ਵਿਆਹ ਤੋਂ ਪਹਿਲਾਂ ਪ੍ਰੇਮੀ ਜੋੜੇ ਦੀ ਦਰਦਨਾਕ ਮੋਤ, ਇਕੋ ਸਮੇਂ ਕੀਤਾ ਗਿਆ ਦੋਵਾਂ ਦਾ ਸਸਕਾਰ

ਇਨਸਾਨ ਸੁਪਨੇ ਤਾਂ ਬਹੁਤ ਦੇਖਦਾ ਹੈ ਪਰ ਹੁੰਦਾ ਓਹੀ ਹੈ ਜੋ ਰੱਬ ਨੂੰ ਮਨਜ਼ੂਰ ਹੁੰਦਾ ਹੈ। ਸਚਿਨ ਸ੍ਰੀਵਾਸਤਵ ਨਾਮ ਦਾ ਲੜਕਾ ਜਿਹੜਾ ਕਿ ਸੀ.ਬੀ.ਆਈ ਵਿੱਚ ਕਲਰਕ ਦੇ ਤੌਰ ਤੇ ਡਿਊਟੀ ਕਰਦਾ ਸੀ ਅਤੇ ਸੋਨੀ ਨਾਮ ਦੀ ਲੜਕੀ ਦੋਵੇਂ ਇੱਕ ਹੀ ਮੁਹੱਲੇ ਦੇ ਰਹਿਣ ਵਾਲੇ ਸਨ। ਇਨ੍ਹਾਂ ਦੋਵਾਂ ਦਾ ਕਾਫੀ ਦੇਰ ਤੋਂ ਪ੍ਰੇਮ ਚੱਕਰ ਚੱਲ ਰਿਹਾ ਸੀ। ਦੋਵੇਂ ਹੀ ਵਿਆਹ ਕਰਵਾਉਣਾ ਚਾਹੁੰਦੇ ਸਨ ਪਰ ਅਲੱਗ ਅਲੱਗ ਭਾਈਚਾਰੇ ਨਾਲ ਸਬੰਧਤ ਹੋਣ ਕਰਕੇ ਇਨ੍ਹਾਂ ਦੇ ਪਰਿਵਾਰ ਇਸ ਲਈ ਸਹਿਮਤ ਨਹੀਂ ਸਨ।

ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਔਰਇਆ ਦਾ ਹੈ। ਦੋਵਾਂ ਨੇ ਹੀ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਪਰਿਵਾਰਾਂ ਨੂੰ ਮਨਾ ਲਿਆ। ਇਸ ਤੋਂ ਬਾਅਦ ਰਿੰਗ ਸੈਰੇਮਨੀ ਦੀ ਰਸਮ ਹੋਈ। ਹੁਣ ਦੋਵੇਂ ਪਰਿਵਾਰ ਵਿਆਹ ਦੀਆਂ ਤਿਆਰੀਆਂ ਕਰ ਰਹੇ ਸਨ। ਲੜਕਾ ਅਤੇ ਲੜਕੀ ਦੋਵੇਂ ਹੀ ਸ਼ਾਪਿੰਗ ਕਰਨ ਲਈ ਸਕੂਟਰੀ ਤੇ ਕਾਨਪੁਰ ਗਏ। ਜਦੋਂ ਇਹ ਦੋਵੇਂ ਹੀ ਵਾਪਸ ਆ ਰਹੇ ਸਨ ਤਾਂ ਕਿਸੇ ਨਾਮਲੂਮ ਵਾਹਨ ਨੇ ਉਨ੍ਹਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਦੋਵਾਂ ਨੇ ਘਟਨਾ ਸਥਾਨ ਤੇ ਹੀ ਅੱਖਾਂ ਮੀਟ ਲਈਆਂ।

ਵਾਹਨ ਬਾਰੇ ਵੀ ਕੋਈ ਜਾਣਕਾਰੀ ਨਹੀਂ ਮਿਲ ਸਕੀ। ਜਦੋਂ ਦੋਵੇਂ ਪਰਿਵਾਰਾਂ ਨੂੰ ਇਹ ਖ਼ਬਰ ਮਿਲੀ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਦੋਵੇਂ ਪਰਿਵਾਰਾਂ ਵਿੱਚ ਮਾਤਮ ਛਾ ਗਿਆ। ਜਿੱਥੇ ਕੁਝ ਸਮਾਂ ਪਹਿਲਾਂ ਠਹਾਕੇ ਲੱਗ ਰਹੇ ਸਨ, ਹਾਸਾ ਠੱਠਾ ਕੀਤਾ ਜਾ ਰਿਹਾ ਸੀ। ਉੱਥੇ ਸਭ ਦੇ ਚਿਹਰੇ ਲਟਕ ਗਏ। ਪੁਲਿਸ ਨੇ ਦੋਵੇਂ ਹੀ ਮ੍ਰਿਤਕ ਦੇਹਾਂ ਪਰਿਵਾਰ ਨੂੰ ਸੌਂਪ ਦਿੱਤੀਆਂ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਨਾਮਲੂਮ ਵਾਹਨ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਦੋਵੇਂ ਹੀ ਮ੍ਰਿਤਕ ਦੇਹਾਂ ਦਾ ਇਕੱਠੇ ਹੀ ਸਸਕਾਰ ਕੀਤਾ ਗਿਆ। ਇਸੇ ਲਈ ਕਹਿੰਦੇ ਹਨ, ਬੰਦੇ ਦੀਆਂ ਆਸਾਂ ਕਦੇ ਹੁੰਦੀਆਂ ਨਾ ਪੂਰੀਆਂ। ਕਲਪਦਾ ਬਥੇਰਾ ਪਰ ਰਹਿੰਦੀਆਂ ਅਧੂਰੀਆਂ। ਦੋਵਾਂ ਨੇ ਹੀ ਵਿਆਹ ਕਰਵਾਉਣ ਲਈ ਆਪਣੇ ਮਾਤਾ ਪਿਤਾ ਨੂੰ ਤਾਂ ਮਨਾ ਲਿਆ ਪਰ ਰੱਬ ਨੂੰ ਇਹ ਮਨਜ਼ੂਰ ਨਹੀਂ ਸੀ। ਜਿਸ ਕਰਕੇ ਵਿਆਹ ਤੋਂ ਪਹਿਲਾਂ ਹੀ ਦੋਵੇਂ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ। ਦੋਵੇਂ ਪਰਿਵਾਰਾਂ ਦਾ ਹਾਲ ਬਿਆਨ ਕਰਨ ਤੋਂ ਬਾਹਰ ਹੈ।

Leave a Reply

Your email address will not be published. Required fields are marked *