ਰਾਤ ਨੂੰ ਅਰਦਾਸ ਕਰਕੇ ਜਦ ਬਾਪੂ ਉੱਠਿਆ ਸਵੇਰੇ ਤਾਂ ਲੋਕ ਦੇਣ ਵਧਾਈਆਂ, ਪਰਿਵਾਰ ਵੰਡੇ ਲੱਡੂ

ਪਰਮਾਤਮਾ ਦੇ ਰੰਗਾਂ ਨੂੰ ਕੋਈ ਨਹੀਂ ਸਮਝ ਸਕਿਆ। ਉਸ ਨੀਲੀ ਛਤਰੀ ਵਾਲੇ ਦੀ ਨਿਗ੍ਹਾ ਕਦੋਂ ਕਿਸੇ ਇਨਸਾਨ ਵੱਲ ਸਿੱਧੀ ਹੋ ਜਾਵੇ, ਕੁਝ ਨਹੀਂ ਕਿਹਾ ਜਾ ਸਕਦਾ। ਅਕਸਰ ਸਿਆਣਿਆਂ ਨੂੰ ਕਹਿੰਦੇ ਸੁਣਿਆ ਹੋਵੇਗਾ ਕਿ ਰੱਬ ਹਮੇਸ਼ਾਂ ਨੀਵਿਆਂ ਨੂੰ ਫਲ ਲਾਉਂਦਾ ਹੈ। ਕੁਝ ਅਜਿਹਾ ਹੀ ਉਸ ਸਮੇਂ ਗਿੱਦੜਬਾਹਾ ਦੇ ਇਕ ਗ਼ਰੀਬ ਕਿਸਾਨ ਨਾਲ ਹੋਇਆ। ਜਦੋਂ ਦੀ ਲਾਟਰੀ ਨਿਕਲ ਆਈ। ਇਸ ਤੋਂ ਬਾਅਦ ਜਿਵੇਂ ਜਿਵੇਂ ਲੋਕਾਂ ਨੂੰ ਪਤਾ ਲੱਗਦਾ ਗਿਆ।

ਤਿਵੇਂ ਤਿਵੇਂ ਹੀ ਲੋਕ ਇਸ ਪਰਿਵਾਰ ਨੂੰ ਵਧਾਈਆਂ ਦੇਣ ਆਉਣ ਲੱਗੇ ਕਈ ਰਿਸ਼ਤੇਦਾਰਾਂ ਨੂੰ ਤਾਂ ਯਕੀਨ ਵੀ ਨਹੀਂ ਹੋਇਆ ਕਿ ਇਹ ਗੱਲ ਸੱਚ ਹੈ। ਦੀਵਾਲੀ ਬੰਪਰ 1 ਕਰੋੜ ਦੀ ਲਾਟਰੀ ਨਿਕਲਣ ਤੇ ਇਸ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਲਾਟਰੀ ਜੇਤੂ ਰਾਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਤੇ ਪ੍ਰਮਾਤਮਾ ਦੀ ਅਪਾਰ ਕਿਰਪਾ ਹੋਈ ਹੈ।

ਉਹ ਖ਼ੁਸ਼ ਹਨ ਕਿ ਵਾਹਿਗੁਰੂ ਨੇ ਉਨ੍ਹਾਂ ਤੇ ਕਿਰਪਾ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਹ ਇਸ ਰਕਮ ਨਾਲ ਆਪਣਾ ਘਰ ਬਣਾਉਣਗੇ ਅਤੇ ਆਪਣੀਆਂ ਬੱਚੀਆਂ ਦੇ ਵਿਆਹ ਕਰਨਗੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਸੁਆਰਨਗੇ। ਉਨ੍ਹਾਂ ਨੂੰ ਲਾਟਰੀ ਜਿੱਤਣ ਦੀ ਬਹੁਤ ਖੁਸ਼ੀ ਹੈ। ਉਹ ਚਾਹੁੰਦੇ ਹਨ ਕਿ ਹਰ ਕਿਸੇ ਨੂੰ ਵਾਹਿਗੁਰੂ ਅਜਿਹੀ ਖ਼ੁਸ਼ੀ ਦੇਵੇ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *