ਪੰਜਾਬ ਦੇ ਹਾਲਾਤ ਦੇਖ ਲੰਡਨ ਤੋਂ ਆਇਆ ਪੰਜਾਬ, ਪਿੰਡ ਆ ਕੇ ਕਰ ਦਿੱਤਾ ਵੱਡਾ ਐਲਾਨ

2022 ਦੀਆ ਵਿਧਾਨ ਸਭਾ ਚੋਣਾਂ ਵਿੱਚ ਬਹੁਤ ਥੋੜ੍ਹਾ ਸਮਾਂ ਰਹਿ ਗਿਆ ਹੈ। ਚੋਣਾਂ ਵਿੱਚ ਹਿੱਸਾ ਲੈਣ ਵਾਲੇ ਉਮੀਦਵਾਰਾਂ ਨੇ ਆਪਣੇ ਪਰ ਤੋਲਣੇ ਸ਼ੁਰੂ ਕਰ ਦਿੱਤੇ ਹਨ। ਕਿਸ ਦਾ ਉਦੇਸ਼ ਜਨਤਾ ਦੀ ਸੇਵਾ ਕਰਨਾ ਹੈ? ਇਹ ਤਾਂ ਸਮਾਂ ਹੀ ਦੱਸੇਗਾ ਅਤੇ ਪਿਛਲੇ ਸਮੇਂ ਦੌਰਾਨ ਅਸੀਂ ਕੁਝ ਲੋਕਾਂ ਦੁਆਰਾ ਕੀਤੀ ਗਈ ਸੇਵਾ ਦਾ ਆਨੰਦ ਮਾਣ ਵੀ ਚੁੱਕੇ ਹਾਂ। ਹਲਕਾ ਪਠਾਨਕੋਟ ਤੋਂ ਅਮਨਦੀਪ ਸਿੰਘ ਸੰਧੂ ਨਾਮ ਦਾ ਵਿਅਕਤੀ ਚੋਣਾਂ ਵਿੱਚ ਹਿੱਸਾ ਲੈਣ ਦਾ ਚਾਹਵਾਨ ਹੈ। ਉਹ 18 ਸਾਲ ਬਾਅਦ ਲੰਡਨ ਤੋਂ ਵਾਪਸ ਪੰਜਾਬ ਆਏ ਹਨ।

ਉਨ੍ਹਾਂ ਦੀਆਂ ਗੱਲਾਂ ਤੋਂ ਲੋਕ ਪ੍ਰਭਾਵਤ ਹੋ ਕੇ ਉਨ੍ਹਾਂ ਦੇ ਨਾਲ ਜੁੜ ਵੀ ਰਹੇ ਹਨ। ਅਮਨਦੀਪ ਸਿੰਘ ਸੰਧੂ ਦਾ ਕਹਿਣਾ ਹੈ ਕਿ ਬੀ.ਏ ਜਾਂ ਐਮ.ਏ ਕਰ ਚੁੱਕੇ ਉਮੀਦਵਾਰ ਨੂੰ ਇੱਥੇ ਵੱਧ ਤੋਂ ਵੱਧ 10-15 ਹਜ਼ਾਰ ਰੁਪਏ ਮਹੀਨਾ ਦੀ ਨੌਕਰੀ ਦੀ ਪੇਸ਼ਕਸ਼ ਕੀਤੀ ਜਾਂਦੀ ਹੈ। ਇਹ ਲੋਕ ਜਾਂ ਤਾਂ ਨੌਕਰੀ ਕਰਨ ਲਈ ਦਿੱਲੀ ਦਾ ਰੁਖ਼ ਕਰਦੇ ਹਨ ਜਾਂ ਜ਼ਮੀਨ ਵੇਚ ਕੇ ਵਿਦੇਸ਼ ਚਲੇ ਜਾਂਦੇ ਹਨ। ਅਮਨਦੀਪ ਸਿੰਘ ਦਾ ਕਹਿਣਾ ਹੈ ਕਿ ਜੇਕਰ ਇਨ੍ਹਾਂ ਲੋਕਾਂ ਨੂੰ ਇਥੇ ਹੀ ਆਪਣੇ ਮੁਲਕ ਵਿੱਚ ਵਧੀਆ ਰੁਜ਼ਗਾਰ ਮਿਲੇ ਤਾਂ ਇਹ ਲੋਕ ਵਿਦੇਸ਼ ਕਿਉਂ ਜਾਣ?

ਇਕ ਔਰਤ ਨੇ ਦੱਸਿਆ ਹੈ ਕਿ ਸਾਡੇ ਪੜ੍ਹੇ ਲਿਖੇ ਨੌਜਵਾਨ ਮੁੰਡੇ ਕੁੜੀਆਂ ਵਿਦੇਸ਼ ਜਾ ਕੇ ਨੌਕਰੀਆਂ ਕਰਦੇ ਹਨ ਪਰ ਅਮਨਦੀਪ ਸਿੰਘ ਸੰਧੂ ਪੰਜਾਬ ਦੇ ਨਿੱਘਰ ਰਹੇ ਹਾਲਾਤਾਂ ਨੂੰ ਦੇਖ ਕੇ ਲੰਡਨ ਤੋਂ ਵਾਪਸ ਪੰਜਾਬ ਆਏ ਹਨ। ਉਨ੍ਹਾਂ ਨੇ ਅਮਨਦੀਪ ਸਿੰਘ ਨਾਲ ਗੱਲਬਾਤ ਕੀਤੀ ਹੈ ਅਤੇ ਉਨ੍ਹਾਂ ਦੇ ਵਿਚਾਰਾਂ ਤੋਂ ਪ੍ਰਭਾਵਤ ਹੋਏ ਹਨ। ਇਸ ਲਈ ਉਨ੍ਹਾਂ ਨੇ ਐਤਕੀ ਫ਼ੈਸਲਾ ਕੀਤਾ ਹੈ ਕਿ ਅਮਨਦੀਪ ਸਿੰਘ ਸੰਧੂ ਨੂੰ ਵੋਟਾਂ ਪਾਈਆਂ ਜਾਣ। ਉਨ੍ਹਾਂ ਨੇ ਹੋਰ ਜਨਤਾ ਨੂੰ ਵੀ ਅਪੀਲ ਕੀਤੀ ਹੈ

ਕਿ ਅਮਨਦੀਪ ਸਿੰਘ ਸੰਧੂ ਨੂੰ ਵਿਧਾਨ ਸਭਾ ਹਲਕਾ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇ। ਇਸ ਔਰਤ ਦਾ ਕਹਿਣਾ ਹੈ ਕਿ ਅਮਨਦੀਪ ਸਿੰਘ ਇਸ ਇਲਾਕੇ ਵਿੱਚ ਮੈਡੀਕਲ ਕਾਲਜ ਲੈ ਕੇ ਆਉਣਗੇ। ਉਹ ਆਪਣੇ ਇਲਾਕੇ ਦੀ ਸੇਵਾ ਕਰਨੀ ਚਾਹੁੰਦੇ ਹਨ। ਹੁਣ ਤੱਕ ਤਾਂ ਵੋਟਰਾਂ ਨੇ ਆਪਣੀਆਂ ਵੋਟਾਂ ਹੀ ਖ਼ਰਾਬ ਕੀਤੀਆਂ ਹਨ। ਜੇਕਰ ਇਸ ਵਾਰ ਅਮਨਦੀਪ ਸਿੰਘ ਨੂੰ ਵੋਟਾਂ ਪਾਈਆਂ ਜਾਣ ਤਾਂ ਵੋਟਰਾਂ ਦਾ ਭਵਿੱਖ ਸੰਵਰ ਸਕਦਾ ਹੈ। ਇਕ ਹੋਰ ਔਰਤ ਤਲਵਿੰਦਰ ਕੌਰ ਨੇ ਅਮਨਦੀਪ ਸਿੰਘ ਸੰਧੂ ਦੀ ਤਾਰੀਫ਼ ਕਰਦੇ ਹੋਏ ਕਿਹਾ ਹੈ ਕਿ ਅੱਜ ਤੋਂ 18 ਸਾਲ ਪਹਿਲਾਂ ਅਮਨਦੀਪ ਸਿੰਘ ਸੰਧੂ ਪੰਜਾਬ ਆਏ ਸਨ।

ਉਸ ਸਮੇਂ ਜੋ ਪੰਜਾਬ ਦੇ ਹਾਲਾਤ ਸਨ, ਅੱਜ ਵੀ ਉਹ ਹੀ ਹਾਲਾਤ ਹਨ। ਇਨ੍ਹਾਂ 18 ਸਾਲਾਂ ਵਿੱਚ ਕੁਝ ਵੀ ਨਹੀਂ ਬਦਲਿਆ। ਇਸ ਲਈ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਵਾਰ ਅਮਨਦੀਪ ਸਿੰਘ ਸੰਧੂ ਨੂੰ ਵੋਟਾਂ ਪਾਈਆਂ ਜਾਣ। ਇਕ ਹੋਰ ਨੌਜਵਾਨ ਨੇ ਦੱਸਿਆ ਹੈ ਕਿ ਉਸ ਨੇ ਗ੍ਰੈਜੂਏਸ਼ਨ ਕੀਤੀ ਹੈ ਅਤੇ ਇਕ ਦੁਕਾਨ ਕਰ ਰਿਹਾ ਹੈ। ਇੱਥੇ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ। ਇਸ ਨੌਜਵਾਨ ਦਾ ਕਹਿਣਾ ਹੈ ਕਿ ਉਨ੍ਹਾ ਨੂੰ ਅਮਨਦੀਪ ਸਿੰਘ ਸੰਧੂ ਦੇ ਵਿਚਾਰ ਵਧੀਆ ਲੱਗੇ ਹਨ। ਇਸ ਲਈ ਉਹ ਵੋਟ ਵੀ ਸੰਧੂ ਨੂੰ ਹੀ ਪਾਉਣਗੇ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *