ਕੁੜੀ ਪਿੱਛੇ ਮੁੰਡੇ ਨੂੰ ਦਿੱਤੀ ਦਿਲ ਦਹਲਾਊ ਮੋਤ, ਦੇਖੋ ਪੁਲਿਸ ਨੂੰ ਕਿੱਥੋਂ ਮਿਲੀ ਮੁੰਡੇ ਦੀ ਖੋਪੜੀ

ਅੰਮ੍ਰਿਤਸਰ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹੱਥ ਲੱਗੀ। ਜਦੋਂ ਉਨ੍ਹਾਂ ਨੇ 4 ਮਹੀਨੇ ਪੁਰਾਣੇ ਕੇਸ ਨੂੰ ਹੱਲ ਕੀਤਾ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰੋਹੀਤ ਉਮਰ 18 ਸਾਲ ਜੋ ਡਾਕਟਰ ਦੇ ਕਲੀਨਿਕ ਵਿਚ ਕੰਮ ਕਰਦਾ ਸੀ ਅਤੇ ਲਾਪਤਾ ਹੋ ਗਿਆ ਸੀ। ਇਸ ਸੰਬੰਧ ਵਿੱਚ ਉਸ ਦੇ ਪਿਤਾ ਨੇ ਬਿਆਨ ਦਰਜ ਕਰਵਾ ਕੇ ਪਰਚਾ ਦਰਜ ਕਰਵਾਇਆ ਸੀ ਕਿ ਰੋਹਿਤ 2 ਤਰੀਕ ਦਾ ਘਰੋਂ ਗਿਆ ਸੀ ਪਰ ਵਾਪਸ ਨਹੀਂ ਆਇਆ। ਉਸ ਦੇ ਪਿਤਾ ਨੂੰ ਸ਼ੱਕ ਸੀ ਕਿ ਅਣਪਛਾਤੇ ਵਿਅਕਤੀਆਂ ਵੱਲੋਂ ਰੋਹਿਤ ਨੂੰ ਅਗਵਾ ਕਰ ਲਿਆ ਗਿਆ ਹੈ।

ਇਸ ਸਬੰਧ ਵਿੱਚ ਪੁਲੀਸ ਵੱਲੋਂ ਪਰਚਾ ਦਰਜ ਕਰਕੇ ਤਫਤੀਸ਼ ਕੀਤੀ ਗਈ ਪਰ ਇਸ ਮਾਮਲੇ ਨੂੰ ਹੱਲ ਨਾ ਕਰ ਸਕੇ। ਇਸ ਤੋਂ ਬਾਅਦ ਇਹ ਮਾਮਲਾ ਇੰਸਪੈਕਟਰ ਅਮਰੀਕ ਸਿੰਘ ਨੇ ਆਪਣੀ ਸੂਝ-ਬੂਝ ਸਦਕਾ ਸੁਲਝਾਇਆ। ਇਸ ਮਾਮਲੇ ਵਿੱਚ ਉਨ੍ਹਾਂ ਨੇ ਵਰਿੰਦਰ ਸਿੰਘ ਉਰਫ ਰਾਜੂ ਪੁੱਤਰ ਸਵ:ਸਤਨਾਮ ਸਿੰਘ ਅਤੇ ਪ੍ਰਿੰਸ ਪੁੱਤਰ ਲਖਵਿੰਦਰ ਸਿੰਘ ਕੋਲੋਂ ਪੁੱਛ ਗਿੱਛ ਕੀਤੀ। ਦੋਨਾਂ ਨੇ ਆਪਣਾ ਜੁ ਰ ਮ ਮਨਦਿਆਂ ਦੱਸਿਆ ਹੈ ਕਿ ਉਨ੍ਹਾਂ ਨੇ ਰੋਹਿਤ ਨੂੰ 2 ਤਰੀਕ ਨੂੰ ਪਿੰਡ ਗੌਸਲ ਜਿਮੀਦਾਰਾ

ਵੱਡੀ ਨਹਿਰ ਕੋਲ ਲਿਜਾ ਕੇ ਦਾ ਤ ਰ ਮਾਰ ਕੇ ਉਸ ਦੀ ਜਾਨ ਲੈ ਲਈ ਸੀ। ਜਿਸ ਤੋਂ ਬਾਅਦ ਨਹਿਰ ਕੋਲ ਝਾੜੀਆਂ ਵਿੱਚ ਉਸ ਨੂੰ ਸੁੱਟ ਦਿੱਤਾ ਸੀ। ਜਿੱਥੇ ਉਸ ਦੀ ਮ੍ਰਿਤਕ ਦੇਹ ਗਲਸੜ ਗਈ। ਉਸ ਦਾ ਮੋਟਰਸਾਇਕਲ ਅਤੇ ਬਾਕੀ ਸਮਾਨ ਨੂੰ ਵੀ ਲੁਕਾ ਦਿੱਤਾ ਸੀ। ਇਨ੍ਹਾਂ ਵੱਲੋਂ ਇਹ ਸਭ ਕਰਨ ਦੀ ਵਜ੍ਹਾ ਇਹ ਸੀ ਕਿ ਵਰਿੰਦਰ ਦੇ ਕਿਸੇ ਲੜਕੀ ਨਾਲ ਨਜਾਇਜ ਸੰਬੰਧ ਸੀ। ਇਸ ਬਾਰੇ ਰੋਹਿਤ ਨੂੰ ਪਤਾ ਲੱਗ ਗਿਆ ਸੀ। ਜਿਸ ਤੋਂ ਬਾਅਦ ਰੋਹਿਤ ਨੇ ਲੜਕੀ ਅਤੇ ਵਰਿੰਦਰ ਦੇ ਪਰਿਵਾਰ ਨੂੰ ਇਹ ਸਾਰਾ ਕੁਝ ਦੱਸ ਦਿੱਤਾ ਸੀ। ਇਸ ਕਾਰਨ ਵਰਿੰਦਰ ਨੇ ਮਨ ਵਿਚ ਰੰ ਜ਼ਿ ਸ ਰੱਖਦਿਆ ਹੋਇਆ ਰੋਹਿਤ ਦੀ ਜਾਨ ਲੈ ਲਈ।

ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਦੋ ਸ਼ੀ ਆਂ ਦੇ ਜੁ ਰ ਮ ਮੰਨ ਲੈਣ ਤੇ ਦੋ ਸ਼ੀ ਆਂ ਦੇ ਨਿਸ਼ਾਨਦੇਹੀ ਉਨ੍ਹਾਂ ਨੇ ਰੋਹਿਤ ਦੀ ਖੋਪੜੀ ਅਤੇ ਹੱਡੀਆਂ ਨੂੰ ਬਰਾਮਦ ਕਰ ਲਿਆ ਹੈ। ਜੋ ਦੋਸ਼ੀਆਂ ਵੱਲੋਂ ਦਾ ਤ ਰ ਵਰਤਿਆ ਗਿਆ ਸੀ। ਉਸ ਨੂੰ ਅਤੇ ਬਾਕੀ ਸਮਾਨ ਨੂੰ ਵੀ ਬਰਾਮਦ ਕਰ ਲਿਆ ਹੈ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ 4 ਮਹੀਨੇ ਪੁਰਾਣੇ ਕੇਸ ਨੂੰ ਹੱਲ ਕਰਨਾ ਬਹੁਤ ਹੀ ਸ਼ਲਾਘਾਯੋਗ ਕੰਮ ਹੈ। ਉਨ੍ਹਾਂ ਵੱਲੋਂ ਮੁਕੱਦਮੇ ਵਿੱਚ 302 ਦਾ ਵਾਧਾ ਕੀਤਾ ਗਿਆ। ਜਿਸ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *