ਇਸ ਸਾਨ ਦੀ ਕੀਮਤ ਸੁਣਕੇ ਉੱਡ ਜਾਣਗੇ ਹੋਸ਼, ਰੱਬ ਨੇ ਬਣਾਇਆ ਕਮਾਲ ਦਾ ਖੂਬਸੂਰਤ ਜੀਵ

ਪਸ਼ੂ ਪਾਲਣ ਦਾ ਧੰਦਾ ਵੀ ਖੇਤੀਬਾੜੀ ਨਾਲ ਹੀ ਜੁੜਿਆ ਹੋਇਆ ਹੈ। ਪਸ਼ੂ ਪਾਲਕਾਂ ਲਈ ਇਹ ਇੱਕ ਆਮਦਨ ਦਾ ਸਾਧਨ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੈਂਗਲੁਰੂ ਵਿਚ 11 ਨਵੰਬਰ ਤੋਂ 14 ਨਵੰਬਰ ਤਕ 4 ਦਿਨਾਂ ਲਈ ਇਕ ਖੇਤੀਬਾੜੀ ਮੇਲਾ (ਕ੍ਰਿਸ਼ੀ ਮੇਲਾ 2021) ਕਰਵਾਇਆ ਗਿਆ। ਇਸ ਮੇਲੇ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਹਿੱਸਾ ਲਿਆ। ਜਾਣਕਾਰੀ ਮੁਤਾਬਕ ਕ੍ਰਿਸ਼ਨਾ ਨਾਮ ਦਾ ਇਕ ਸਾਨ ਇਸ ਮੇਲੇ ਵਿੱਚ ਖਿੱਚ ਦਾ ਕੇਂਦਰ ਬਣਿਆ ਰਿਹਾ। ਜੋ ਕਿ ਹਾਲੀਕਰ ਨਸਲ ਦਾ ਹੈ।

ਖੇਤੀਬਾੜੀ ਮੇਲੇ ਵਿਚ ਇਸ ਦੀ ਇੱਕ ਕਰੋੜ ਰੁਪਏ ਤੱਕ ਦੀ ਬੋਲੀ ਲੱਗੀ। ਇਸ ਦੀ ਉਮਰ ਸਾਢੇ 3 ਸਾਲ ਹੈ। ਇਸ ਦੇ ਵੀਰਜ ਦੀ ਬਹੁਤ ਜ਼ਿਆਦਾ ਮੰਗ ਹੈ। ਇਸ ਦੀ ਇਕ ਡੋਜ਼ ਹੀ ਇੱਕ ਹਜ਼ਾਰ ਰੁਪਏ ਵਿੱਚ ਵਿਕਦੀ ਹੈ। ਲੱਖਾਂ ਰੁਪਏ ਵਿਚ ਪਸ਼ੂ ਵਿਕਦੇ ਤਾਂ ਅਸੀਂ ਆਮ ਹੀ ਸੁਣਦੇ ਹਾਂ। ਕਿਹਾ ਜਾ ਰਿਹਾ ਹੈ ਕਿ ਇਸ ਨਸਲ ਦੇ ਪਸ਼ੂ ਹੁਣ ਬਹੁਤ ਥੋੜ੍ਹੀ ਗਿਣਤੀ ਵਿੱਚ ਰਹਿ ਗਏ ਹਨ। ਇਸ ਨਸਲ ਦੀਆਂ ਗਾਵਾਂ ਦੇ ਦੁੱਧ ਵਿਚ ਏ-2 ਪ੍ਰੋਟੋਨ ਦੀ ਮਾਤਰਾ ਵੱਧ ਦੱਸੀ ਜਾਂਦੀ ਹੈ। ਇਸ ਨਸਲ ਦੇ ਸਾਨ ਦਾ ਵਜ਼ਨ 8 ਤੋਂ 10 ਕੁਇੰਟਲ ਤਕ ਹੁੰਦਾ ਹੈ ਅਤੇ ਲੰਬਾਈ ਸਾਢੇ 6 ਫੁੱਟ ਤੋਂ 8 ਫੁੱਟ ਤਕ ਹੁੰਦੀ ਹੈ।

ਕ੍ਰਿਸ਼ਨਾ ਸਾਨ ਦੇ ਮਾਲਕ ਦਾ ਨਾਮ ਬੋਰੋਗੌੜਾ ਦੱਸਿਆ ਜਾ ਰਿਹਾ ਹੈ। ਇਸ ਪਸ਼ੂ ਮੇਲੇ ਵਿੱਚ 550 ਤੋਂ ਵੀ ਜ਼ਿਆਦਾ ਸਟਾਲ ਲੱਗੇ। ਜਿਹੜੇ ਪਸ਼ੂ, ਮੁਰਗੀ ਪਾਲਣ, ਸਮੁੰਦਰੀ ਖੇਤੀ, ਉਦਯੋਗਿਕ ਅਤੇ ਮਸ਼ੀਨਰੀ ਯੰਤਰਾਂ ਦੀ ਪ੍ਰਦਰਸ਼ਨੀ ਨਾਲ ਸਬੰਧਤ ਸਨ। ਇੱਥੇ ਦੱਸਣਾ ਬਣਦਾ ਹੈ ਕਿ ਕੁਝ ਸਮਾਂ ਪਹਿਲਾਂ ਹਰਿਆਣਾ ਦੇ ਇੱਕ ਪਿੰਡ ਨਾਲ ਸਬੰਧਤ ‘ਸੁਲਤਾਨ’ ਨਾਮ ਦਾ ਝੋਟਾ ਵੀ ਖ਼ੂਬ ਚਰਚਾ ਵਿੱਚ ਰਿਹਾ ਹੈ। ਇਹ ਝੋਟਾ ਵੀ ਪਸ਼ੂ ਮੇਲਿਆਂ ਦਾ ਸ਼ਿੰਗਾਰ ਹੁੰਦਾ ਸੀ ਅਤੇ ਇਸ ਦੀ ਕੀਮਤ ਵੀ ਕਰੋਡ਼ਾਂ ਰੁਪਏ ਵਿੱਚ ਸੀ।

Leave a Reply

Your email address will not be published. Required fields are marked *