ਚਿੱਟੇ ਨੇ ਖਾ ਲਿਆ ਇਕ ਹੋਰ ਮਾਂ ਦਾ ਲਾਡਲਾ ਪੁੱਤ, ਇਕਲੌਤੇ ਪੁੱਤ ਦੀ ਲਾਸ਼ ਦੇਖ ਧਾਹਾਂ ਮਾਰ-ਮਾਰ ਰੋਵੇ ਮਾਂ

ਉਸ ਘੜੀ ਨੂੰ ਬਰਦਾਸ਼ਤ ਕਰਨਾ ਕੋਈ ਸੌਖਾ ਨਹੀਂ, ਜਦੋਂ ਮਾਤਾ ਪਿਤਾ ਦੇ ਸਾਹਮਣੇ ਉਨ੍ਹਾਂ ਦਾ ਜਵਾਨ ਪੁੱਤਰ ਉਨ੍ਹਾਂ ਨੂੰ ਸਦਾ ਲਈ ਛੱਡ ਜਾਵੇ। ਮਾਮਲਾ ਹੈ, ਅਮਰਗੜ੍ਹ ਦੇ ਪਿੰਡ ਬਾਗੜੀਆਂ ਦਾ। ਜਿੱਥੇ ਇੱਕ ਬਜ਼ੁਰਗ ਮਾਂ ਦਾ ਇਕਲੌਤਾ ਪੁੱਤਰ ਅਮਲ ਦੀ ਓਵਰਡੋਜ਼ ਕਾਰਨ ਅੱਖਾਂ ਮੀਟ ਗਿਆ ਹੈ। ਉਸ ਦੀ ਮਾਂ ਦੀ ਹਾਲਤ ਦੇਖੀ ਨਹੀਂ ਜਾਂਦੀ। ਉਸ ਦਾ ਰੋ-ਰੋ ਬੁਰਾ ਹਾਲ ਹੈ। ਉਸ ਦਾ ਬੁਢਾਪੇ ਦਾ ਸਹਾਰਾ ਅਮਲ ਦੀ ਭੇਂਟ ਚੜ੍ਹ ਗਿਆ ਹੈ। ਇਹ ਬਜ਼ੁਰਗ ਔਰਤ ਰੋਂਦੇ ਹੋਏ ਦੱਸਦੀ ਹੈ

ਕਿ ਉਸ ਦੀ ਇੱਕ ਧੀ ਹੈ, ਜੋ ਵਿਆਹੀ ਹੋਈ ਹੈ। ਉਸ ਦਾ ਇੱਕੋ ਹੀ ਪੁੱਤਰ ਸੀ ਜੋ ਹੁਣ ਇਸ ਦੁਨੀਆਂ ਤੇ ਨਹੀਂ ਰਿਹਾ। ਮ੍ਰਿਤਕ ਦੀ ਮਾਂ ਦਾ ਕਹਿਣਾ ਹੈ ਕਿ ਉਸ ਨੂੰ ਕੁਝ ਨਹੀਂ ਚਾਹੀਦਾ ਉਸ ਨੂੰ ਆਪਣਾ ਪੁੱਤਰ ਜਿਉਂਦਾ ਚਾਹੀਦਾ ਹੈ। ਉਹ ਕਹਿੰਦੀ ਹੈ ਉਹ ਲੋਕਾਂ ਦੇ ਭਾਂਡੇ ਮਾਂਜ ਕੇ ਖ਼ੁਦ ਰੋਟੀ ਖਾ ਲਵੇਗੀ ਅਤੇ ਆਪਣੇ ਪੁੱਤਰ ਨੂੰ ਵੀ ਖੁਆ ਲਵੇਗੀ ਪਰ ਉਸ ਨੂੰ ਉਸ ਦਾ ਪੁੱਤਰ ਮਿਲ ਜਾਵੇ। ਮਾਮਲੇ ਦੀ ਇਤਲਾਹ ਮਿਲਣ ਤੇ ਪੁਲਿਸ ਪਹੁੰਚੀ ਹੈ। ਪਿੰਡ ਦੇ ਇਕ ਵਿਅਕਤੀ ਨੇ ਦੱਸਿਆ

ਕਿ ਉਨ੍ਹਾਂ ਦੇ ਪਿੰਡ ਵਿੱਚ ਬਹੁਤ ਜ਼ਿਆਦਾ ਅਮਲ ਵਿਕਦਾ ਹੈ। ਬੀਤੇ ਸਮੇਂ ਦੌਰਾਨ ਉਨ੍ਹਾਂ ਨੇ ਇਸ ਸਬੰਧ ਵਿਚ ਜ਼ਿਲ੍ਹਾ ਪੁਲਿਸ ਮੁਖੀ, ਡੀ.ਆਈ.ਜੀ, ਆਈ.ਜੀ ਅਤੇ ਡੀ.ਜੀ.ਪੀ ਤੱਕ ਸੰਪਰਕ ਕੀਤਾ ਸੀ। ਕਈ ਮਹੀਨੇ ਪੁਲਿਸ ਨੇ ਪਿੰਡ ਵਿਚ ਨਾਕਾ ਲਗਾ ਕੇ ਰੱਖਿਆ ਅਤੇ ਉਨੀ ਦੇਰ ਪਿੰਡ ਵਿੱਚ ਅਮਲ ਦੀ ਵਿਕਰੀ ਤੇ ਰੋਕ ਲੱਗੀ ਰਹੀ। ਇਸ ਵਿਅਕਤੀ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਦਾ ਜ਼ਿਲ੍ਹਾ ਬਦਲ ਗਿਆ ਤਾਂ ਪੁਲਿਸ ਦਾ ਨਾਕਾ ਚੁੱਕਿਆ ਗਿਆ ਅਤੇ ਅਮਲ ਦੀ ਵਿਕਰੀ ਆਮ ਹੋ ਗਈ।

ਅਜੇ 5 ਦਿਨ ਪਹਿਲਾਂ ਉਹ ਇਸ ਮਾਮਲੇ ਵਿੱਚ ਡੀ.ਐੱਸ.ਪੀ ਅਤੇ ਐੱਸ.ਐੱਸ.ਪੀ ਨੂੰ ਮਿਲੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਰੇਡ ਕਰਨ ਤੋਂ ਪਹਿਲਾਂ ਪੁਲਿਸ ਹੀ ਇਨ੍ਹਾਂ ਵਿਅਕਤੀਆਂ ਨੂੰ ਫੋਨ ਕਰਕੇ ਦੱਸ ਦਿੰਦੀ ਹੈ। ਜਿਸ ਵਜ੍ਹਾ ਕਰਕੇ ਦੋਸ਼ੀ ਫੜੇ ਨਹੀਂ ਜਾਂਦੇ। ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਪਿੰਡ ਦਾ ਦੌਰਾ ਰੱਖ ਲੈਣ। ਉਨ੍ਹਾਂ ਨੂੰ ਪਤਾ ਲੱਗ ਜਾਵੇ ਕਿ ਇਸ ਪਿੰਡ ਵਿੱਚ ਕਿੰਨਾ ਅਮਲ ਵਿਕਦਾ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਅਮਲ ਦੀ ਵਰਤੋਂ ਤੇ ਰੋਕ ਲੱਗਣੀ ਚਾਹੀਦੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *