ਮਾਂ ਦੀਆਂ ਅੱਖਾਂ ਸਾਹਮਣੇ ਬੱਚੀ ਲੈ ਕੇ ਹੋਇਆ ਫਰਾਰ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

ਨਾਭਾ ਦੇ ਪਿੰਡ ਦਿੱਤੂਪੁਰ ਜੱਟਾਂ ਵਿੱਚ ਉਸ ਸਮੇਂ ਦ ਹਿ ਸ਼ ਤ ਦਾ ਮਾਹੌਲ ਬਣ ਗਿਆ। ਜਦੋਂ ਇਕ ਪਿਤਾ ਆਪਣੀ ਹੀ ਪਤਨੀ ਤੋਂ ਛੋਟੀ ਬੱਚੀ ਨੂੰ ਚਾ ਕੂ ਦੀ ਨੋਕ ਤੇ ਖੋਹ ਕੇ ਲੈ ਗਿਆ। ਜਿਸ ਦੇ ਪਿੱਛੋਂ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਪਿੰਡ ਦੇ ਸਰਪੰਚ ਗੋਗੀ ਟਿਵਾਣਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਚਾਚੇ ਦੀ ਲੜਕੀ ਚਨਾਥਲ ਖੁਰਦ ਵਿਆਹੀ ਹੋਈ ਸੀ। ਜਿਸ ਦੇ ਵਿਆਹ ਨੂੰ 5-7 ਸਾਲ ਹੋਏ ਹਨ ਅਤੇ ਉਸ ਕੋਲ ਇਕ ਬੱਚੀ ਵੀ ਹੈ। ਉਨ੍ਹਾਂ ਨੇ ਦੱਸਿਆ ਕਿ ਜਿਸ ਨੌਜਵਾਨ ਨਾਲ ਲੜਕੀ ਵਿਆਹੀ ਗਈ ਸੀ।

ਉਸ ਦਾ ਚਾਲ ਚਲਣ ਠੀਕ ਨਹੀਂ ਸੀ। ਇਸ ਕਾਰਨ ਉਨ੍ਹਾਂ ਦਾ ਫੈਸਲਾ ਕਰਾ ਦਿੱਤਾ ਗਿਆ ਸੀ। ਲੜਕੀ ਆਪਣੇ ਪੇਕੇ ਪਰਿਵਾਰ ਵਿੱਚ ਰਹਿ ਰਹੀ ਸੀ ਅਤੇ ਉਥੇ ਹੀ ਛੋਟੀ ਬੱਚੀ ਸਕੂਲ ਪੜਦੀ ਸੀ। ਫੈਸਲਾ ਹੋਣ ਦੇ ਬਾਵਯੂਦ ਵੀ ਨੌਜਵਾਨ ਛੋਟੀ ਬੱਚੀ ਨੂੰ ਚੁੱਕ ਕੇ ਉਥੋਂ ਫ ਰਾ ਰ ਹੋ ਗਿਆ ਸੀ। ਉਨ੍ਹਾਂ ਨੇ ਇਸ ਸਬੰਧੀ ਪੁਲਿਸ ਨੂੰ ਦ ਰ ਖਾ ਸ ਤ ਦਿੱਤੀ ਸੀ। ਅੱਜ ਫਿਰ ਉਨ੍ਹਾਂ ਦੇ ਘਰ ਉਸ ਨੌਜਵਾਨ ਸਮੇਤ ਔਰਤਾਂ ਅਤੇ 5-7 ਵਿਅਕਤੀ ਆਏ। ਉਹ ਨੌਜਵਾਨ ਫਿਰ ਤੋਂ ਚਾਕੂ ਦੀ ਨੋਕ ਤੇ ਬੱਚੀ ਨੂੰ ਚੁੱਕ ਕੇ ਫ਼ਰਾਰ ਹੋ ਗਿਆ।

ਉਨ੍ਹਾਂ ਵੱਲੋਂ ਇਨਸਾਫ਼ ਦੀ ਮੰਗ ਕਰਦੇ ਹੋਏ ਕਿਹਾ ਜਾ ਰਿਹਾ ਹੈ ਕਿ ਜਲਦ ਤੋਂ ਜਲਦ ਬੱਚੀ ਨੂੰ ਬਚਾਇਆ ਜਾਵੇ। ਬੱਚੇ ਦੀ ਮਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਆਪਣੀ ਬੱਚੀ ਨੂੰ ਰੋਟੀ ਖਵਾਉਣ ਲੱਗੀ ਸੀ। ਉਹ ਨੌਜਵਾਨ ਆਇਆ ਅਤੇ ਬੱਚੀ ਨੂੰ ਗੋਦੀ ਚੁੱਕ ਕੇ ਭੱਜ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਬੱਚੀ ਉਨ੍ਹਾਂ ਨੂੰ ਹੀ ਮਿਲਣੀ ਚਾਹੀਦੀ ਹੈ, ਕਿਉਂਕਿ ਉਹ ਨੌਜਵਾਨ ਬੱਚੀ ਦਾ ਖਿਆਲ ਨਹੀਂ ਰੱਖ ਸਕਦਾ। ਉਨ੍ਹਾਂ ਨੇ ਦੱਸਿਆ ਕਿ ਉਸ ਦੇ ਨਾਮ ਤੇ ਕਿੱਲਾ ਜਮੀਨ ਸੀ। ਉਸ ਤੇ ਵੀ ਉਸ ਨੇ ਕਣਕ ਬੀਜ ਲਈ।

ਉਹ ਨੌਜਵਾਨ ਉਨ੍ਹਾਂ ਨਾਲ ਬਿਨਾਂ ਗੱਲ ਤੋਂ ਖਿੱਚ ਧੂਹ ਕਰਦਾ ਸੀ ਅਤੇ ਉਨ੍ਹਾਂ ਤੋ ਸੁ ਸਾ ਈ ਡ ਨੋਟ ਵੀ ਲਿਖਵਾ ਲੈਦਾ ਸੀ ਕਿ ਜੇਕਰ ਉਨ੍ਹਾਂ ਨੂੰ ਕੁਝ ਵੀ ਹੁੰਦਾ ਤਾਂ ਉਹ ਜਿੰਮੇਵਾਰ ਨਹੀਂ। ਉਨ੍ਹਾਂ ਦੱਸਿਆ ਕਿ ਉਹ ਕਿਸੇ ਦੀ ਵੀ ਨਹੀਂ ਸੁਣਦਾ। ਉਨ੍ਹਾਂ ਵੱਲੋਂ ਪ੍ਰਸ਼ਾਸ਼ਨ ਤੋਂ ਇਨਸਾਫ ਦੀ ਮੰਗ ਕਰਦੇ ਹੋਏ ਕਿਹਾ ਜਾ ਰਿਹਾ ਹੈ ਕਿ ਉਸ ਨੌਜਵਾਨ ਖਿਲਾਫ਼ ਸਖ਼ਤ ਫੈਸਲੇ ਲਏ ਜਾਣ ਅਤੇ ਉਨ੍ਹਾਂ ਦੀ ਬੱਚੀ ਉਨ੍ਹਾਂ ਨੂੰ ਵਾਪਸ ਕੀਤੀ ਜਾਵੇ। ਦੂਜੇ ਪਾਸੇ ਨੌਜਵਾਨ ਨਾਲ ਆਏ ਉਸ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦਾ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਉਹ ਬੱਚੀ ਨੂੰ ਚੁੱਕ ਕੇ ਭੱਜ ਜਾਵੇਗਾ।

ਉਹ ਉਨ੍ਹਾਂ ਨੂੰ ਇਹ ਕਹਿ ਕੇ ਨਾਲ ਲੈ ਕੇ ਆਇਆ ਸੀ ਕਿ ਉਹ ਬੈਠ ਕੇ ਸਹਿਮਤੀ ਨਾਲ ਗੱਲ ਕਰਨਗੇ। ਇਸ ਕਾਰਨ ਹੀ ਉਹ ਸਾਰੇ ਉਸ ਦੇ ਨਾਲ ਆਏ ਸਨ ਤਾਂ ਜੋ ਉਸ ਦਾ ਘਰ ਵਸ ਜਾਵੇ,ਪਰ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਉਹ ਅਜਿਹਾ ਕਰੇਗਾ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਜੋ ਉਸ ਨੇ ਕੀਤਾ ਉਹ ਬਿਲਕੁਲ ਹੀ ਗਲਤ ਹੈ ਅਤੇ ਉਨ੍ਹਾਂ ਦੀ ਮੰਗ ਹੈ ਕਿ ਉਹ ਨੌਜਵਾਨ ਵਾਪਸ ਆਏ ਅਤੇ ਬੈਠ ਕੇ ਗੱਲ ਕਰੇ। ਜਦੋਂ ਪੁਲਿਸ ਅਧਿਕਾਰੀ ਏ.ਐਸ.ਆਈ ਭਾਦਸੋਂ ਗੁਰਪ੍ਰੀਤ ਸਿੰਘ ਨਾਲ ਇਸ ਸੰਬੰਧੀ ਗੱਲ ਬਾਤ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਸਿਰਫ਼ ਏਹੋ ਗੱਲ ਕਹੀ ਗਈ ਕਿ ਉਹ ਕਾਨੂੰਨ ਮੁਤਾਬਿਕ ਬਣਦੀ ਕਾਰਵਾਈ ਕਰਨਗੇ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *