹੋ ਗਿਆ ਇਨ੍ਹਾਂ ਵਿਚੋਂ ਇਕ ਆਟੋ ਚਾਲਕ ਨਿਹੰਗ ਸਿੰਘ ਹੈ। ਜਿਸ ਦੀ ਮਦਦ ਲਈ ਹੋਰ ਨਿਹੰਗ ਸਿੰਘ ਆ ਗਏ। ਇਕ ਨਿਹੰਗ ਸਿੰਘ ਦਾ ਕਹਿਣਾ ਹੈ

ਕਿ ਉਹ ਆਪਣੇ ਆਟੋ ਵਿਚ ਖ਼ਾਲਸਾ ਕਾਲਜ ਤੋਂ 2 ਸਵਾਰੀਆਂ ਲੈ ਕੇ ਆ ਰਿਹਾ ਸੀ। ਇਥੇ ਲੀਲਾ ਭਵਨ ਵਿਖੇ 2 ਕੁੜੀਆਂ ਉਸ ਦੇ ਆਟੋ ਵਿੱਚ ਬੈਠ ਗਈਆਂ ਜਿਸ ਕਰਕੇ ਇੱਥੇ ਖੜ੍ਹੇ ਆਟੋ ਵਾਲੇ ਨੇ ਉਸ ਨਾਲ ਵਿਵਾਦ ਕਰ ਲਿਆ। ਨਿਹੰਗ ਸਿੰਘ ਦਾ ਕਹਿਣਾ ਹੈ ਕਿ ਇੱਥੇ ਖੜ੍ਹੇ ਆਟੋ ਵਾਲੇ ਨੇ ਉਸ ਨਾਲ ਹੱ ਥੋ ਪਾ ਈ ਕੀਤੀ। ਜਦੋਂ ਉਸ ਨੇ ਆਪਣੀ ਕਿਰਪਾਨ ਕੱਢੀ ਤਾਂ ਇੱਥੋਂ ਦੇ ਆਟੋ ਯੂਨੀਅਨ ਵਾਲਿਆਂ ਨੇ ਉਸ ਨੂੰ ਫੜ ਲਿਆ ਅਤੇ ਆਪਣੇ ਬੰਦੇ ਨੂੰ ਆਟੋ ਸਮੇਤ ਭਜਾ ਦਿੱਤਾ।

ਇਕ ਈ ਰਿਕਸ਼ਾ ਵਾਲੇ ਕੁਲਦੀਪ ਸਿੰਘ ਦਾ ਕਹਿਣਾ ਹੈ ਕਿ ਲੀਲਾ ਭਵਨ ਆਟੋ ਯੂਨੀਅਨ ਦਾ ਪ੍ਰਧਾਨ ਇਥੇ ਨਹੀਂ ਆ ਰਿਹਾ। ਪੁਲਿਸ ਉਨ੍ਹਾਂ ਨੂੰ ਥਾਣੇ ਜਾਣ ਲਈ ਕਹਿ ਰਹੀ ਹੈ। ਉਸ ਨੇ ਮੰਗ ਕੀਤੀ ਹੈ ਕਿ ਫੈਸਲਾ ਇੱਥੇ ਹੀ ਹੋਣਾ ਚਾਹੀਦਾ ਹੈ। ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ। ਉਨ੍ਹਾਂ ਦੇ ਸਾਥੀ ਆਟੋ ਵਾਲੇ ਨਿਹੰਗ ਸਿੰਘ ਦੇ ਮੂੰਹ ਤੇ ਸੱਟ ਲੱਗੀ ਹੈ। ਇਕ ਹੋਰ ਨਿਹੰਗ ਸਿੰਘ ਕਹਿ ਰਿਹਾ ਹੈ ਕਿ ਜੇਕਰ ਉਹ ਸਿੰਘੂ ਬਾਰਡਰ ਤੇ ਬੰਦੇ ਦੀ ਜਾਨ ਲੈ ਸਕਦੇ ਹਨ

ਤਾਂ ਇੱਥੇ ਵੀ ਇਹ ਕੰਮ ਕਰ ਸਕਦੇ ਹਨ। ਉਨ੍ਹਾਂ ਨੂੰ ਕਿਸੇ ਦੀ ਪ੍ਰਵਾਹ ਨਹੀਂ। ਉਨ੍ਹਾਂ ਨੂੰ ਜਦੋਂ ਵੀ ਉਹ ਆਟੋ ਵਾਲਾ ਮਿਲ ਗਿਆ ਤਾਂ ਉਹ ਉਸ ਦੀ ਜਾਨ ਲੈ ਲੈਣਗੇ। ਫੇਰ ਜੋ ਮਰਜ਼ੀ ਕਾਰਵਾਈ ਹੋ ਜਾਵੇ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲੇ ਬਾਰੇ ਪਤਾ ਲੱਗਣ ਤੇ ਉਹ ਇੱਥੇ ਆਏ ਹਨ। ਇਹ ਹੋਰ ਲੋਕਾਂ ਨੂੰ ਵੀ ਹੈਰਾਨ ਕਰ ਰਹੇ ਹਨ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਇਕ ਨਿਹੰਗ ਸਿੰਘ ਨੇ ਨੰਗੀ ਕਿਰਪਾਨ ਕਰ ਦਿੱਤੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *