ਪੱਕੇ ਦੋਸਤ ਨੂੰ ਮਾਰਕੇ ਝਾੜੀਆਂ ਚ ਲੁਕੋਈ ਲਾਸ਼, ਪੱਥਰ ਮਾਰ ਮਾਰਕੇ ਫੇਹ ਦਿੱਤਾ ਸਿਰ

ਕਈ ਵਿਅਕਤੀ ਸੋਚਦੇ ਹਨ ਕਿ ਉਹ ਪੁਲੀਸ ਦੀਆਂ ਅੱਖਾਂ ਵਿੱਚ ਘੱਟਾ ਪਾ ਦੇਣਗੇ ਪਰ ਅਜਿਹਾ ਕਰਨਾ ਸੌਖਾ ਨਹੀਂ। ਹੁਸ਼ਿਆਰਪੁਰ ਪੁਲੀਸ ਨੇ ਪਿਛਲੇ ਦਿਨੀਂ ਭੰਗੀ ਚੋਅ ਵਿੱਚੋਂ ਮਿਲੀ ਆਰੀਅਨ ਨਾਮ ਦੇ ਲੜਕੇ ਦੀ ਮ੍ਰਿਤਕ ਦੇਹ ਦੇ ਮਾਮਲੇ ਵਿੱਚ ਜਾਂਚ ਕਰਦੇ ਹੋਏ ਇਸ ਲਈ ਜ਼ਿੰਮੇਵਾਰ 2 ਲੜਕਿਆਂ ਨੂੰ ਲੱਭ ਲਿਆ ਹੈ। ਇਹ ਦੋਵੇਂ ਉਸ ਦੇ ਦੋਸਤ ਹੀ ਸਨ। ਸੀਨੀਅਰ ਪੁਲਿਸ ਅਫ਼ਸਰ ਨੇ ਦੱਸਿਆ ਹੈ ਕਿ ਆਰੀਅਨ ਦੀ ਭਾਲ ਕਰਦੇ ਸਮੇਂ ਪੁਲਿਸ ਨੂੰ ਭੰਗੀ ਚੋਅ ਤੋਂ ਉਸ ਦੀ ਐਕਟਿਵਾ ਅਤੇ ਮ੍ਰਿਤਕ ਦੇਹ ਮਿਲੀ ਸੀ।

ਇਸ ਤੋਂ ਬਾਅਦ ਸੀਨੀਅਰ ਅਧਿਕਾਰੀ ਮਾਮਲੇ ਦੀ ਤਫਤੀਸ਼ ਵਿਚ ਜੁੱਟ ਗਏ। ਸੀਨੀਅਰ ਪੁਲਿਸ ਅਫ਼ਸਰ ਦੇ ਦੱਸਣ ਮੁਤਾਬਕ ਜਦੋਂ ਪੁਲਿਸ ਨੇ ਮ੍ਰਿਤਕ ਆਰੀਅਨ ਦੇ 2 ਦੋਸਤਾਂ ਮਨਮਿੰਦਰ ਸਿੰਘ ਅਤੇ ਦਲਬੀਰ ਸਿੰਘ ਤੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੇ ਮੰਨਿਆ ਕਿ ਉਹ ਦੋਵੇਂ ਦਲਵੀਰ ਦੀ ਅਡਮਿਸ਼ਨ ਦੇ ਸੰਬੰਧ ਵਿਚ ਗੌਰਮਿੰਟ ਕਾਲਜ ਗਏ ਸਨ। ਉੱਥੇ ਉਨ੍ਹਾਂ ਨੂੰ ਆਰੀਅਨ ਮਿਲ ਗਿਆ ਅਤੇ ਇਨ੍ਹਾਂ ਤਿੰਨਾਂ ਨੇ ਕੁਝ ਖਾਣ ਪੀਣ ਦੀ ਸਲਾਹ ਕੀਤੀ। ਜਦੋਂ ਇਹ ਜਾ ਰਹੇ ਸਨ

ਤਾਂ ਆਰੀਅਨ ਇਕ ਦੁਕਾਨ ਤੇ ਕੜਾ ਖ਼ਰੀਦਣ ਲਈ ਰੁਕਿਆ। ਉੱਥੇ ਇਨ੍ਹਾਂ ਨੂੰ ਕੋਈ ਤਿੱਖੀ ਚੀਜ਼ ਪਸੰਦ ਆ ਗਈ ਅਤੇ ਕੜਾ ਖ਼ਰੀਦਣ ਦੀ ਬਜਾਏ ਇਨ੍ਹਾਂ ਨੇ 500 ਰੁਪਏ ਵਿੱਚ ਇਹ ਤਿੱਖੀ ਚੀਜ਼ ਖ਼ਰੀਦ ਲਈ। ਉਸ ਤੋਂ ਬਾਅਦ ਇਹ ਭੰਗੀ ਚੋਅ ਤੇ ਚਲੇ ਗਏ। ਸੀਨੀਅਰ ਪੁਲਿਸ ਅਫ਼ਸਰ ਦਾ ਕਹਿਣਾ ਹੈ ਕਿ ਦਲਵੀਰ ਅਤੇ ਮਨਮਿੰਦਰ ਦੇ ਦੱਸਣ ਮੁਤਾਬਕ ਉੱਥੇ ਇਨ੍ਹਾਂ ਨੇ ਅਮਲ ਵਾਲ਼ੀ ਸਿਗਰਟ ਪੀਤੀ। ਉੱਥੇ ਇਨ੍ਹਾਂ ਦੀ ਕਿਸੇ ਪੁਰਾਣੀ ਰੰਜਿਸ਼ ਨੂੰ ਲੈ ਕੇ ਬਹਿਸ ਹੋ ਗਈ।

ਜਦੋਂ ਉਸ ਤਿੱਖੀ ਚੀਜ਼ ਨਾਲ ਆਰੀਅਨ ਆਪਣੇ ਸਾਥੀਆਂ ਤੇ ਵਾਰ ਕਰਨ ਲੱਗਾ ਤਾਂ ਉਨ੍ਹਾਂ ਦੋਵਾਂ ਨੇ ਫੜ ਕੇ ਉਹੀ ਤਿੱਖੀ ਚੀਜ਼ ਆਰੀਅਨ ਦੇ ਗਲੇ ਵਿੱਚ ਖੋਭ ਦਿੱਤੀ। ਇਸ ਤੋਂ ਬਾਅਦ ਦਲਵੀਰ ਨੇ ਇਕ ਵੱਡਾ ਪੱਥਰ ਚੁੱਕ ਕੇ 2-3 ਵਾਰ ਆਰੀਅਨ ਦੇ ਸਿਰ ਵਿੱਚ ਕਰ ਦਿੱਤੇ। ਇਸ ਤੋਂ ਬਾਅਦ ਇਨ੍ਹਾਂ ਨੇ ਆਰੀਅਨ ਦੀ ਮ੍ਰਿਤਕ ਦੇਹ ਸਰਕੜੇ ਵਿੱਚ ਛੁਪਾ ਦਿੱਤੀ। ਸੀਨੀਅਰ ਪੁਲਿਸ ਅਫ਼ਸਰ ਨੇ ਦੱਸਿਆ ਹੈ ਕਿ ਆਰੀਅਨ ਦਾ ਮੋਬਾਈਲ ਅਤੇ ਘਟਨਾ ਵਿੱਚ ਵਰਤਿਆ ਗਿਆ ਪੱਥਰ ਬਰਾਮਦ ਹੋ ਗਿਆ ਹੈ।

ਫੜਿਆ ਗਿਆ ਮਨਮਿੰਦਰ ਸਿੰਘ ਕਾਂਟੀਆਂ ਪਿੰਡ ਦਾ ਰਹਿਣ ਵਾਲਾ ਹੈ ਅਤੇ ਉਸ ਦਾ ਸਾਥੀ ਦਲਵੀਰ ਸਿੰਘ ਫ਼ਤਿਹਗੜ੍ਹ ਚੂੰਗੀ ਨੇੜੇ ਰਹਿੰਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜੇਕਰ ਮਾਮਲੇ ਵਿੱਚ ਹੋਰ ਵੀ ਕੋਈ ਵਿਅਕਤੀ ਨਾਮਜ਼ਦ ਹੋਇਆ ਤਾਂ ਉਸ ਨੂੰ ਵੀ ਕਾਬੂ ਕੀਤਾ ਜਾਵੇਗਾ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *