ਗਰੀਬ ਰਿਕਸ਼ੇ ਵਾਲੇ ਨੇ ਕੀਤਾ ਸੀ ਅਜਿਹਾ ਕੰਮ, ਬਜ਼ੁਰਗ ਔਰਤ ਨੇ ਕਰ ਦਿੱਤਾ ਮਾਲਾਮਾਲ

ਮਿਹਨਤ ਨੂੰ ਫਲ ਜ਼ਰੂਰ ਲੱਗਦਾ ਹੈ। ਜੇਕਰ ਕੋਈ ਵਿਅਕਤੀ ਲਗਨ ਨਾਲ ਆਪਣਾ ਕੰਮ ਕਰਦਾ ਰਹੇ ਤਾਂ ਉਸ ਨੂੰ ਕਿਤੇ ਜ਼ਿਆਦਾ ਮਿਹਨਤਾਨਾ ਮਿਲ ਜਾਂਦਾ ਹੈ। ਇਸ ਤਰ੍ਹਾਂ ਵੀ ਕਿਹਾ ਜਾ ਸਕਦਾ ਹੈ ਕਿ ਰੱਬ ਜਦੋਂ ਦਿੰਦਾ ਹੈ ਤਾਂ ਛੱਪਰ ਫਾੜ ਕੇ ਦਿੰਦਾ ਹੈ। ਪਤਾ ਨਹੀਂ ਕਦੋਂ ਇਨਸਾਨ ਦੀ ਕਿਸਮਤ ਚਮਕ ਜਾਵੇ? ਕਿਸਮਤ ਇਨਸਾਨ ਨੂੰ ਫਰਸ਼ ਤੋਂ ਅਰਸ਼ ਉੱਤੇ ਵੀ ਲੈ ਜਾਂਦੀ ਹੈ। ਤਾਂ ਹੀ ਤਾਂ ਕਹਿੰਦੇ ਹਨ ਰੱਬ ਦੇ ਘਰ ਦੇਰ ਹੈ ਹਨੇਰ ਨਹੀਂ।

ਉੜੀਸਾ ਦੇ ਇਕ ਰਿਕਸ਼ਾ ਚਾਲਕ ਬੁੱਧਾ ਤੇ ਜਦੋਂ ਕਿਸਮਤ ਮਿਹਰਬਾਨ ਹੋਈ ਤਾਂ ਉਸ ਨੂੰ ਕਰੋੜਪਤੀ ਬਣਾ ਦਿੱਤਾ। ਬੁੱਧਾ ਨੇ ਤਾਂ ਇਹ ਕਦੇ ਸੋਚਿਆ ਵੀ ਨਹੀਂ ਹੋਵੇਗਾ। 63 ਸਾਲਾ ਇਕ ਔਰਤ ਮਿਨਾਤੀ ਪਟਨਾਇਕ ਨੇ ਆਪਣੀ ਕਰੋੜਾਂ ਰੁਪਏ ਦੀ ਜਾਇਦਾਦ ਦੀ ਵਸੀਅਤ ਬੁੱਧਾ ਦੇ ਨਾਮ ਲਿਖ ਦਿੱਤੀ ਹੈ। ਉਹ ਬੁੱਧਾ ਦੀ ਸੇਵਾ ਤੋਂ ਪ੍ਰਭਾਵਤ ਹੋਈ ਹੈ। ਮਿਨਾਤੀ ਪਟਨਾਇਕ ਦੇ ਦੱਸਣ ਮੁਤਾਬਕ ਜਦੋਂ ਉਸ ਦਾ ਪਤੀ ਅੱਖਾਂ ਮੀਟ ਗਿਆ ਤਾਂ ਉਨ੍ਹਾ ਦਾ ਕੋਈ ਸਹਾਰਾ ਨਾ ਰਿਹਾ।

ਉਨ੍ਹਾਂ ਦੇ ਕਿਸੇ ਸਕੇ ਸਬੰਧੀ ਨੇ ਉਨ੍ਹਾ ਨੂੰ ਇਹ ਵੀ ਨਹੀਂ ਪੁੱਛਿਆ ਕਿ ਉਨ੍ਹਾਂ ਨੇ ਖਾਣਾ ਖਾ ਲਿਆ ਹੈ ਜਾਂ ਨਹੀਂ? ਅਜਿਹੇ ਸਮੇਂ ਵਿੱਚ ਬੁੱਧਾ ਨੇ ਉਨ੍ਹਾਂ ਦੀ ਬਹੁਤ ਮਦਦ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਬੁੱਧਾ ਹੀ ਉਨ੍ਹਾਂ ਦੀ ਧੀ ਨੂੰ ਸਕੂਲ ਛੱਡ ਕੇ ਆਉਂਦਾ ਸੀ। ਇਸ ਤੋਂ ਬਾਅਦ ਉਹ ਹੀ ਕਾਲਜ ਛੱਡਦਾ ਲਿਆਉਂਦਾ ਰਿਹਾ। ਜਿਸ ਕਰਕੇ ਉਨ੍ਹਾਂ ਨੇ ਸੋਚਿਆ ਹੈ, ਕਿਉਂ ਨਾ ਉਹ ਆਪਣੀ ਜਾਇਦਾਦ ਦੀ ਵਸੀਅਤ ਬੁੱਧਾ ਦੇ ਨਾਮ ਕਰ ਦੇਣ।

ਉਨ੍ਹਾਂ ਨੇ ਆਪਣੀ ਜਾਇਦਾਦ ਦੀ ਵਸੀਅਤ ਬੁੱਧਾ ਦੇ ਨਾਮ ਲਿਖ ਦਿੱਤੀ ਹੈ। ਮਿਨਾਤੀ ਪਟਨਾਇਕ ਦੇ ਦੱਸਣ ਮੁਤਾਬਕ ਉਨ੍ਹਾਂ ਤੋਂ ਬਾਅਦ ਉਨ੍ਹਾਂ ਦੀ ਜਾਇਦਾਦ ਦਾ ਮਾਲਕ ਬੁੱਧਾ ਹੋਵੇਗਾ। ਉਨ੍ਹਾਂ ਦੇ ਆਪਣੇ ਰਿਸ਼ਤੇਦਾਰਾਂ ਕੋਲ ਤਾਂ ਬਹੁਤ ਸਾਰੀ ਜਾਇਦਾਦ ਹੈ। ਇਸ ਲਈ ਉਨ੍ਹਾਂ ਨੇ ਆਪਣੀ ਜਾਇਦਾਦ ਆਪਣੇ ਤੋਂ ਬਾਅਦ ਬੁੱਧਾ ਦੇ ਨਾਮ ਕਰਨ ਦਾ ਫ਼ੈਸਲਾ ਕਰ ਲਿਆ ਹੈ। ਇਸ ਸਬੰਧੀ ਉਨ੍ਹਾਂ ਨੇ ਵਸੀਅਤ ਕਰ ਦਿੱਤੀ ਹੈ।

Leave a Reply

Your email address will not be published. Required fields are marked *