ਸਵੇਰੇ ਜਦੋਂ ਮਜਦੂਰ ਆਏ ਕੰਮ ਤੇ ਤਾਂ, ਇਹ ਸੀਨ ਦੇਖ ਅੱਖਾਂ ਰਹਿ ਗਈਆਂ ਅੱਡੀਆਂ

ਅਸੀਂ ਜਾਣਦੇ ਹਾਂ ਕਿ ਮਜ਼ਦੂਰਾਂ ਦੀ ਹਾਲਤ ਅੱਜ ਦੇ ਮਹਿੰਗਾਈ ਦੇ ਸਮੇਂ ਵਿੱਚ ਕੀ ਹੈ? ਜਿੰਨੀ ਮਜ਼ਦੂਰ ਨੂੰ ਮਜ਼ਦੂਰੀ ਮਿਲਦੀ ਹੈ। ਉਸ ਨਾਲ ਪਰਿਵਾਰ ਚਲਾਉਣਾ ਕਿੰਨਾ ਔਖਾ ਹੈ। ਫ਼ਰੀਦਕੋਟ ਵਿੱਚ ਮਜ਼ਦੂਰਾਂ ਨੇ ਇਕੱਠੇ ਹੋ ਕੇ ਆਪਣੇ ਨਾਲ ਧੱਕਾ ਹੋਣ ਦੇ ਦੋਸ਼ ਲਗਾਏ ਹਨ। ਇਕ ਵਿਅਕਤੀ ਦੇ ਦੱਸਣ ਮੁਤਾਬਕ 70 ਸਾਲ ਤੋਂ ਉਹ ਇੱਥੇ ਆ ਕੇ ਇਸ ਸ਼ੈੱਡ ਹੇਠ ਖੜ੍ਹਦੇ ਹਨ। ਅਜੇ 2 ਦਿਨ ਪਹਿਲਾਂ ਉਨ੍ਹਾਂ ਨੇ ਇਸ ਸ਼ੈੱਡ ਉੱਤੇ ਕਾਲੀ ਤਰਪਾਲ ਪਾਉਣ ਦੀ ਸਕੀਮ ਬਣਾਈ ਸੀ

ਪਰ ਉਨ੍ਹਾਂ ਨੂੰ ਪ੍ਰਸ਼ਾਸਨ ਵਲੋਂ ਰੋਕ ਦਿੱਤਾ ਗਿਆ। ਉਨ੍ਹਾਂ ਨੂੰ ਕਾਰਜਸਾਧਕ ਅਫਸਰ ਨੇ ਵੀ ਕਿਹਾ ਕਿ ਉਹ ਇੱਥੇ ਜਿਵੇਂ ਮਰਜ਼ੀ ਬੈਠਣ। ਬੈਠਣ ਤੋਂ ਉਨ੍ਹਾ ਨੂੰ ਕੋਈ ਨਹੀਂ ਰੋਕੇਗਾ। ਰਾਤ ਸਮੇਂ ਦੁਕਾਨਦਾਰਾਂ ਨੇ ਉਨ੍ਹਾਂ ਦਾ ਸ਼ੈੱਡ ਢਾਹ ਦਿੱਤਾ ਹੈ। ਜਦੋਂ ਤੋਂ ਇਹ ਜ਼ਿਲ੍ਹਾ ਬਣਿਆ ਹੈ ਉਦੋਂ 70 ਸਾਲ ਤੋਂ ਹੀ ਉਹ ਇੱਥੇ ਲੇਬਰ ਚੌਕ ਵਿੱਚ ਆ ਕੇ ਬੈਠਦੇ ਹਨ। ਉਨ੍ਹਾਂ ਨੇ 70 ਸਾਲਾਂ ਵਿੱਚ ਇੱਥੇ ਕੋਈ ਕਬਜ਼ਾ ਨਹੀਂ ਕੀਤਾ ਪਰ ਦੁਕਾਨਦਾਰਾਂ ਨੇ ਉਨ੍ਹਾ ਨਾਲ ਧੱਕਾ ਕੀਤਾ ਹੈ। ਮਜ਼ਦੂਰਾਂ ਦਾ ਲਾਲ ਰੰਗ ਦਾ ਝੰਡਾ ਪੁੱਟ ਦਿੱਤਾ ਗਿਆ ਹੈ।

ਉਨ੍ਹਾਂ ਨੇ ਵਿਸ਼ਵਕਰਮਾ ਦੀ ਮੂਰਤੀ ਲਗਾਈ ਹੋਈ ਸੀ। ਜਿਸ ਦੀ ਉਹ ਪੂਜਾ ਕਰਦੇ ਸਨ। ਉਹ ਵੀ ਪੁੱਟ ਦਿੱਤੀ ਗਈ ਹੈ। ਉਨ੍ਹਾਂ ਨੇ ਇਨਸਾਫ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਸ਼ੈੱਡ ਬਣਾ ਕੇ ਦਿੱਤਾ ਜਾਵੇ ਅਤੇ ਥੜ੍ਹਾ ਵੀ ਬਣਾਇਆ ਜਾਵੇ। ਇੱਕ ਹੋਰ ਨੌਜਵਾਨ ਗੁਰਜੋਤ ਸਿੰਘ ਨੇ ਦੱਸਿਆ ਹੈ ਕਿ ਉਹ 8-9 ਸਾਲ ਤੂੰ ਇੱਥੇ ਮਜ਼ਦੂਰੀ ਕਰਨ ਆਉਂਦਾ ਹੈ ਜਦ ਕਿ ਇਹ ਟਿਕਾਣਾ ਬਹੁਤ ਪੁਰਾਣਾ ਹੈ। ਰਾਤ ਸਮੇਂ ਇਹ ਢਾਹ ਦਿੱਤਾ ਗਿਆ ਹੈ। ਉਨ੍ਹਾਂ ਨੇ ਇਥੇ ਵਿਸ਼ਵਕਰਮਾ ਦੀ ਮੂਰਤੀ ਲਗਾਈ ਹੋਈ ਸੀ।

ਜਿਸ ਦੀ ਬੇ ਕ ਦ ਰੀ ਕੀਤੀ ਗਈ ਹੈ। ਮੁਰਤੀ ਸੁੱਟ ਦਿੱਤੀ ਗਈ ਹੈ। ਗੁਰਜੋਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੈਂਚ ਵੀ ਚੁੱਕ ਲਏ ਗਏ ਹਨ। ਉਨ੍ਹਾਂ ਨੇ ਜ਼ਿਲ੍ਹਾ ਪੁਲੀਸ ਮੁਖੀ ਤੋਂ ਇਨਸਾਫ ਦੀ ਮੰਗ ਕੀਤੀ ਹੈ। ਇਨ੍ਹਾਂ ਮਜ਼ਦੂਰਾਂ ਨੇ ਆਪਣਾ ਪੱਖ ਰੱਖਿਆ ਹੈ। ਇਸ ਮਾਮਲੇ ਤੇ ਨਾ ਤਾਂ ਦੂਸਰੀ ਧਿਰ ਦਾ ਹੀ ਕੋਈ ਬਿਆਨ ਆਇਆ ਹੈ ਅਤੇ ਨਾ ਹੀ ਪੁਲਿਸ ਦਾ। ਜਿਸ ਤੋਂ ਹੋਰ ਜਾਣਕਾਰੀ ਮਿਲ ਸਕੇ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *