ਸਕੂਲੀ ਬੱਚਿਆਂ ਦੇ ਆਟੋ ਨਾਲ ਵਾਪਰਿਆ ਭਾਣਾ, ਬੱਚਿਆਂ ਨੂੰ ਛੱਡਣ ਜਾਂਦਾ ਆਟੋ ਆਇਆ ਟਰਾਲੀ ਹੇਠਾਂ

ਫਿਰੋਜ਼ਪੁਰ ਵਿਖੇ ਵਾਪਰੇ ਇਸ ਹਾਦਸੇ ਦੀ ਖਬਰ ਸੁਣ ਕੇ ਇੱਕ ਵਾਰ ਤਾਂ ਪੂਰੇ ਇਲਾਕੇ ਵਿਚ ਤਰਥੱਲੀ ਮਚ ਗਈ। ਇੱਥੇ ਇਕ ਟਰੈਕਟਰ ਟਰਾਲੀ ਨੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਲਿਜਾ ਰਹੇ ਇੱਕ ਆਟੋ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਆਟੋ ਵਿੱਚ 7-8 ਵਿਦਿਆਰਥੀ ਸਵਾਰ ਸਨ। ਇਹ ਸਾਰੇ ਹੀ ਸੁਰੱਖਿਅਤ ਹਨ। ਆਟੋ ਚਾਲਕ ਦੇ ਸੱ-ਟਾਂ ਲੱਗੀਆਂ ਹਨ ਅਤੇ ਆਟੋ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਆਟੋ ਚਾਲਕ ਸੰਨੀ ਨੇ ਦੱਸਿਆ ਹੈ ਕਿ

ਉਹ ਬੱਚਿਆਂ ਨੂੰ ਬਿਠਾ ਕੇ ਸਕੂਲ ਲੈ ਕੇ ਜਾ ਰਿਹਾ ਸੀ। ਤੇਜ਼ ਰਫਤਾਰ ਟਰੈਕਟਰ ਟਰਾਲੀ ਨੇ ਕੱ-ਟ ਮਾਰ ਦਿੱਤਾ। ਜਿਸ ਨਾਲ ਹਾਦਸਾ ਵਾਪਰ ਗਿਆ। ਆਟੋ ਚਾਲਕ ਦੇ ਦੱਸਣ ਮੁਤਾਬਕ ਬੱਚੇ ਠੀਕ ਠਾਕ ਹਨ। ਉਨ੍ਹਾਂ ਦੇ ਆਪਣੇ ਸੱ-ਟਾਂ ਲੱਗੀਆਂ ਹਨ। ਉਨ੍ਹਾਂ ਦਾ ਆਟੋ ਬੁਰੀ ਤਰ੍ਹਾਂ ਚਿੱਬਾ ਹੋ ਗਿਆ ਹੈ। ਉਨ੍ਹਾਂ ਦੇ ਆਟੋ ਵਿੱਚ 8-9 ਬੱਚੇ ਸਨ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਕਿਸੇ ਵੀ ਬੱਚੇ ਨੂੰ ਕੋਈ ਸੱ-ਟ ਨਹੀਂ ਲੱਗੀ। ਆਟੋ ਦਾ ਨੁ-ਕ-ਸਾ-ਨ ਹੋਇਆ ਹੈ।

ਉਹ ਜਾਂਚ ਕਰ ਰਹੇ ਹਨ। ਜਿਸ ਦੀ ਗ-ਲ-ਤੀ ਹੋਈ, ਉਸ ਤੇ ਕਾਰਵਾਈ ਕੀਤੀ ਜਾਵੇਗੀ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਆਟੋ ਵਿੱਚ ਸਰਕਾਰੀ ਸਕੂਲ ਦੇ 7-8 ਬੱਚੇ ਸਵਾਰ ਸਨ। ਜ਼ੀਰਾ ਗੇਟ ਵੱਲੋਂ ਟਰਾਲੀ ਆ ਰਹੀ ਸੀ ਅਤੇ ਊਧਮ ਸਿੰਘ ਚੌਕ ਵੱਲੋਂ ਬੱਸ ਆ ਗਈ। ਇਨ੍ਹਾਂ ਦੇ ਵਿਚਕਾਰ ਆਟੋ ਆ ਗਿਆ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਸੁਣਨ ਵਿੱਚ ਆਇਆ ਹੈ, ਉਸ ਸਮੇਂ ਆਟੋ ਵਾਲਾ ਕਰਾਸ ਕਰ ਰਿਹਾ ਸੀ। ਇਸ ਦੌਰਾਨ ਹਾਦਸਾ ਵਾਪਰ ਗਿਆ।

ਉਨ੍ਹਾਂ ਦਾ ਕਹਿਣਾ ਹੈ ਕਿ ਤਿੰਨੇ ਧਿਰਾਂ ਦੇ ਬਿਆਨ ਦਰਜ ਕਰਕੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਹਾਦਸੇ ਤੋਂ ਬਾਅਦ ਹਰ ਕਿਸੇ ਦੇ ਮਨ ਨੂੰ ਇਸ ਗੱਲ ਦੀ ਤਸੱਲੀ ਹੈ ਕਿ ਆਟੋ ਵਿੱਚ ਸਵਾਰ ਸਕੂਲ ਦੇ ਬੱਚਿਆਂ ਦੀ ਜਾਨ ਬਚ ਗਈ ਹੈ। ਹੋਰ ਵੀ ਕਿਸੇ ਜਾ-ਨੀ ਨੁਕਸਾਨ ਤੋਂ ਬਚਾਅ ਹੀ ਰਿਹਾ ਹੈ। ਵੱਡੀ ਗਿਣਤੀ ਵਿਚ ਸੜਕ ਤੇ ਹਾਦਸੇ ਹੋਣ ਦੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ। ਸਾਨੂੰ ਸਾਵਧਾਨੀ ਨਾਲ ਵਾਹਨ ਚਲਾਉਣੇ ਚਾਹੀਦੇ ਹਨ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *