ਕਨੇਡਾ ਚ ਬਰਫੀਲੀਆਂ ਸੜਕਾਂ ਤੇ ਧੂੜਾਂ ਪੁੱਟਦਾ ਜਾਂਦਾ ਇਸ ਕੁੜੀ ਦਾ ਟਰੱਕ

ਇਹ ਸੁਣਨ ਵਿੱਚ ਆਉਂਦਾ ਹੈ ਕਿ ਟਰੱਕ ਡਰਾਇਵਰੀ ਤਾਂ ਧੱਕੜ ਬੰਦਿਆਂ ਦਾ ਕੰਮ ਹੈ। ਔਰਤਾਂ ਨੂੰ ਇਸ ਤੋਂ ਦੂਰ ਹੀ ਰਹਿਣਾ ਚਾਹੀਦਾ ਹੈ ਪਰ ਕੁਝ ਅਜਿਹੀਆਂ ਔਰਤਾਂ ਵੀ ਹਨ ਜੋ ਚੁਨੌਤੀਆਂ ਹੀ ਕਬੂਲਦੀਆਂ ਹਨ। ਮੂਲ ਰੂਪ ਵਿੱਚ ਕੇਰਲ ਦੀ ਰਹਿਣ ਵਾਲੀ 24 ਸਾਲ ਦੀ ਲੜਕੀ ਸੌਮਿਆ ਕੈਨੇਡਾ ਵਿੱਚ 22 ਟਾਇਰਾਂ ਵਾਲਾ ਟਰਾਲਾ ਚਲਾ ਰਹੀ ਹੈ। ਉਹ ਵੀ ਬਰਫੀਲੇ ਇਲਾਕੇ ਵਿੱਚ, ਜਿੱਥੇ ਡਰਾਇਵਰੀ ਕਰਦੇ ਹਰ ਕਿਸੇ ਦਾ ਦਿਲ ਕੰਬਦਾ ਹੈ। ਇਸ ਟਰੱਕ ਦੀ ਲੰਬਾਈ 67 ਫੁੱਟ ਹੈ ਅਤੇ ਇਸ ਵਿੱਚ 60 ਟਨ ਵਜ਼ਨ ਲੱਦਿਆ ਹੁੰਦਾ ਹੈ।

ਸੌਮਿਆ ਅਗਸਤ 2019 ਵਿਚ ਸਟੱਡੀ ਵੀਜ਼ਾ ਤੇ ਕੈਨੇਡਾ ਗਈ ਸੀ। ਉਹ ਉਥੇ ਨਿਊਟ੍ਰੀਸ਼ੀਅਨ ਐਂਡ ਮੈਨੇਜਮੈਂਟ ਦਾ ਕੋਰਸ ਕਰਦੀ ਸੀ। ਸੌਮਿਆ ਨੂੰ ਪਤਾ ਲੱਗਾ ਕਿ ਇੱਥੇ ਕੁਝ ਮੁਟਿਆਰਾਂ ਟਰੱਕ ਚਲਾਉਂਦੀਆਂ ਹਨ। ਇਹ ਸੁਣ ਕੇ ਉਸ ਦੇ ਮਨ ਵਿੱਚ ਵੀ ਟਰੱਕ ਡਰਾਈਵਰ ਬਣਨ ਦੀ ਇੱਛਾ ਪੈਦਾ ਹੋਈ। ਇਸ ਤੋਂ ਬਾਅਦ ਉਹ ਟਰੱਕ ਡਰਾਈਵਰੀ ਬਾਰੇ ਜਾਣਕਾਰੀ ਹਾਸਲ ਕਰਨ ਲੱਗੀ। ਸੌਮਿਆ ਉਥੇ ਮਲਿਆਲੀ ਐਸੋਸੀਏਸ਼ਨ ਨਾਲ ਸੰਪਰਕ ਕਰਕੇ ਟਰੱਕ ਡਰਾਇਵਰੀ ਬਾਰੇ ਜਾਣਨ ਲੱਗੀ।

ਉਹ ਕੇਰਲ ਦੀ ਪਹਿਲੀ ਲੜਕੀ ਹੈ, ਜੋ ਟਰੱਕ ਡਰਾਈਵਰ ਬਣੀ ਹੈ। ਹੁਣ ਤਕ ਇਸ ਖੇਤਰ ਵਿੱਚ ਪੰਜਾਬੀ ਮੁਟਿਆਰਾਂ ਹੀ ਆਈਆਂ ਸਨ। ਸੌਮਿਆ ਲੰਬੇ ਰੂਟ ਤੇ ਵੀ ਟਰੱਕ ਲੈ ਕੇ ਜਾਂਦੀ ਹੈ। ਲੰਬੇ ਰੂਟ ਤੇ 2 ਡਰਾਈਵਰਾਂ ਦੀ ਟੀਮ ਹੁੰਦੀ ਹੈ ਜੋ ਵਾਰੀ ਵਾਰੀ ਟਰੱਕ ਚਲਾਉਂਦੇ ਹਨ। ਇੱਕ ਡਰਾਈਵਰ ਨੂੰ 13 ਘੰਟੇ ਡਰਾਇਵਰੀ ਕਰਨ ਤੋਂ ਬਾਅਦ 11 ਘੰਟੇ ਆਰਾਮ ਕਰਨ ਲਈ ਮਿਲ ਜਾਂਦੇ ਹਨ। ਸੌਮਿਆ ਆਪਣੇ ਮਾਤਾ ਪਿਤਾ ਦੀ ਇਕਲੌਤੀ ਸੰਤਾਨ ਹੈ।

ਉਸ ਦੇ ਪਿਤਾ ਭਾਰਤੀ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਦੀ ਕੰਟੀਨ ਵਿੱਚ ਨੌਕਰੀ ਕਰਦੇ ਹਨ। ਸੌਮਿਆ ਨੇ ਸਾਬਤ ਕਰ ਦਿੱਤਾ ਹੈ ਕਿ ਮੁੰਡਿਆਂ ਅਤੇ ਕੁੜੀਆਂ ਵਿੱਚ ਕੋਈ ਫ਼ਰਕ ਨਹੀਂ ਹੈ। ਕੁੜੀਆਂ ਹਰ ਕੰਮ ਕਰਨ ਦੇ ਸਮਰੱਥ ਹਨ। ਸੌਮਿਆ ਨੇ ਮਨ ਬਣਾ ਲਿਆ ਕਿ ਟਰੱਕ ਡਰਾਈਵਰੀ ਕਰਕੇ ਮਾਤਾ ਪਿਤਾ ਦੀ ਮਾਲੀ ਸਹਾਇਤਾ ਕਰਨੀ ਹੈ।

Leave a Reply

Your email address will not be published. Required fields are marked *