ਕਾਰ ਨੇ ਉਡਾਕੇ ਮਾਰੀ ਸਕੂਟਰੀ ਤੇ ਸਵਾਰ ਕੁੜੀ, ਚੂੜੇ ਵਾਲੀ ਵਿੱਚ ਸੜਕ ਦੇ ਮਾਰੇ ਚੀਕਾਂ, ਸਾਰੇ ਹੋਏ ਇਕੱਠੇ

ਅੱਜ ਕੱਲ੍ਹ ਲੋਕਾਂ ਨੂੰ ਬਹੁਤ ਕਾਹਲ਼ੀ ਹੈ। ਸਮਾਂ ਕਿਸੇ ਕੋਲ ਵੀ ਨਹੀਂ। ਹਰ ਕੋਈ ਇੱਕ ਦੂਜੇ ਤੋਂ ਅੱਗੇ ਲੰਘਣਾ ਚਾਹੁੰਦਾ ਹੈ। ਕਈ ਤਾਂ ਲਾਲਬੱਤੀ ਦੀ ਵੀ ਪ੍ਰਵਾਹ ਨਹੀਂ ਕਰਦੇ। ਇਸ ਕਾਹਲ਼ੀ ਵਿਚ ਅੱਗਾ ਦੌੜ ਪਿੱਛਾ ਚੌੜ ਵਾਲੀ ਗੱਲ ਹੋ ਜਾਂਦੀ ਹੈ। ਆਦਮੀ ਜਾਂ ਤਾਂ ਆਪਣਾ ਨੁਕਸਾਨ ਕਰਾ ਬੈਠਦਾ ਹੈ ਜਾਂ ਦੂਜੇ ਦਾ ਕਰ ਦਿੰਦਾ ਹੈ। ਇਨਸਾਨੀ ਜ਼ਿੰਦਗੀ ਬਹੁਤ ਕੀਮਤੀ ਹੈ। ਇਸ ਨੂੰ ਸੁਰੱਖਿਅਤ ਰੱਖਣਾ ਸਾਡਾ ਫਰਜ਼ ਹੈ। ਗੁਰੂ ਕੀ ਨਗਰੀ ਅੰਮ੍ਰਿਤਸਰ ਤੋਂ ਇਕ ਹੀ ਚੌਕ ਵਿਚ ਇਕ ਘੰਟੇ ਦੇ ਅੰਦਰ 2 ਹਾਦਸੇ ਹੋਣ ਦੀ ਜਾਣਕਾਰੀ ਹਾਸਲ ਹੋਈ ਹੈ।

ਸੀ.ਸੀ.ਟੀ.ਵੀ ਲੱਗੇ ਹੋਣ ਕਾਰਨ ਇਹ ਘਟਨਾਵਾਂ ਰਿਕਾਰਡ ਹੋ ਗਈਆਂ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਇਕ ਮਾਮਲੇ ਵਿਚ ਇਕ ਆਟੋ ਚਾਲਕ ਨੇ ਚੌਕ ਵਿੱਚ ਲਾਲਬੱਤੀ ਵੱਲ ਧਿਆਨ ਨਹੀਂ ਦਿੱਤਾ। ਦੂਜੇ ਪਾਸੇ ਤੋਂ ਹਰੀ ਬੱਤੀ ਵਿੱਚ ਆ ਰਹੇ ਬਜ਼ੁਰਗ ਸਕੂਟਰ ਸਵਾਰਾਂ ਨੂੰ ਆਟੋ ਨੇ ਆਪਣੀ ਲਪੇਟ ਵਿੱਚ ਲੈ ਲਿਆ। ਇਸ ਕਾਰਨ ਇਕ ਬਜ਼ੁਰਗ ਵਿਅਕਤੀ ਨੂੰ ਸੱਟ ਲੱਗ ਗਈ। ਉਸ ਨੂੰ ਆਟੋ ਵਿਚ ਹਸਪਤਾਲ ਲਿਜਾਇਆ ਗਿਆ ਹੈ।

ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਦੂਸਰੇ ਮਾਮਲੇ ਵਿਚ ਐਕਟਿਵਾ ਸਵਾਰ ਇਕ ਲਡ਼ਕੀ ਨੂੰ ਸੱਟ ਲੱਗੀ ਹੈ। ਇਹ ਲੜਕੀ ਹਰਾ ਸਿਗਨਲ ਹੋਣ ਤੇ ਜਾ ਰਹੀ ਸੀ। ਦੂਜੇ ਪਾਸੇ ਤੋਂ ਰੈੱਡ ਲਾਈਟ ਦੀ ਉਲੰਘਣਾ ਕਰਕੇ ਇਕ ਕਾਰ ਵਾਲਾ ਆਇਆ। ਜਿਸ ਕਰਕੇ ਲੜਕੀ ਦੀ ਐਕਟਿਵਾ ਕਾਰ ਨਾਲ ਟਕਰਾ ਗਈ। ਲੜਕੀ ਡਿੱਗ ਪਈ ਅਤੇ ਉਸ ਦੇ ਹੱਥ ਉੱਤੇ ਸੱਟ ਲੱਗੀ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਤਾਂ ਡਾਕਟਰੀ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਸੱਟ ਕਿੰਨੀ ਹੈ?

ਲੜਕੀ ਨੂੰ ਹਸਪਤਾਲ ਲਿਜਾਇਆ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕ ਰੈੱਡ ਲਾਈਟ ਦੀ ਵੀ ਪ੍ਰਵਾਹ ਨਹੀਂ ਕਰਦੇ। ਹਾਲਾਂਕਿ ਉਹ ਚੌਕ ਵਿੱਚ ਖੜ੍ਹੇ ਹਨ। ਇਸ ਦੇ ਬਾਵਜੂਦ ਵੀ ਲੋਕ ਲਾਲ ਬੱਤੀ ਦੀ ਉਲੰਘਣਾ ਕਰ ਜਾਂਦੇ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਇਕ ਘੰਟੇ ਦੌਰਾਨ 2 ਹਾਦਸੇ ਵਾਪਰ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇੱਥੇ ਸੀ.ਸੀ.ਟੀ.ਵੀ ਲੱਗੇ ਹਨ ਅਤੇ ਦੋਵੇਂ ਘਟਨਾਵਾਂ ਸੀ.ਸੀ.ਟੀ.ਵੀ ਵਿੱਚ ਕੈਦ ਹੋ ਗਈਆਂ ਹਨ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *