ਆਲੀਸ਼ਾਨ ਕੋਠੀ ਚ ਮਿਲੀ 2 ਨੌਕਰਾਣੀਆਂ ਦੀ ਲਾਸ਼, ਕੀ ਹੋਇਆ ਸੀ ਉਸ ਰਾਤ ਵੀਡੀਓ ਆਈ ਸਾਹਮਣੇ

ਸਾਡੇ ਸਮਾਜ ਵਿੱਚ ਕੁਝ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ। ਜਿਨ੍ਹਾਂ ਬਾਰੇ ਜਲਦੀ ਜਲਦੀ ਪੁਲਿਸ ਦੇ ਵੀ ਕੁਝ ਪੱਲੇ ਨਹੀਂ ਪੈਂਦਾ। ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਬੜੀ ਸਫ਼ਾਈ ਨਾਲ ਇਹ ਕੰਮ ਕਰਦੇ ਹਨ ਤਾਂ ਕਿ ਕੋਈ ਸਬੂਤ ਪਿੱਛੇ ਨਾ ਰਹੇ। ਦਿੱਲੀ ਦੇ ਜੰਗਪੁਰਾ ਐਕਸਟੈਂਸ਼ਨ ਦੀ ਇਕ ਕੋਠੀ ਵਿਚੋਂ 2 ਔਰਤਾਂ ਦੀਆਂ ਮ੍ਰਿਤਕ ਦੇਹਾਂ ਮਿਲੀਆਂ ਹਨ। ਇਹ ਦੋਵੇਂ ਹੀ ਪੱਛਮੀ ਬੰਗਾਲ ਦੀਆਂ ਰਹਿਣ ਵਾਲੀਆਂ ਹਨ। ਇਨ੍ਹਾਂ ਦੇ ਨਾਮ ਸੁਜਾਲਾ ਅਤੇ ਮੀਨਾ ਦੱਸੇ ਜਾ ਰਹੇ ਹਨ।

ਮਿਲੀ ਜਾਣਕਾਰੀ ਮੁਤਾਬਕ ਇਸ ਕੋਠੀ ਦੀ ਦੂਸਰੀ ਮੰਜ਼ਿਲ ਵਿੱਚੋਂ ਇਨ੍ਹਾਂ ਔਰਤਾਂ ਦੀਆਂ ਮ੍ਰਿਤਕ ਦੇਹਾਂ ਮਿਲੀਆਂ ਹਨ। ਇਸ ਕੋਠੀ ਵਿੱਚ 3 ਬਜ਼ੁਰਗ ਰਹਿੰਦੇ ਹਨ ਪਰ ਇਸ ਘਟਨਾ ਬਾਰੇ ਕਿਸੇ ਨੂੰ ਵੀ ਕੋਈ ਪਤਾ ਨਹੀਂ। ਇਨ੍ਹਾਂ ਔਰਤਾਂ ਦੇ ਸਰੀਰ ਉੱਤੇ ਕੋਈ ਸੱਟ ਦਾ ਨਿਸ਼ਾਨ ਵੀ ਨਜ਼ਰ ਨਹੀਂ ਆ ਰਿਹਾ। ਇਨ੍ਹਾ ਦੀਆਂ ਮ੍ਰਿਤਕ ਦੇਹਾਂ ਪੋ ਸ ਟ ਮਾ ਰ ਟ ਮ ਲਈ ਹਸਪਤਾਲ ਭੇਜੀਆਂ ਗਈਆਂ ਹਨ। ਪੋ ਸ ਟ ਮਾ ਰ ਟ ਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਇਨ੍ਹਾਂ ਦੀ ਜਾਨ ਜਾਣ ਬਾਰੇ ਕੁਝ ਪਤਾ ਲੱਗ ਸਕੇਗਾ।

ਮਕਾਨ ਮਾਲਕਣ ਦੀ ਲੜਕੀ ਦਾ ਕਹਿਣਾ ਹੈ ਕਿ ਉਹ ਤਾਂ ਇੱਕ ਦਿਨ ਪਹਿਲਾਂ ਹੀ ਦਿੱਲੀ ਆਈ ਹੈ। ਇਸ ਲਈ ਉਹ ਇਸ ਮਾਮਲੇ ਬਾਰੇ ਕੁਝ ਨਹੀਂ ਜਾਣਦੀ। ਸੁਜਾਲਾ ਦੇ ਪਤੀ ਨੇ ਦੱਸਿਆ ਹੈ ਕਿ ਉਸ ਦੀ ਆਪਣੀ ਪਤਨੀ ਨਾਲ ਹਰ ਰੋਜ਼ ਗੱਲਬਾਤ ਹੁੰਦੀ ਸੀ। ਜਿਹੜੀ ਕਿ ਇਸ ਕੋਠੀ ਵਿੱਚ ਨਰਸ ਦੇ ਤੌਰ ਤੇ ਕੰਮ ਕਰਦੀ ਸੀ। ਇਕ ਦਿਨ ਪਹਿਲਾਂ ਉਨ੍ਹਾਂ ਦੀ ਕੋਈ ਆਪਸ ਵਿੱਚ ਗੱਲਬਾਤ ਨਹੀਂ ਹੋਈ ਅਤੇ ਪੁਲਿਸ ਨੇ ਫੋਨ ਕਰ ਕੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦੀ ਪਤਨੀ ਇਸ ਦੁਨੀਆ ਵਿਚ ਨਹੀਂ ਰਹੀ।

ਪੁਲਿਸ ਨੇ ਨੇਡ਼ੇ ਤੇਡ਼ੇ ਦੇ ਸੀ.ਸੀ.ਟੀ.ਵੀ ਚੈੱਕ ਕਰਕੇ ਪਤਾ ਲਗਾਇਆ ਹੈ ਕਿ ਕੋਠੀ ਵਿੱਚ 5 ਨੌਜਵਾਨ ਦਾਖਲ ਹੁੰਦੇ ਦਿਖਾਈ ਦਿੰਦੇ ਹਨ। ਇਨ੍ਹਾਂ ਨੌਜਵਾਨਾਂ ਦੇ ਚਿਹਰੇ ਢਕੇ ਹੋਏ ਹਨ। ਜਿਸ ਕਰਕੇ ਕੋਈ ਪਛਾਣ ਨਹੀਂ ਹੋ ਰਹੀ। ਘਟਨਾ ਤੋਂ ਬਾਅਦ ਇਹ ਦੋਸ਼ੀ ਕੋਠੀ ਵਿੱਚੋਂ ਕੈਮਰੇ ਤੋੜ ਗਏ ਹਨ ਅਤੇ ਜਾਣ ਲੱਗੇ ਡੀ.ਵੀ.ਆਰ ਵੀ ਨਾਲ ਹੀ ਲੈ ਗਏ ਹਨ। ਪੁਲਿਸ ਦੋਸ਼ੀਆਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ। ਹੇਠਾਂ ਦੇਖੋ ਵਾਇਰਲ ਵੀਡੀਓ

Leave a Reply

Your email address will not be published. Required fields are marked *