ਕਨੇਡਾ ਚੋਂ ਆਈ ਇਸ ਖਬਰ ਨੇ ਹਿਲਾਇਆ ਪੰਜਾਬ, ਆਹ ਕੀ ਹੋ ਰਿਹਾ ਨੌਜਵਾਨ ਮੁੰਡੇ ਕੁੜੀਆਂ ਨਾਲ?

ਭਾਰਤੀ ਲੋਕਾਂ ਨੂੰ ਕੈਨੇਡਾ ਸੁਪਨਿਆਂ ਦਾ ਪਰੀ ਦੇਸ਼ ਜਾਪਦਾ ਹੈ। ਇੱਥੋਂ ਵਿਦਿਆਰਥੀ ਧੜਾ ਧੜ ਸਟੱਡੀ ਵੀਜ਼ੇ ਤੇ ਕੈਨੇਡਾ ਜਾ ਰਹੇ ਹਨ ਪਰ ਕਨੇਡਾ ਪਹੁੰਚ ਕੇ ਜਿਨ੍ਹਾਂ ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਬਾਰੇ ਇਹ ਵਿਦਿਆਰਥੀ ਹੀ ਜਾਣਦੇ ਹਨ। ਇਕੱਲੇ ਟੋਰਾਂਟੋ ਸ਼ਹਿਰ ਅਤੇ ਇਸ ਦੇ ਆਲੇ ਦੁਆਲੇ ਦੇ ਇਲਾਕੇ ਤੋਂ ਹਰ ਮਹੀਨੇ 5 ਭਾਰਤੀ ਵਿਦਿਆਰਥੀਆਂ ਦੀਆਂ ਜਾਨਾਂ ਜਾਣ ਦੀ ਖ਼ਬਰ ਆਉਂਦੀ ਹੈ। ਜਿਸ ਦਾ ਕਾਰਨ ਕੈਨੇਡਾ ਵਿੱਚ ਬਹੁਤ ਜ਼ਿਆਦਾ ਖ਼ਰਚੇ ਨੂੰ ਮੰਨਿਆ ਜਾਂਦਾ ਹੈ।

ਭਾਰਤੀ ਵਿਦਿਆਰਥੀ ਵੱਡੀ ਰਕਮ ਖਰਚ ਕਰਕੇ ਕੈਨੇਡਾ ਪਹੁੰਚਦੇ ਹਨ। ਕੈਨੇਡਾ ਦੇ ਵਿੱਦਿਅਕ ਅਦਾਰੇ ਉਨ੍ਹਾਂ ਤੋਂ ਕੈਨੇਡੀਅਨ ਵਿਦਿਆਰਥੀਆਂ ਨਾਲੋਂ 4 ਗੁਣਾ ਜ਼ਿਆਦਾ ਫੀਸ ਵਸੂਲ ਕਰਦੇ ਹਨ। ਇਸ ਤੋਂ ਬਿਨਾਂ ਰਹਿਣ ਅਤੇ ਖਾਣ ਦਾ ਪ੍ਰਬੰਧ ਕਰਨ ਤੇ ਵੀ ਖਰਚ ਆਉਂਦਾ ਹੈ। ਜ਼ਿਆਦਾਤਰ ਮਾਤਾ ਪਿਤਾ ਕਰਜ਼ਾ ਚੁੱਕ ਕੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਦੇ ਹਨ। ਜਦੋਂ ਮਾਤਾ ਪਿਤਾ ਬੱਚਿਆਂ ਤੋਂ ਕਰਜ਼ਾ ਉਤਾਰਨ ਲਈ ਮਾਲੀ ਸਹਾਇਤਾ ਦੀ ਇੱਛਾ ਕਰਦੇ ਹਨ

ਤਾਂ ਵਿਦਿਆਰਥੀਆਂ ਨੂੰ ਮਾਨਸਿਕ ਦਬਾਅ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ਦੇ ਚਲਦੇ ਉਹ ਕਈ ਗ਼ਲਤ ਰਸਤੇ ਫੜ ਲੈਂਦੇ ਹਨ। ਇਕ ਪਾਸੇ ਤਾਂ ਵਿਦਿਆਰਥੀਆਂ ਦਾ ਆਪਣਾ ਖਰਚਾ ਪੂਰਾ ਨਹੀਂ ਹੁੰਦਾ। ਦੂਜਾ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਆਪਣੇ ਘਰ ਦਾ ਦਿ੍ਸ਼ ਘੁੰਮਦਾ ਹੈ। ਅਜਿਹੀ ਹਾਲਤ ਵਿੱਚ ਕਈ ਤਾਂ ਅਮਲ ਦੀ ਦਲਦਲ ਵੱਲ ਧੱਕੇ ਜਾਂਦੇ ਹਨ। ਜਿਸ ਤੋਂ ਬਾਅਦ ਕਈ ਖ਼ੁਦ ਜਾਨ ਦੇ ਦਿੰਦੇ ਹਨ ਅਤੇ ਕਈਆਂ ਦੀ ਅਮਲ ਦੀ ਓਵਰਡੋਜ਼ ਨਾਲ ਜਾਨ ਚਲੀ ਜਾਂਦੀ ਹੈ। ਕਈ ਸ਼ਾਤਰ ਦਿਮਾਗ ਵਿਅਕਤੀ ਵਿਦਿਆਰਥਣਾਂ ਨੂੰ ਵਰਗਲਾ ਕੇ ਗ਼ਲਤ ਰਸਤੇ ਤੋਰ ਲੈਂਦੇ ਹਨ।

ਜਿਹੜੇ ਵਿਦਿਆਰਥੀ ਮਾਨਸਿਕ ਦਬਾਅ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਦੀ ਮਦਦ ਲਈ ‘ਸੁਣੋ’ ਅਤੇ ‘ਸਹਿਯੋਗ’ ਨਾਮ ਦੀਆਂ ਸੰਸਥਾਵਾਂ ਕੰਮ ਕਰ ਰਹੀਆਂ ਹਨ। ਇਨ੍ਹਾਂ ਸੰਸਥਾਵਾਂ ਦੁਆਰਾ ਵਿਦਿਆਰਥੀਆਂ ਦੀ ਕਾਉਂਸਲਿੰਗ ਕੀਤੀ ਜਾਂਦੀ ਹੈ। ਇਕ ਅੰਦਾਜ਼ੇ ਮੁਤਾਬਕ ਕੈਨੇਡਾ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਅੰਤਰਰਾਸ਼ਟਰੀ ਵਿਦਿਆਰਥੀਆਂ ਤੋਂ ਹਰ ਸਾਲ 8 ਅਰਬ ਡਾਲਰ ਕਮਾਈ ਹੁੰਦੀ ਹੈ। ਇਸ ਸਾਲ ਡੇਢ ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਸਟੱਡੀ ਵੀਜ਼ਾ ਲੈ ਕੇ ਕੈਨੇਡਾ ਪਹੁੰਚੇ ਹਨ। ਇਹ ਵਿਦਿਆਰਥੀ ਕੈਨੇਡਾ ਦੀ ਆਰਥਿਕਤਾ ਵਿੱਚ ਵੱਡਾ ਯੋਗਦਾਨ ਪਾਉਂਦੇ ਹਨ।

Leave a Reply

Your email address will not be published. Required fields are marked *