ਗੁਰਦਵਾਰਾ ਸਾਹਿਬ ਤੋਂ ਮੱਥਾ ਟੇਕ ਕੇ ਆ ਰਹੀ ਸੀ ਔਰਤ, 2 ਮੋਟਰਸਾਇਕਲ ਵਾਲਿਆਂ ਨੇ ਕੀਤਾ ਸ਼ਰਮਨਾਕ ਕਾਰਾ

ਔਰਤਾਂ ਦੀਆਂ ਚੇਨੀਆਂ ਅਤੇ ਬਾਲ਼ੀਆਂ ਝਪਟ ਲੈਣ ਦੀਆਂ ਘਟਨਾਵਾਂ ਵਧਦੀਆਂ ਹੀ ਜਾ ਰਹੀਆਂ ਹਨ। ਇਸ ਕੰਮ ਨੂੰ ਅੰਜਾਮ ਦੇਣ ਵਾਲੇ ਅਨਸਰ ਹਰ ਸਮੇਂ ਆਪਣੇ ਸ਼ਿਕਾਰ ਦੀ ਤਲਾਸ਼ ਵਿੱਚ ਰਹਿੰਦੇ ਹਨ ਅਤੇ ਮੌਕਾ ਮਿਲਦੇ ਹੀ ਕਾਰਵਾਈ ਨੂੰ ਅੰਜਾਮ ਦੇ ਕੇ ਦੌੜ ਜਾਂਦੇ ਹਨ। ਜਲੰਧਰ ਦੇ ਬੂਟ ਇਨਕਲੇਵ ਵਿੱਚ 2 ਨੌਜਵਾਨਾਂ ਨੇ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਆ ਰਹੀ 68 ਸਾਲਾ ਬਜ਼ੁਰਗ ਔਰਤ ਦੇ ਕੰਨ ਵਿੱਚੋਂ ਇੱਕ ਬਾਲ਼ੀ ਉਤਾਰ ਲਈ ਅਤੇ ਦੌੜ ਗਏ।

ਪੁਲਿਸ ਇਨ੍ਹਾ ਦੀ ਭਾਲ ਕਰ ਰਹੀ ਹੈ। ਇਸ ਬਜ਼ੁਰਗ ਔਰਤ ਦੇ ਪੁੱਤਰ ਮਨਦੀਪ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਮਾਤਾ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਪੈਦਲ ਹੀ ਵਾਪਸ ਆ ਰਹੇ ਸਨ। ਜਦੋਂ ਉਹ ਪ੍ਰੇਮ ਬੁੱਕ ਡਿਪੂ ਵਾਲਿਆਂ ਦੇ ਘਰ ਦੇ ਸਾਹਮਣੇ ਆਏ ਤਾਂ ਉਥੇ ਬਾਈਕ ਸਟਾਰਟ ਕਰਕੇ 2 ਨੌਜਵਾਨ ਖਡ਼੍ਹੇ ਸਨ। ਮਨਦੀਪ ਦੇ ਦੱਸਣ ਮੁਤਾਬਕ ਇੱਕ ਨੌਜਵਾਨ ਨੇ ਉਨ੍ਹਾਂ ਦੀ ਮਾਤਾ ਦੇ ਕੰਨ ਤੇ ਹਲਕਾ ਜਿਹਾ ਥੱਪੜ ਲਾਇਆ ਅਤੇ ਉਨ੍ਹਾਂ ਦੀ ਮਾਂ ਨੇ ਮਹਿਸੂਸ ਕੀਤਾ ਕਿ ਇਹ ਲੜਕਾ ਉਨ੍ਹਾਂ ਨੂੰ ਛੇੜ ਰਿਹਾ ਹੈ

ਪਰ ਜਦੋਂ ਉਨ੍ਹਾਂ ਦੀ ਮਾਤਾ ਨੇ ਆਪਣੇ ਕੰਨ ਤੇ ਹੱਥ ਲਾਇਆ ਤਾਂ ਪਤਾ ਲੱਗਾ ਉਨ੍ਹਾਂ ਦੇ ਕੰਨ ਦੀ ਸੋਨੇ ਦੀ ਇੱਕ ਬਾਲ਼ੀ ਗਾਇਬ ਸੀ। ਇਹ ਘਟਨਾ 5-30 ਵਜੇ ਦੀ ਹੈ ਅਤੇ 6 ਵਜੇ ਤਕ ਉਨ੍ਹਾਂ ਨੇ ਇਹ ਮਾਮਲਾ ਪੁਲੀਸ ਦੇ ਧਿਆਨ ਵਿੱਚ ਲਿਆ ਦਿੱਤਾ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ 2 ਔਰਤਾਂ ਬਸਤੀ ਪੀਰ ਦਾਸ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਗਈਆਂ ਸਨ। ਜਦੋਂ ਰਸਤੇ ਵਿੱਚ ਇੱਕ ਔਰਤ ਆ ਰਹੀ ਸੀ ਤਾਂ ਬਾਈਕ ਸਟਾਰਟ ਕਰ ਕੇ 2 ਨੌਜਵਾਨ ਖਡ਼੍ਹੇ ਸਨ।

ਇਨ੍ਹਾਂ ਵਿੱਚੋਂ ਇੱਕ ਨੌਜਵਾਨ ਨੇ ਔਰਤ ਦੇ ਕੰਨ ਤੇ ਹੱਥ ਲਗਾਇਆ। ਇਸ ਔਰਤ ਨੇ ਸੋਚਿਆ ਕਿ ਇਸ ਨੌਜਵਾਨ ਨੇ ਉਨ੍ਹਾਂ ਨਾਲ ਛੇ ੜ ਖਾ ਨੀ ਕੀਤੀ ਹੈ ਪਰ ਬਾਅਦ ਵਿਚ ਔਰਤ ਨੂੰ ਪਤਾ ਲੱਗਾ ਕਿ ਉਸ ਦੇ ਕੰਨ ਵਿੱਚ ਪਾਈ ਹੋਈ ਸੋਨੇ ਦੀ ਬਾਲ਼ੀ ਨਹੀਂ ਹੈ। ਦੋਵੇਂ ਨੌਜਵਾਨ ਬਾਈਕ ਤੇ ਤੁਰੰਤ ਮੌਕੇ ਤੋਂ ਦੌੜ ਗਏ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਹ ਸੀ.ਸੀ.ਟੀ.ਵੀ ਕੈਮਰੇ ਚੈੱਕ ਕਰ ਰਹੇ ਹਨ। ਉਨ੍ਹਾਂ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਦੋ ਸ਼ੀ ਜਲਦੀ ਹੀ ਕਾਬੂ ਕਰ ਲਏ ਜਾਣਗੇ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *