ਮਾਮੇ ਭਾਣਜੇ ਨੇ ਕਰਤਾ ਵੱਡਾ ਕਾਂਡ, ਮਾਮੇ ਦੀ ਛਿੱਤਰਪਰੇਡ ਕਰਵਾਕੇ ਭੱਜਿਆ ਭਾਣਜਾ

100 ਦਿਨ ਚੋਰ ਦੇ ਅਤੇ ਇਕ ਦਿਨ ਸਾਧ ਦਾ। ਇਹ ਕਹਾਵਤ ਉਸ ਸਮੇਂ ਸੱਚੀ ਹੋ ਗਈ, ਜਦੋਂ ਲੁਧਿਆਣਾ ਦੇ ਕੈਲਾਸ਼ ਸਿਨੇਮਾ ਚੌਕ ਸਥਿਤ ਐਕਸਿਸ ਬੈਂਕ ਦੇ ਏਟੀਐਮ ਵਿਚੋਂ ਪੈਸੇ ਕਢਵਾਉਣ ਆਏ ਦੁਗਰੀ ਦੇ ਸੰਦੀਪ ਨਾਮ ਦੇ ਲੜਕੇ ਤੋਂ ਪੈਸੇ ਖੋਹਣ ਦੇ ਇਰਾਦੇ ਨਾਲ ਅਸ਼ਵਨੀ ਨਾਮ ਦੇ ਵਿਅਕਤੀ ਨੇ ਉਸ ਦੇ ਪੱਟ ਵਿੱਚ ਪ ਸ ਤੋ ਲ ਦਾ ਨਿਸ਼ਾਨਾ ਲਗਾ ਦਿੱਤਾ। ਅਸ਼ਵਨੀ ਨੂੰ ਕਾਬੂ ਕਰ ਲਿਆ ਗਿਆ ਹੈ ਜਦਕਿ ਮੋਟਰਸਾਈਕਲ ਲੈ ਕੇ ਬਾਹਰ ਖੜ੍ਹਾ ਉਸ ਦਾ ਭਾਣਜਾ ਗੌਰਵ ਮੌਕੇ ਤੋਂ ਦੌੜ ਗਿਆ।

ਸੰਦੀਪ ਕੋਈ ਪ੍ਰਾਈਵੇਟ ਨੌਕਰੀ ਕਰਦਾ ਹੈ ਅਤੇ ਏ.ਟੀ.ਐਮ ਤੋਂ ਸਿਰਫ ਇੱਕ ਹਜ਼ਾਰ ਰੁਪਏ ਕਢਵਾਉਣ ਲਈ ਆਇਆ ਸੀ। ਸੀਨੀਅਰ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਸ਼ਾਮ 6-30 ਵਜੇ ਸੰਦੀਪ ਨਾਮ ਦਾ ਨੌਜਵਾਨ ਕੈਲਾਸ਼ ਸਿਨੇਮਾ ਚੌਕ ਨੇੜੇ ਕਿਸੇ ਪ੍ਰਾਈਵੇਟ ਬੈਂਕ ਦੇ ਏ.ਟੀ.ਐਮ ਚੋਂ ਰਕਮ ਕਢਵਾਉਣ ਲਈ ਆਇਆ ਸੀ। ਅਸ਼ਵਨੀ ਨਾਮ ਦੇ ਵਿਅਕਤੀ ਨੇ ਉਸ ਤੇ ਦੇਸੀ ਪ ਸ ਤੋ ਲ ਨਾਲ ਨਿਸ਼ਾਨਾ ਲਗਾ ਦਿੱਤਾ। ਜਿਸ ਤੋਂ ਬਾਅਦ ਰੌਲਾ ਪੈ ਗਿਆ ਅਤੇ ਲੋਕ ਇਕੱਠੇ ਹੋ ਗਏ।

ਸੀਨੀਅਰ ਪੁਲਿਸ ਅਫ਼ਸਰ ਦੇ ਦੱਸਣ ਮੁਤਾਬਕ ਪੁਲਿਸ ਸਟੇਸ਼ਨ ਵੀ ਘਟਨਾ ਸਥਾਨ ਦੇ ਬਿਲਕੁਲ ਨੇੜੇ ਹੀ ਹੈ। ਜਿਸ ਕਰਕੇ ਪੁਲੀਸ ਵੀ ਉੱਥੇ ਤੁਰੰਤ ਪਹੁੰਚ ਗਈ ਅਤੇ ਲੋਕਾਂ ਦੀ ਸਹਾਇਤਾ ਨਾਲ ਪੁਲਿਸ ਨੇ ਅਸ਼ਵਨੀ ਨੂੰ ਫੜ ਲਿਆ। ਬਾਹਰ ਖਡ਼੍ਹਾ ਅਸ਼ਵਨੀ ਦਾ ਸਾਥੀ ਗੌਰਵ ਮੋਟਰਸਾਈਕਲ ਲੈ ਕੇ ਮੌਕੇ ਤੋਂ ਦੌੜ ਗਿਆ ਹੈ। ਇਹ ਦੋਵੇਂ ਹੀ ਜੱਸੀਆਂ ਪਿੰਡ ਵਿਚ ਕਿਰਾਏ ਦੇ ਮਕਾਨ ਵਿਚ ਰਹਿੰਦੇ ਹਨ। ਸੀਨੀਅਰ ਪੁਲਿਸ ਅਫਸਰ ਦਾ ਕਹਿਣਾ ਹੈ ਕਿ ਸੰਦੀਪ ਨੂੰ ਹਸਪਤਾਲ ਵਿੱਚ ਲਿਜਾਇਆ ਗਿਆ ਹੈ।

ਉਸ ਦੀ ਹਾਲਤ ਠੀਕ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਜਾਣਕਾਰੀ ਹਾਸਲ ਹੋਈ ਹੈ ਕਿ ਬਾਅਦ ਵਿੱਚ ਪੁਲਿਸ ਨੇ ਹਿੰਮਤ ਕਰਕੇ ਗੌਰਵ ਨੂੰ ਵੀ ਕਾਬੂ ਕਰ ਲਿਆ ਹੈ। ਹੁਣ ਪੁਲਿਸ ਪਤਾ ਲਗਾ ਰਹੀ ਹੈ ਕਿ ਇਨ੍ਹਾਂ ਨੇ ਹੁਣ ਤੱਕ ਕੀ-ਕੀ ਕਰਤੂਤਾਂ ਕੀਤੀਆਂ ਹਨ? ਇਹ ਵੀ ਪਤਾ ਲੱਗਾ ਹੈ ਕਿ ਅਸ਼ਵਨੀ ਦਾ ਗੌਰਵ ਭਾਣਜਾ ਲੱਗਦਾ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *