ਭਰੇ ਇਕੱਠ ਚ ਕਿਸਾਨਾਂ ਨੇ ਸੁਖਬੀਰ ਬਾਦਲ ਨੂੰ ਪੁੱਛੇ ਸਵਾਲ, ਕਹਿੰਦੇ ਪਹਿਲਾਂ ਕਿਉਂ ਕੀਤਾ ਸੀ ਸਮਰਥਨ

ਜਦੋਂ ਤੋਂ ਕੇਂਦਰ ਸਰਕਾਰ ਨੇ 3 ਖੇਤੀ ਕਾ-ਨੂੰ-ਨ ਹੋਂਦ ਵਿੱਚ ਲਿਆਂਦੇ ਹਨ, ਉਸ ਸਮੇਂ ਤੋਂ ਹੀ ਕਿਸਾਨ ਇਨ੍ਹਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਕਰ ਰਹੇ ਹਨ। ਕਿਸਾਨਾਂ ਵੱਲੋਂ ਨੇਤਾਵਾਂ ਨੂੰ ਘੇਰ ਕੇ ਉਨ੍ਹਾਂ ਤੋਂ ਸੁਆਲ ਪੁੱਛੇ ਜਾਂਦੇ ਹਨ। ਇਸੇ ਸਿਲਸਿਲੇ ਵਿਚ ਨਵਾਂ ਸ਼ਹਿਰ ਦੇ ਪਿੰਡ ਉੜਾਪੜ ਵਿੱਚ ਕਿਸਾਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਰੋਕ ਲਿਆ। ਕਿਸਾਨਾਂ ਨੇ ਸੁਖਬੀਰ ਸਿੰਘ ਬਾਦਲ ਤੋਂ 18 ਸਵਾਲ ਪੁੱਛਣੇ ਚਾਹੇ। ਸੁਖਬੀਰ ਸਿੰਘ ਬਾਦਲ ਵੱਲੋਂ ਉਨ੍ਹਾਂ ਦੇ 8 ਸਵਾਲਾਂ ਦੇ ਜਵਾਬ ਦਿੱਤੇ ਗਏ।

ਸੁਖਬੀਰ ਸਿੰਘ ਬਾਦਲ ਦੁਆਰਾ ਦਿੱਤੇ ਗਏ ਸੁਆਲਾਂ ਦੇ ਜਵਾਬ ਤੋਂ ਕਿਸਾਨ ਸੰਤੁਸ਼ਟ ਨਹੀਂ ਸਨ। ਕਿਸਾਨ ਸੁਖਬੀਰ ਸਿੰਘ ਬਾਦਲ ਨੂੰ ਇਹ ਕਹਿੰਦੇ ਸੁਣੇ ਗਏ ਕਿ ਇਹ ਉਨ੍ਹਾਂ ਦੇ ਸਵਾਲ ਦਾ ਜਵਾਬ ਨਹੀਂ ਹੈ। ਤੁਸੀਂ ਤਾਂ ਭਾਸ਼ਣ ਕਰ ਰਹੇ ਹੋ। ਕਿਸਾਨਾਂ ਦਾ ਕਹਿਣਾ ਸੀ ਕਿ ਜੇਕਰ ਤੁਸੀਂ ਸਾਡੇ ਸਾਰੇ ਸਵਾਲਾਂ ਦੇ ਸਹੀ ਜਵਾਬ ਦੇਵੋਗੇ ਤਾਂ ਹੋ ਸਕਦਾ ਹੈ ਅਸੀਂ ਸੰਤੁਸ਼ਟ ਹੋ ਕੇ ਤੁਹਾਨੂੰ ਵੋਟਾਂ ਪਾ ਦੇਈਏ। ਜਦੋਂ ਸੁਖਬੀਰ ਸਿੰਘ ਬਾਦਲ ਆਏ ਤਾਂ ਸਭ ਤੋਂ ਪਹਿਲਾਂ ਤਾਂ ਕਿਸਾਨਾਂ ਨੇ ਸ਼ਿ-ਕ-ਵਾ ਕੀਤਾ ਕਿ ਉਹ 2 ਘੰਟੇ ਲੇਟ ਆਏ ਹਨ।

ਉਹ ਉਨ੍ਹਾਂ ਦਾ ਧੰਨਵਾਦ ਵੀ ਨਹੀਂ ਕਰ ਸਕਦੇ। ਇਸ ਤੋਂ ਬਾਅਦ ਸਵਾਲ ਜਵਾਬ ਸ਼ੁਰੂ ਹੋਏ। ਕਿਸਾਨਾਂ ਨੇ ਅਜੇ 8 ਸੁਆਲ ਹੀ ਪੁੱਛੇ ਸਨ ਕਿ ਸੁਖਬੀਰ ਸਿੰਘ ਬਾਦਲ ਕਹਿਣ ਲੱਗੇ, ਅੱਜ ਉਨ੍ਹਾਂ ਕੋਲ ਸਮੇਂ ਦੀ ਘਾਟ ਹੈ ਇਸ ਲਈ ਬਾਕੀ ਸਵਾਲਾਂ ਦੇ ਜਵਾਬ ਹੋ ਫੇਰ ਦੇਣਗੇ ਪਰ ਕਿਸਾਨ ਹੁਣੇ ਹੀ ਸਾਰੇ ਸਵਾਲ ਪੁੱਛਣਾ ਚਾਹੁੰਦੇ ਸਨ। ਜਦੋਂ ਸੁਖਬੀਰ ਸਿੰਘ ਬਾਦਲ ਬਾਕੀ ਸਵਾਲਾਂ ਦੇ ਜਵਾਬ ਦੇਣ ਲਈ ਰਾਜ਼ੀ ਨਾ ਹੋਏ ਤਾਂ ਕਿਸਾਨ ਨਾਅਰੇਬਾਜ਼ੀ ਕਰਨ ਲੱਗੇ।

ਕਿਸਾਨਾਂ ਵੱਲੋਂ ਪਹਿਲਾ ਸੁਆਲ ਸੁਖਬੀਰ ਸਿੰਘ ਬਾਦਲ ਨੂੰ ਇਹ ਕੀਤਾ ਗਿਆ ਕਿ ਜਦੋਂ ਕੇਂਦਰ ਸਰਕਾਰ ਨੇ 3 ਖੇਤੀ ਕਾ-ਨੂੰ-ਨ ਹੋਂਦ ਵਿੱਚ ਲਿਆਂਦੇ ਤਾਂ ਤੁਸੀਂ ਉਨ੍ਹਾਂ ਦਾ ਸਮਰਥਨ ਕਿਉਂ ਕੀਤਾ? ਇਸ ਤੇ ਸੁਖਬੀਰ ਸਿੰਘ ਬਾਦਲ ਦਾ ਜਵਾਬ ਸੀ ਕਿ ਉਨ੍ਹਾਂ ਨੇ ਕਦੇ ਵੀ ਇਨ੍ਹਾਂ ਕਾ-ਨੂੰ-ਨਾਂ ਦਾ ਸਮਰਥਨ ਨਹੀਂ ਕੀਤਾ, ਸਗੋਂ ਉਨ੍ਹਾਂ ਨੇ ਤਾਂ ਕੇਂਦਰ ਸਰਕਾਰ ਨਾਲ ਇਨ੍ਹਾਂ ਕਾ-ਨੂੰ-ਨੀ ਪ੍ਰਤੀ ਨਾ-ਰਾ-ਜ਼-ਗੀ ਜ਼ਾਹਰ ਕੀਤੀ ਹੈ। ਦੂਸਰੇ ਸਵਾਲ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਪੁੱਛਿਆ ਗਿਆ ਕਿ 3 ਮਹੀਨੇ ਤੁਸੀਂ ਕਿਸਾਨਾਂ ਨੂੰ ਇਨ੍ਹਾਂ ਖੇਤੀ ਕਾ-ਨੂੰ-ਨਾਂ ਪ੍ਰਤੀ ਕਿਉਂ ਸਮਝਾਉਂਦੇ ਰਹੇ?

ਅਗਲਾ ਸੁਆਲ ਸੀ ਕਿ ਤੁਸੀਂ ਉਸ ਸਮੇਂ ਅਸਤੀਫਾ ਕਿਉਂ ਦਿੱਤਾ। ਜਦੋਂ ਕਿਸਾਨਾਂ ਨੇ ਤੁਹਾਡੇ ਪਿੰਡ ਆ ਕੇ ਤੁਹਾਡੇ ਘਰ ਅੱਗੇ ਧਰਨਾ ਲਾ ਦਿੱਤਾ। ਚੌਥੇ ਸੁਆਲ ਵਿਚ ਪੁੱਛਿਆ ਗਿਆ ਕੀ ਤੁਸੀਂ ਆਰ ਐੱਸ ਐੱਸ, ਬੀ ਜੇ ਪੀ ਸਰਕਾਰ ਦੇ ਲੰਬਾ ਸਮਾਂ ਹਿੱਸੇਦਾਰ ਰਹੇ ਅਤੇ ਕਿਸਾਨਾਂ ਨਾਲ ਧੋ-ਖਾ ਕਰਦੇ ਰਹੇ। ਕਿਸਾਨਾਂ ਨੇ ਇਹ ਵੀ ਕਿਹਾ ਕਿ ਤੁਸੀਂ ਬੀ ਜੇ ਪੀ, ਆਰ ਐੱਸ ਐੱਸ ਦਾ ਮੁੱਦਾ ਲਾਗੂ ਕਰਨ ਲਈ ਪੰਜਾਬੀ ਲੋਕਾਂ ਦੀਆਂ ਵੋਟਾਂ ਉਨ੍ਹਾਂ ਨੂੰ ਪਵਾਉਂਦੇ ਰਹੇ। ਕਿਸਾਨਾਂ ਦਾ ਸਵਾਲ ਸੀ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਸੱਚਮੁੱਚ ਹੀ ਕਿਸਾਨਾਂ ਦੀ ਨੁਮਾਇੰਦਾ ਜਮਾਤ ਹੈ ਤਾਂ ਹੁਣ ਤਕ ਖੇਤੀ ਕਾ-ਨੂੰ-ਨਾਂ ਦੇ ਹੱਕ ਵਿੱਚ ਕਿਸਾਨਾਂ ਨੂੰ ਕਿਉਂ ਨਹੀਂ ਸਮਝਾ ਸਕੇ।

ਕਿਸਾਨਾਂ ਪ੍ਰਤੀ ਸਟੇਜ ਤੇ ਗ਼-ਲ-ਤ ਕਿਉਂ ਬੋਲਦੇ ਰਹੇ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇ-ਅ-ਦ-ਬੀ ਦਾ ਇਨਸਾਫ਼ ਕਿਉਂ ਨਹੀਂ ਦਿੱਤਾ ਗਿਆ? ਦੋਸ਼ੀ ਕਿਉਂ ਨਹੀਂ ਫੜੇ ਗਏ? ਹਾਲਾਂਕਿ ਉਸ ਸਮੇਂ ਤੁਹਾਡੀ ਸਰਕਾਰ ਸੀ। ਇਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਸਵਾਲਾਂ ਦੇ ਜਵਾਬ ਦੇਣੇ ਬੰਦ ਕਰ ਦਿੱਤੇ ਅਤੇ ਕਹਿਣ ਲੱਗੇ ਕਿ ਬਾਕੀ ਫੇਰ ਸਹੀ। ਦੂਜੇ ਪਾਸੇ ਕਿਸਾਨਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *