ਸੁਖਬੀਰ ਬਾਦਲ ਦੇ ਵਿਰੋਧ ਚ ਵਾਪਰੀ ਘਟਨਾ, ਇਸ ਕੁੜੀ ਦੀ ਕਰਤੂਤ ਦੇਖ ਉੱਡ ਜਾਣਗੇ ਹੋਸ਼

ਦਸਤਾਰ ਸਾਡੇ ਸਨਮਾਨ ਦਾ ਚਿੰਨ੍ਹ ਹੈ। ਸਾਡੇ ਸਮਾਜ ਵਿੱਚ ਸਿਰ ਤੇ ਦਸਤਾਰ ਵਾਲੇ ਵਿਅਕਤੀ ਨੂੰ ਵਿਸ਼ੇਸ਼ ਤਵੱਜੋ ਦਿੱਤੀ ਜਾਂਦੀ ਹੈ। ਕਈ ਵਾਰ ਸਨਮਾਨ ਵਜੋਂ ਦਸਤਾਰ ਭੇਟ ਕੀਤੀ ਜਾਂਦੀ ਹੈ। ਦਸਤਾਰ ਭਾਵੇਂ ਕਿਸੇ ਦੀ ਵੀ ਹੋਵੇ, ਸਨਮਾਨ ਦਾ ਪ੍ਰਤੀਕ ਹੈ ਪਰ ਲੁਧਿਆਣਾ ਵਿੱਚ ਵਾਪਰੀ ਘਟਨਾ ਕਈ ਸੁਆਲ ਖੜ੍ਹੇ ਕਰਦੀ ਹੈ। ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਕਾਲੀਆਂ ਝੰਡੀਆਂ ਦਿਖਾਉਣ ਲਈ ਕਿਸਾਨ ਇਕੱਠੇ ਹੋਏ ਸਨ।

ਜਦੋਂ ਕਿਸਾਨ ਪ੍ਰਦਰਸ਼ਨ ਕਰ ਰਹੇ ਸਨ ਤਾਂ ਪੁਲਿਸ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕ ਰਹੀ ਸੀ। ਇਸ ਧੱਕਾ ਮੁੱਕੀ ਦੌਰਾਨ ਇਕ ਕਿਸਾਨ ਦੀ ਦਸਤਾਰ ਲਹਿ ਗਈ। ਇਹ ਦਸਤਾਰ ਜਿਸ ਤਰ੍ਹਾਂ ਉੱਤਰੀ ਹੈ, ਇਹ ਸਭ ਕੈਮਰੇ ਵਿਚ ਰਿਕਾਰਡ ਹੋ ਗਿਆ ਹੈ। ਕਿਸਾਨ ਵੱਲੋਂ ਪੁਲਿਸ ਅਧਿਕਾਰੀ ਤੇ ਉਸ ਦੀ ਦਸਤਾਰ ਉਤਾਰੇ ਜਾਣ ਦੇ ਦੋਸ਼ ਲਗਾਏ ਜਾ ਰਹੇ ਹਨ ਅਤੇ ਪੁਲਿਸ ਦੁਆਰਾ ਇਸ ਦੀ ਜਾਂਚ ਕਰਨ ਦੀ ਗੱਲ ਆਖੀ ਜਾ ਰਹੀ ਹੈ।

ਇਸ ਦੇ ਨਾਲ ਹੀ ਇਕ ਹੋਰ ਘਟਨਾ ਵਾਪਰੀ ਹੈ ਜੋ ਕਿ ਦਸਤਾਰ ਨਾਲ ਹੀ ਸਬੰਧਤ ਹੈ। ਇਹ ਘਟਨਾ ਵੀ ਕੈਮਰੇ ਵਿਚ ਕੈਦ ਹੋ ਗਈ ਹੈ। ਇਸ ਘਟਨਾ ਵਿੱਚ ਇੱਕ ਲੜਕੀ ਕਾਰ ਦੇ ਉੱਤੇ ਖੜ੍ਹੀ ਨਜ਼ਰ ਆਉਂਦੀ ਹੈ। ਉਹ ਜਾਣ ਬੁੱਝ ਕੇ ਇਕ ਪੁਲਿਸ ਮੁਲਾਜ਼ਮ ਦੀ ਦਸਤਾਰ ਉਤਾਰ ਦਿੰਦੀ ਹੈ। ਦੋਵੇਂ ਘਟਨਾਵਾਂ ਵਿੱਚ ਦਸਤਾਰ ਉੱਤਰੀ ਹੈ ਅਤੇ ਦਸਤਾਰ ਵਾਲੇ ਦੋਵੇਂ ਹੀ ਪੰਜਾਬੀ ਹਨ। ਦੂਜੀ ਘਟਨਾ ਬਾਰੇ ਨਾ ਤਾਂ ਕੋਈ ਪੁਲਿਸ ਦਾ ਬਿਆਨ ਸਾਹਮਣੇ ਆਇਆ ਹੈ

ਅਤੇ ਨਾ ਹੀ ਕਿਸਾਨਾਂ ਦਾ ਇਹ ਖੇਤੀ ਕਾਨੂੰਨਾਂ ਪਿੱਛੇ ਸ਼ੁਰੂ ਹੋਇਆ, ਸੰਘਰਸ਼ ਕਿੱਧਰ ਨੂੰ ਤੁਰ ਪਿਆ ਹੈ। ਇਸ ਦਾ ਕਿਸਾਨੀ ਸੰਘਰਸ਼ ਤੇ ਕੀ ਅਸਰ ਪਵੇਗਾ? ਅਤੇ ਕਿਸਾਨ ਜਥੇਬੰਦੀਆਂ ਇਸ ਤੇ ਕੀ ਪ੍ਰਤੀਕਰਮ ਦਿਖਾਉਂਦੀਆਂ ਹਨ? ਇਹ ਆਉਣ ਵਾਲੇ ਦਿਨਾਂ ਵਿੱਚ ਸਾਹਮਣੇ ਆਵੇਗਾ। ਕੀ ਹੁਣ ਪੰਜਾਬੀ ਹੀ ਪੰਜਾਬੀਆਂ ਦੀਆਂ ਦਸਤਾਰਾਂ ਉਤਾਰਨ ਲੱਗ ਜਾਣਗੇ? ਇਹ ਘਟਨਾ ਕਈ ਸਵਾਲ ਖੜ੍ਹੇ ਕਰਦੀ ਹੈ ਇਸ ਤੇ ਵਿਚਾਰ ਕਰਨ ਦੀ ਜ਼ਰੂਰਤ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *