ਪੰਜਾਬ ਦੇ ਇਸ ਜਿਲ੍ਹੇ ਚ ਮਚੀ ਵੱਡੀ ਤਬਾਹੀ, ਦੇਖਦੇ ਹੀ ਦੇਖਦੇ ਸਭ ਕੁਝ ਹੋ ਗਿਆ ਖਤਮ

ਤਰਨਤਾਰਨ ਬਜ਼ਾਰ ਵਿਚ ਉਸ ਸਮੇਂ ਭਾਜੜ ਪੈ ਗਈ। ਜਦੋਂ ਇਥੋਂ ਦੇ ਇਕ ਕਰਿਆਨਾ ਸਟੋਰ ਵਿਚ ਅੱਗ ਲੱਗ ਗਈ। ਅੱਗ ਦੀਆਂ ਉੱਚੀਆਂ ਉੱਚੀਆਂ ਲਾਟਾਂ ਦੇਖੀਆਂ ਗਈਆਂ। ਜਿਸ ਕਰਕੇ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚਿਆ। ਪੁਲਿਸ ਨੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਐਂਬੂਲੈਂਸ ਦਾ ਵੀ ਪ੍ਰਬੰਧ ਕੀਤਾ। ਖ਼ਾਲਸਾ ਡਿਪਾਰਟਮੈਂਟਲ ਸਟੋਰ ਦੇ ਮਾਲਕ ਦੇ ਦੱਸਣ ਮੁਤਾਬਕ ਉਨ੍ਹਾਂ ਨੂੰ ਸਵੇਰੇ ਪਹਿਰੇਦਾਰ ਨੇ ਦੱਸਿਆ ਕਿ ਸਟੋਰ ਵਿਚ ਅੱਗ ਲੱਗ ਗਈ ਹੈ।

ਉਹ ਤੁਰੰਤ ਦੁਕਾਨ ਤੇ ਪਹੁੰਚੇ। ਉਨ੍ਹਾਂ ਕੋਲ ਹੈਲਪ ਲਾਈਨ ਨੰਬਰ ਨਾ ਹੋਣ ਕਰਕੇ ਉਹ ਖ਼ੁਦ ਫਾਇਰ ਬ੍ਰਿਗੇਡ ਦੇ ਦਫਤਰ ਪਹੁੰਚੇ ਤੇ ਗੱਡੀ ਲਿਆਂਦੀ। ਉਨ੍ਹਾਂ ਦੇ ਖੁਦ ਜਾਣ ਕਰਕੇ ਗੱਡੀ ਆਉਣ ਨੂੰ ਵੀ ਸਮਾਂ ਲੱਗ ਗਿਆ। ਉਨ੍ਹਾਂ ਨੇ ਦੱਸਿਆ ਹੈ ਕਿ ਜਦੋਂ 20 ਫ਼ੀਸਦੀ ਅੱਗ ਬਾਕੀ ਬਚੀ ਸੀ ਤਾਂ ਗੱਡੀ ਦਾ ਪਾਣੀ ਮੁੱਕ ਗਿਆ। ਜਿਸ ਕਰਕੇ ਅੱਗ ਦੁਬਾਰਾ ਤੇਜ਼ੀ ਫੜ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਸਟੋਰ ਅੰਦਰ ਦੇਸੀ ਘਿਉ, ਰਿਫਾਈਂਡ, ਘਿਉ ਅਤੇ ਲੱਕੜ ਦਾ ਫਰਨੀਚਰ ਪਿਆ ਹੈ।

ਜਿਸ ਕਾਰਨ ਅੱਗ ਨੇ ਤੇਜ਼ੀ ਫੜ ਲਈ। ਉਨ੍ਹਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਤਰਨਤਾਰਨ ਵਿੱਚ ਫਾਇਰ ਬ੍ਰਿਗੇਡ ਦੀ ਇਕ ਹੀ ਗੱਡੀ ਹੈ। ਇਸ ਲਈ ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਤਰਨਤਾਰਨ ਲਈ 7-8 ਗੱਡੀਆਂ ਦਿੱਤੀਆਂ ਜਾਣ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਇਹ ਵੀ ਬੇਨਤੀ ਕੀਤੀ ਹੈ ਕਿ ਉਨ੍ਹਾਂ ਦੇ ਨੁਕਸਾਨ ਦੀ ਭਰਪਾਈ ਕੀਤੀ ਜਾਵੇ। ਮੌਕੇ ਤੇ ਪਹੁੰਚੇ ਮਹਿਲਾ ਪੁਲਿਸ ਅਧਿਕਾਰੀ ਨੇ ਦੱਸਿਆ ਹੈ

ਕਿ ਘਟਨਾ ਦਾ ਪਤਾ ਲੱਗਦੇ ਹੀ ਉਹ ਖ਼ਾਲਸਾ ਕਰਿਆਨਾ ਸਟੋਰ ਤੇ ਪਹੁੰਚ ਗਏ। ਸਾਰਾ ਪੁਲਿਸ ਪ੍ਰਸ਼ਾਸਨ ਇਸ ਪਾਸੇ ਲੱਗਾ ਹੋਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਤਰਨਤਾਰਨ ਵਿਚ ਇਕ ਹੀ ਗੱਡੀ ਹੋਣ ਕਰਕੇ ਉਨ੍ਹਾਂ ਨੇ ਅੰਮ੍ਰਿਤਸਰ ਸਿਟੀ ਅਤੇ ਪੱਟੀ ਤੋਂ ਵੀ ਗੱਡੀਆਂ ਮੰਗਵਾਈਆਂ ਹਨ। ਇਸ ਤੋਂ ਬਿਨਾਂ ਘਟਨਾ ਸਥਾਨ ਦੇ ਨੇਡ਼ੇ ਐਂ ਬੂ ਲੈਂ ਸ ਦਾ ਵੀ ਪ੍ਰਬੰਧ ਕੀਤਾ ਹੋਇਆ ਹੈ। ਉਨ੍ਹਾਂ ਦਾ ਧਿਆਨ ਇਸੇ ਮਸਲੇ ਤੇ ਕੇਂਦਰਿਤ ਹੈ। ਉਨ੍ਹਾਂ ਦੇ ਦੱਸਣ ਮੁਤਾਬਕ ਇਹ ਅੱਗ 2 ਘੰਟੇ ਤੋਂ ਲੱਗੀ ਹੋਈ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *